ਨਗਰ ਕੌਂਸਲ ਨੂੰ ਸਹਿਯੋਗ ਦੇਣ ਵਾਲੀਆ 08 ਮਹਿਲਾਵਾਂ ਨੂੰ ਕੀਤਾ ਸਨਮਾਨਿਤ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਅੱਜ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਮੋਕੇ ਤੇ ਨਗਰ ਕੌਂਸਲ,ਫਿਰੋਜ਼ਪੁਰ ਵੱਲੋਂ ਫਿਰੋਜ਼ਪੁਰ ਸ਼ਹਿਰ ਦੀ ਸਫਾਈ ਵਿਵਸਥਾ, ਸਵੱਛਤਾ ਵਿੱਚ ਸਹਿਯੋਗ ਦੇਣ ਵਾਲੀਆ 08 ਮਹਿਲਾਵਾ ਨੂੰ ਨਗਰ ਕੌਂਸਲ, ਫਿਰੋਜ਼ਪੁਰ ਵਲੋਂ ਵਿਸ਼ੇਸ਼ ਤੋਰ ਤੇ ਸਵੱਛਤਾ ਚੈਂਪੀਅਨ ਵਜੋ ਸਨਮਾਨਿਤ ਕੀਤਾ ਗਿਆ ।

Advertisements

ਇਸ ਮੋਕੇ ਤੇ ਨਗਰ ਕੌਂਸਲ,ਫਿਰੋਜ਼ਪੁਰ ਦੇ ਕਾਰਜ ਸਾਧਕ ਅਫਸਰ ਸ: ਪਰਮਿੰਦਰ ਸਿੰਘ ਸੁਖੀਜਾ, ਐਕਸੀਅਨ ਐਸ.ਐਸ.ਬਹਿਲ, ਸੈਨਟਰੀ ਇੰਸਪੈਕਟਰ ਸ: ਸੁਖਪਾਲ ਸਿੰਘ ਅਤੇ ਸ: ਗੁਰਿੰਦਰ ਸਿੰਘ ਵਲੋਂ ਸਵੱਛਤਾ ਚੈਂਪੀਅਨ ਮਹਿਲਾਵਾ ਨੂੰ ਉਹਨਾ ਦੇ ਨਿੱਜੀ ਸਥਾਨ, ਦਫ਼ਤਰ, ਕਾਲਜ ਆਦਿ ਵਿੱਚ ਜਾ ਕੇ ਇਕ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੇ ਚਿੰਨ ਫੁਲਕਾਰੀ ਭੇਂਟ ਕੀਤੀ ਅਤੇ ਭੱਵਿਖ ਵਿੱਚ ਵੀ ਨਗਰ ਕੌਂਸਲ ਨੂੰ ਸਹਿਯੋਗ ਦੀ ਉਮੀਦ ਕੀਤੀ ਹੈ।

ਉਨ੍ਹਾਂ ਸਵੱਛਤਾ ਚੈਂਪੀਅਨਜ ਬਾਰੇ ਦੱਸਿਆ ਕਿ ਪਹਿਲੇ ਸਵੱਛਤਾ ਚੈਂਪੀਅਨ ਸ਼੍ਰੀਮਤੀ ਇੰਦਰਜੀਤ ਕੌਰ ਖੋਸਾ ਇਨ੍ਹਾਂ ਵੱਲੋ ਨਗਰ ਕੌਂਸਲ ਨੂੰ ਹਮੇਸ਼ਾ ਹੀ ਸਹਿਯੋਗ ਦਿੱਤਾ ਗਿਆ ਹੈ. ਉਹਨਾ ਵਲੋਂ ਬੰਸਤ ਉਪਰੰਤ ਸ਼ਹਿਰ ਅੰਦਰੋ ਡੋਰਾ ਇੱਕਠੀ ਕਰਨ ਦੇ ਵਿਸ਼ੇਸ਼ ਪ੍ਰੋਗਰਾਮ ਚਲਾਇਆ ਗਿਆ ਸੀ, ਜਿਸ ਕਾਰਨ ਪਿੱਛਲੇ 2 ਸਾਲਾ ਅੰਦਰ ਡੋਰਾ ਨਾਲ ਕਿਸੇ ਤਰਾ ਦੀ ਕੋਈ ਦੁਰਘਟਣਾ ਦਾ ਕੇਸ ਸਾਹਮਣੇ ਨਹੀ ਆਇਆ, ਇਹ ਉਹਨਾ ਵਲੋਂ ਉਠਾਇਆ ਗਿਆ ਬਹੁਤ ਸ਼ਲਾਘਾਯੋਗ ਕੰਮ ਸੀ.ਦੂਜੇ ਸਵੱਛਤਾ ਚੈਂਪੀਅਨ ਰਾਜਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਫੋਟੋ ਭੇਜੋ ਸਫਾਈ ਪਾਓ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸ ਤਹਿਤ ਪਬਲਿਕ ਦੀ ਸਹੂਲਤ ਲਈ ਇਕ ਵਟਸਐਪ ਨੰਬਰ ਦਿੱਤਾ ਗਿਆ।

