ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ ਦੀਆਂ ਕਚਹਿਰੀਆਂ ’ਚ ਕੰਟੀਨ, ਪਾਰਕਿੰਗ, ਫੋਟੋਸਟੇਟ, ਨਕਸ਼ਾ ਨਵੀਸ ਤੇ ਛਪੇ ਫਾਰਮ ਦੀ ਦੁਕਾਨ ਦੀ ਨਿਲਾਮੀ 22 ਮਾਰਚ ਨੂੰ

ਹੁਸ਼ਿਆਰਪੁਰ । ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ ਦੀਆਂ ਕਚਿਹਰੀਆਂ ਵਿੱਚ ਸਥਿਤ ਕੰਟੀਨ, ਸਾਈਕਲ/ਸਕੂਟਰ/ਕਾਰ ਪਾਰਕਿੰਗ, ਫੋਟੋਸਟੇਟ ਦੁਕਾਨ, ਨਕਸ਼ਾ ਨਵੀਸ ਅਤੇ ਛਪੇ ਫਾਰਮ ਦੀ ਦੁਕਾਨ ਠੇਕੇ ’ਤੇ ਦੇਣ ਲਈ ਜਨਤਕ ਨਿਲਾਮੀ ਸਥਾਨਕ ਕੋਰਟ ਕੰਪਲੈਕਸ ਵਿੱਚ 22 ਮਾਰਚ ਨੂੰ ਹੋਵੇਗੀ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਜੱਜ (ਸੀਨੀਅਰ ਡਵੀਜ਼ਨ) ਮੋਨਿਕਾ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਕਚਹਿਰੀਆਂ ਵਿੱਚ ਕੰਟੀਨ, ਸਾਈਕਲ/ਸਕੂਟਰ/ਕਾਰ ਪਾਰਕਿੰਗ, ਫੋਟੋਸਟੇਟ ਦੁਕਾਨ, ਨਕਸ਼ਾ ਨਵੀਸ ਅਤੇ ਛਪੇ ਫਾਰਮ ਦੀ ਦੁਕਾਨ 01 ਅਪ੍ਰੈਲ 2021 ਤੋਂ 31 ਮਾਰਚ 2022 ਤੱਕ ਠੇਕੇ ’ਤੇ ਦਿੱਤੀ ਜਾਣੀ ਹੈ। ਇਸ ਸਬੰਧੀ ਜਨਤਕ ਨਿਲਾਮੀ ਕੋਰਟ ਕੰਪਲੈਕਸ ਹੁਸ਼ਿਆਰਪੁਰ ਵਿੱਚ 22 ਮਾਰਚ (ਦਿਨ ਸੋਮਵਾਰ) ਨੂੰ ਸਵੇਰੇ 11:30 ਵਜੇ ਪ੍ਰਵਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਸਥਾਰਪੂਰਵਕ ਨਿਯਮ ਅਤੇ ਸ਼ਰਤਾਂ ਕੋਰਟ ਦੀ ਵੈਬਸਾਈਟ http://ecourts.gov.in/8oshiarpur/ ’ਤੇ ਦੇਖੀ ਜਾ ਸਕਦੀ ਹੈ।

LEAVE A REPLY

Please enter your comment!
Please enter your name here