ਕਾਂਗਰਸੀ ਵਰਕਰਾਂ ਨੇ ਬੀਡੀਪੀਓ ਹਾਜੀਪੁਰ ਕੁਲਦੀਪ ਸਿੰਘ ਦੇ ਖਿਲਾਫ ਕੀਤੀ ਨਾਅਰੇਬਾਜੀ

ਹਾਜੀਪੁਰ (ਦ ਸਟੈਲਰ ਨਿਊਜ਼), ਪ੍ਰਵੀਨ ਸੋਹਲ। ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਾਨ ਦੇ ਖਿਲਾਫ ਗਲਤ ਸ਼ਬਦਾਵਲੀ ਵਰਤਣ ਦੇ ਖਿਲਾਫ ਅੱਜ ਬਲਾਕ ਕਾਂਗਰਸ ਪਾਰਟੀ ਮੁਕੇਰੀਆਂ ਤੇ ਬਲਾਕ ਕਾਂਗਰਸ ਪਾਰਟੀ ਹਾਜੀਪੁਰ ਨੇ ਸਾਂਝੇ ਤੌਰ ਤੇ ਜ਼ਿਲਾ ਪਰਿਸ਼ਦ ਮੈਂਬਰ ਸੁਮੀਤ ਡਡਵਾਲ ਤੇ ਕੁਲਭੂਸ਼ਨ ਸੋਹਲ ਬਲਾਕ ਪ੍ਰਧਾਨ ਤੇ ਤਰਸੇਮ ਮਿਨਹਾਸ ਦੀ ਸਾਂਝੀ ਅਗਵਾਈ ਹੇਠ ਬਲਾਕ ਹਾਜੀਪੁਰ ਦੇ ਮੁੱਖ ਦਫਤਰ ਮੂਹਰੇ ਰੋਸ ਧਰਨਾ ਦਿੱਤਾ । ਜਿਸ ਦੀ ਸ਼ੁਰੂਆਤ ਕਾਂਗਰਸੀ ਵਰਕਰਾਂ ਨੇ ਪੂਰੇ ਬਜਾਰ ਵਿੱਚ ਬੀ ਡੀ ਪੀ ਓ ਹਾਜੀਪੁਰ ਕੁਲਦੀਪ ਸਿੰਘ ਦੇ ਖਿਲਾਫ ਨਾਅਰੇਬਾਜੀ ਕਰਕੇ ਕੀਤਾ।

Advertisements

ਇਸ ਮਾਮਲੇ ਵਾਰੇ ਜਾਣਕਾਰੀ ਦਿੰਦੇ ਹੋਏ ਸੁਮੀਤ ਡਡਵਾਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਅਸੀਂ ਕੁਝ ਪਤਵੰਤੇ ਸੰਜਣਾ ਨਾਲ ਪਿੰਡ ਬਲੋ ਚੋਹਾਨ ਦੀ ਇਕ ਗਲੀ ਬਣਵਾਉਣ ਦੇ ਲਈ ਅਸੀਂ ਹਾਜੀਪੁਰ ਦੇ ਮੌਜੂਦਾ ਬੀ ਡੀ ਪੀ ਓ ਕੁਲਦੀਪ ਸਿੰਘ ਨੂੰ ਮਿਲੇ ਤੇ ਗਲੀ 21 ਫੁੱਟ ਦੀ ਸੀ ਤੇ ਬੀ ਡੀ ਪੀ ਓ ਸਾਹਿਬ ਉਸ ਵਿਚੋਂ 14 ਫੁਟ ਹੀ ਬਣਾਉਣਾ ਚਾਹੁੰਦੇ ਸਨ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ 18 ਫੁੱਟ ਦੀ ਹੀ ਬਣਾ ਦਿਓ ਜਿਸ ਨਾਲ ਪਿੰਡ ਵਾਲਿਆਂ ਦਾ ਲੰਘਣ ਦਾ ਰਸਤਾ ਠੀਕ ਹੋ ਜਾਵੇਗਾ ਪਰ ਹਾਜੀਪੁਰ ਦਾ ਬੀ ਡੀ ਪੀ ਉ ਸਾਡੇ ਨਾਲ ਬਤਮੀਜ਼ੀ ਨਾਲ ਪੇਸ਼ ਆਇਆ ਤੇ ਜਦੋਂ ਅਸੀਂ ਕਿਹਾ ਕਿ ਅਸੀਂ ਤੇਰੀ ਸਕਾਇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਰਾਂਗੇ ਤਾਂ ਉਸ ਨੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਾਨ ਦੇ ਖਿਲਾਫ ਗਲਤ ਸ਼ਬਦਾਵਲੀ ਵਰਤੀ ਜਿਸ ਦੇ ਵਿਰੋਧ ਵਿੱਚ ਅਸੀਂ ਇਹ ਧਰਨਾ ਦੇ ਰਹੇ ਹਨ।