ਜਿਸ ਤੇ ਆਮ ਪਬਲਿਕ ਵਲੋਂ ਕਿਸੇ ਸਮੇ ਵੀ ਸਫਾਈ ਸਬੰਧੀ ਸ਼ਿਕਾਇਤ ਪਾਈ ਜਾ ਸਕਦੀ ਸੀ. ਜਿਸ ਨੂੰ  ਮਾਨਯੋਗ ਪੰਜਾਬ ਦੇ ਮੁੱਖ ਸਕੱਤਰ ਵੱਲੋਂ ਕਾਫੀ ਸ਼ਲਾਘਾ ਕੀਤੀ ਅਤੇ ਹਰ ਜਿਲੇ ਅੰਦਰ ਇਹ ਮੁੰਹਿਮ ਚਲਾਉਣ ਦੀ ਹਦਾਇਤ ਵੀ ਕੀਤੀ. ਤੀਜੇ ਸਵੱਛਤਾ ਚੈਪੀਅਨ ਫਿਰੋਜ਼ਪੁਰ ਦੇ ਡਿਪਟੀ ਡਾਇਰੈਕਟਰ ਡਾ: ਨਯਨ ਪੀ.ਸੀ.ਐਸ ਨੇ ਪੂਰੇ ਫਿਰੋਜ਼ਪੁਰ ਰੀਜਨ ਵਿੱਚ ਸਮੂਹ ਕੌਂਸਲਾ, ਨਗਰ ਪੰਚਾਇਤਾ ਨੂੰ ਸਵੱਛਤਾ ਵਿੱਚ ਅੱਗੇ ਲਿਆਉਣ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ. ਚੋਥੇ ਸਵੱਛਤਾ ਚੈਂਪੀਅਨ ਡਾ: ਰਾਮਨੀਤਾ ਸੈਨੀ ਸ਼ਾਰਦਾ ਪਿ੍ਰਸੀਪਲ ਦੇਵ ਸਮਾਜ ਕਾਲਜ ਨੇ ਕਾਲਜ ਅਤੇ ਹੋਸਟਲ ਅੰਦਰਲੇ ਕੱਚਰੇ ਨੂੰ ਆਪਣੇ ਪੱਧਰ ਤੇ ਨਿਪਟਾਰਾ ਕਰਨ ਵਾਲਾ ਪਹਿਲਾ ਕਾਲਜ ਹੋਣ ਦਾ ਮਾਨ ਪ੍ਰਾਪਤ ਕੀਤਾ ਅਤੇ ਭੱਵਿਖ ਵਿੱਚ ਵੀ ਹਰ ਪ੍ਰਕਾਰ ਦਾ ਸਹਿਯੋਗ ਦੇਣ ਲਈ ਸਹਿਮਤੀ ਪ੍ਰਗਟ ਕੀਤੀ।

ਇਸੇ ਤਰ੍ਹਾਂ ਪੰਜਵੇ ਸਵੱਛਤਾ ਚੈਂਪੀਅਨ ਸਪਨਾ ਭਾਰਦਵਰਰ ਦੇਵ ਸਮਾਜ ਕਾਲਜ ਆਫ ਵੂਮੈਨ ਫਿਰੋਜ਼ਪੁਰ ਨੂੰ ਵੀ ਵਿਸ਼ੇਸ਼ ਸਨਮਾਨਿਤ ਕੀਤਾ ਗਿਆ, ਕਿਉ ਜੋ ਉਹਨਾ ਵਲੋਂ ਪਿਛਲੇ ਲੰਮੇ ਸਮੇ ਤੋ ਨਗਰ ਕੌਂਸਲ, ਫਿਰੋਜ਼ਪੁਰ ਨੂੰ ਨੁਕੜ ਨਾਟਕ, ਸਵੱਛਤਾ ਰੈਲੀ, ਟਛਛ ਵਲੰਟੀਅਰ ਨੂੰ ਲੈਕੇ ਸ਼ਹਿਰ ਅੰਦਰ ਸਵੱਛਤਾ ਪ੍ਰਤੀ ਜਾਗਰੂਕ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ। ਛੇਵੇਂ ਸਵੱਛਤਾ ਚੈਂਪੀਅਨ ਸ਼੍ਰੀਮਤੀ ਬਲਵਿੰਦਰ ਕੌਰ ਐਮ.ਆਈ.ਐਸ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਵੱਲੋਂ ਵੀ ਪਿਛਲੇ 3^4 ਸਾਲਾ ਤੋ ਸੋਲਿਡ ਵੇਸਟ ਮੈਨੇਜਮੈਂਟ ਅਤੇ ਸਵੱਛਤਾ ਵਿੱਚ ਨਿਯਮਾ ਰੂਲਾ ਅਨੁਸਾਰ ਕੰਮ ਕਰਨ ਦੀ ਸੇਧ ਦਿੱਤੀ ਅਤੇ ਹਮੇਸ਼ਾ ਹੀ ਸਹਿਯੋਗ ਕੀਤਾ ਅਤੇ ਇਹਨਾ ਵਲੋਂ ਦਿੱਤੇ ਸਹਿਯੋਗ ਸਦਕਾ ਨਗਰ ਕੌਂਸਲ ਦੀ ਸਵੱਛਤਾ ਰੈਕਿੰਗ ਵਿਚ ਚੰਗੇ ਸਥਾਨ ਪ੍ਰਾਪਤ ਹੋਣ ਵਿਚ ਕਾਮਯਾਬ ਹੋਇਆ ਹੈ।

ਸਤਵੇਂ ਸਵੱਛਤਾ ਚੈਂਪੀਅਨ ਮਿਸ ਅਜੈਪਾਲ ਕੌਰ ਐਨਐਸਐਸ ਹੈਡ ਦੇਵ ਸਮਾਜ ਕਾਲਜ ਫਾਰ ਵੂਮੈਨ ਦੇ ਵਿਦਿਆਰਥੀ ਰਹਿ ਚੁੱਕੇ ਹਨ. ਜਿਹਨਾ ਨੇ ਸਾਲ 2019^2020 ਵਿੱਚ ਸ਼ਹਿਰ ਦੇ ਰਿਹਾਇਸ਼ੀ ਅਤੇ ਕਮਰਸ਼ੀਅਲ ਏਰੀਆ ਪਬਲਿਕ ਨੂੰ ਜਾਗਰੂਕ ਕਰਨ ਲਈ ਅਨੇਕਾ ਹੀ ਰੈਲੀਆ ਨਿਕਾਲੀਆ ਗਈਆ ਅਤੇ ਪਬਿਲਕ ਕੱਚਰਾ ਨਾ ਫੈਲਾਉਣ, ਪਲਾਸਟਿਕ ਦੀ ਵਰਤੋ ਨਾ ਕਰਨ ਅਤੇ ਹੋਰ ਅਨੇਕਾ ਪਹਿਲੂਆ ਪ੍ਰਤੀ ਜਾਗਰੂਕ ਕੀਤਾ ਅਤੇ ਅਠਵੇਂ ਸਵੱਛਤਾ ਚੈਂਪੀਅਨ ਮਿਸ ਅਮਨਦੀਪ ਕੌਰ ਬਤੋਰ ਮੋਟੀਵੇਟਰ ਨਗਰ ਕੌਂਸਲ ਵਿੱਚ ਸੇਵਾ ਨਿਭਾ ਰਹੇ ਹਨ. ਜਿੰਨਾ ਨੇ ਪਿਛਲੇ 2 ਸਾਲਾ ਵਿੱਚ ਸਵੱਛਤਾ ਵਿੱਚ ਅਤੇ ਸਮੇ^ਸਮੇ ਤੇ ਹੋਣ ਵਾਲੇ ਪ੍ਰੋਗਰਾਮ ਵਿੱਚ ਆਪਣਾ ਅਹਿਮ ਰੋਲ ਅਦਾ ਕੀਤਾ ਹੈ ਅਤੇ ਇਹਨਾ ਵਲੋਂ ਦਿੱਤੇ ਸਹਿਯੋਗ ਸਦਕਾ ਨਗਰ ਕੌਂਸਲ ਦੀ ਸਵੱਛਤਾ ਰੈਕਿੰਗ ਵਿਚ ਚੰਗੇ ਸਥਾਨ ਪ੍ਰਾਪਤ ਹੋਣ ਵਿਚ ਕਾਮਯਾਬ ਹੋਇਆ ਹੈ।

ਇਹਨਾ 8 ਸ਼ਖਸ਼ੀਅਤਾ ਵਲੋਂ ਨਗਰ ਕੌਂਸਲ ਵਲੋਂ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ ਅਤੇ ਭੱਵਿਖ ਵਿੱਚ ਵੀ ਇਸੇ ਪ੍ਰਕਾਰ ਨਗਰ ਕੌਂਸਲ ਫਿਰੋਜ਼ਪੁਰ ਨੂੰ ਸਵੱਛਤਾ ਪ੍ਰਤੀ ਸਹਿਯੋਗ ਕਰਨ ਦੀ ਮੰਗ ਕੀਤੀ ਗਈ.
ਇਸ ਮੋਕੇ ਤੇ ਕਾਰਜ ਸਾਧਕ ਅਫਸਰ ਅਤੇ ਸੈਨਟਰੀ ਇੰਸਪੈਕਟਰ ਵੱਲੋਂ ਸਾਂਝੇ ਤੋਰ ਤੇ ਜਾਣਕਾਰੀ ਦਿੱਤੀ ਕਿ ਨਗਰ ਕੌਂਸਲ,ਫਿਰੋਜ਼ਪੁਰ ਹਮੇਸ਼ਾ ਸਫਾਈ ਅਤੇ ਸਵੱਛਤਾ ਵਿੱਚ ਸਹਿਯੋਗ ਕਰਨ ਵਾਲੀਆ ਸ਼ਖਸ਼ੀਅਤ ਨੂੰ ਸਨਮਾਨਿਤ ਕਰਦੀ ਰਹੇਗੀ.

LEAVE A REPLY

Please enter your comment!
Please enter your name here