ਉਹਨਾਂ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਜਾਂ ਤਾਂ ਇਸ ਘਟਿਆ ਤੇ ਗੰਦੇ ਬੀ ਡੀ ਪੀ ਉ  ਨੂੰ ਸਸਪੈਂਡ ਕੀਤਾ ਜਾਵੇ ਨਹੀਂ ਤਾਂ ਇਸ ਦਾ ਤਬਾਦਲਾ ਕੀਤੇ ਘਰ ਤੋਂ ਦੂਰ ਕੀਤਾ ਜਾਵੇ। ਇਸ ਮੌਕੇ ਵੱਖ ਵੱਖ ਬੁਲਾਇਆ ਜਿਵੇਂ ਅਮਰਜੀਤ ਸਿੰਘ ਸ਼ਹਾਂਲੀਆਂ,  ਮੌਲ ਆ ਆਦਿ ਨੇ ਵੀ ਬੀ ਡੀ ਪੀ ਓ ਹਾਜੀਪੁਰ ਨਾਲ ਉਹਨਾਂ ਨਾਲ ਕੀਤੀ ਬਦਤਮੀਜ਼ੀ ਵਾਰੇ ਤੇ ਜਨਤਾ ਨਾਲ ਉਹਨਾਂ ਦੇ ਵਰਤਾਰੇ  ਵਾਰੇ ਚੰਨਣ ਪਾਇਆ। ਇਸ ਮੌਕੇ ਮਲਕੀਤ ਸਿੰਘ,ਸਾਹਿਬ ਸਿੰਘ,ਬਲਵਿੰਦਰ ਸਿੰਘ,ਸਤੀਸ਼ ਕੁਮਾਰ, ਬਿੰਦਰ ਮੁਕੇਰੀਆਂ ਯੂਥ ਪ੍ਰਧਾਨ ਮੁਕੇਰੀਆਂ, ਸਰਪੰਚ ਕਿਸ਼ੋਰ ਕੁਮਾਰ,ਬਹਾਦਰ ਸਿੰਘ ਗੰਧਰਵ ਸਿੰਘ,ਦਰਸ਼ਨ ਕੁਮਾਰੀ,ਸੁਦੇਸ਼ ਕੁਮਾਰੀ,ਅਮਨਦੀਪ ਕੌਰ,ਅੰਜਨਾ ਦੇਵੀ,ਮਮਤਾ ਦੇਵੀ, ਸ਼ਕੁੰਤਲਾ ਦੇਵੀ,ਬਿਮਲਾ ਸ਼ਰਮਾ, ਰਾਏ ਸਿੰਘ ਸਧਾਨੁ,ਮੁੰਨਾ ਗਗੜ, ਆਦਿ ਕਾਂਗਰਸੀ ਵਰਕਰ ਹਾਜਰ ਸਨ।

LEAVE A REPLY

Please enter your comment!
Please enter your name here