ਪੰਜਾਬ ਹੁਨਰ ਮੁਕਾਬਲਾ-2022 ਲਈ ਰਜਿਸਟਰੇਸ਼ਨ ਸ਼ੁਰੂ: ਵਧੀਕ ਡੀਸੀ

ਜਲੰਧਰ (ਦ ਸਟੈਲਰ ਨਿਊਜ਼)। ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵਲੋਂ ਪੰਜਾਬ ਦੇ ਨੌਜਵਾਨਾਂ ਲਈ ਸ਼ੰਘਾਈ ਚੀਨ ਵਿਖੇ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ-2022 ਲਈ ਰਜਿਸਟਰੇਸ਼ਨ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਲੰਧਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕ ਪੰਜਾਬ ਦੇ ਨੌਜਵਾਨਾਂ ਲਈ ਸ਼ੰਘਾਈ ਚੀਨ ਵਿੱਚ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ-2022 ਵਿੱਚ ਭਾਗ ਲੈਣ ਲਈ ਪੰਜਾਬ ਹੁਨਰ ਮੁਕਾਬਲਾ-2021 ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਹੁਨਰ ਮੁਕਾਬਲਾ ਪਹਿਲਾਂ ਜ਼ਿਲ੍ਹਾ ਪੱਧਰ ’ਤੇ ਬਾਅਦ ਵਿੱਚ ਸੂਬਾ ਅਤੇ ਕੌਮੀ ਪੱਧਰ ’ਤੇ ਕਰਵਾਏ ਜਾਣੇ ਹਨ। ਨੈਸ਼ਨਲ ਪੱਧਰ ਦੇ ਜੇਤੂ ਨੌਜਵਾਨਾਂ ਨੂੰ ਸ਼ੰਘਾਈ ਚੀਨ ਵਿੱਚ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ-2022 ਵਿੱਚ ਭਾਗ ਲੈਣ ਦੇ ਯੋਗ ਹੋਣਗੇ। ਇਨ੍ਹਾਂ ਹੁਨਰ ਮੁਕਾਬਲਾ ਵਿੱਚ ਕੋਈ ਵੀ ਨੌਜਵਾਨ ਜਿਸ ਦਾ ਜਨਮ 1 ਜਨਵਰੀ 1999 ਤੋਂ ਬਾਅਦ ਹੋਇਆ ਹੈ, ਉਹ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈ ਸਕਦਾ ਹੈ।

Advertisements

ਸਾਰੰਗਲ ਨੇ ਅੱਗੇ ਦੱਸਿਆ ਕਿ ਨੌਜਵਾਨ ਵੱਖ-ਵੱਖ 44 ਟਰੇਡਾਂ ਜਿਵੇਂ ਕਿ ਇੱਟ-ਬੰਨ੍ਹਣਾ, ਕੈਬਨਿਟ ਬਣਾਉਣਾ, ਤਰਖਾਣ, ਲੈਂਡਸਕੇਪ, ਗਾਰਡਨਿੰਗ, ਪੇਂਟਿੰਗ ਤੇ ਸਜਾਵਟ, ਪਲੰਬਿੰਗ ਅਤੇ ਹੀਟਿੰਗ, ਰੈਫਿਰਜਰੇਸ਼ਨ, ਅਤੇ ਏਅਰ ਕੰਡੀਸ਼ਨਿੰਗ, ਏਅਰ ਕਟਰਨ ਮੇਨਟੇਨ, ਆਟੋਮੋਬਾਇਲ ਟੈਕਨਾਲੌਜੀ, ਕਾਰ ਪੇਂਟਿੰਗ, ਭਾਰੀ ਵਾਹਨ ਦੀ ਸਾਂਭ-ਸੰਭਾਲ, ਸੀ.ਐਨ.ਸੀ. , ਮਿਲੰਗ, ਸੀ.ਐਨ.ਸੀ. ਟਰਨਿੰਗ, ਕੰਕਰੀਟ, ਕੰਸਟਰਕਸ਼ਨ ਵਰਕ, ਕੰਸਟਰਕਸ਼ਨ ਮੈਟਲ ਵਰਕ, ਇਲੈਕਟ੍ਰਾਨਿਕਸ ਮਕੈਨੀਕਲ ਇੰਜਨੀਅਰਿੰਗ ਡਿਜ਼ਾਇਨ-ਕਡ, ਮੇਕੈਟ੍ਰੋਨਿਕਸ, ਮੋਬਾਇਲ ਰੋਬੋਟਿਕਸ, ਪਲਾਸਟਿਕ ਡਾਈ ਇੰਜੀਨੀਅਰਿੰਗ, ਵੈਲਡਿੰਗ, ਇਨਫਰਮੇਸ਼ਨ ਨੈਟਵਰਕ ਕੇਬਲੰਗ, ਆਈ.ਟੀ.ਨੈਟਵਰਕ ਸਿਸਟਮਸ ਐਡਮਨਿਸਟਰੇਸ਼ਨ, ਆਈ.ਟੀ. ਸਾਫ਼ਟਵੇਅਰ ਫਾਰ ਬਿਜਨੈਸ, ਪ੍ਰਿੰਟ ਮੀਡੀਆ ਟੈਕਨਾਲੌਜੀ, ਵੈਬ ਡਿਜਾਇਨ ਅਤੇ ਵਿਕਾਸ, ਫੈਸ਼ਨ ਟੈਕਨੋਲੋਜੀ, ਫਲੋਰਿਸਟਰੀ, ਗ੍ਰਾਫਿਕ ਡਿਜਾਇਨ ਟੈਕਨਾਲੌਜੀ, ਗਹਿਣਿਆਂ, ਵਿਜੂਅਲ ਮਰਚੇਡਾਈਜਿੰਗ, ਵਿੰਡੋ ਡਰੈਸਿੰਗ, ਬੇਕਰੀ,ਬਿਊਟੀ ਥੈਰੇਪੀ, ਪੈਸਟਰੀ ਅਤੇ ਕਨਫੈਕਸ਼ਨਰੀ, ਖਾਣਾ ਪਕਾਉਣਾ, ਵਾਲਾਂ ਦਾ ਨਿਰਮਾਣ, ਸਿਹਤ ਤੇ ਸਮਾਜਿਕ ਦੇਖਭਾਲ, ਰੈਸਟੋਰੈਂਟ ਸਰਵਿਸ, 3ਡੀ.ਡਿਜੀਟਲ ਗੇਮ ਆਰਟ, ਵਾਲ ਤੇ ਫਾਰਸ਼ ਟਾਇਲੰਗ, ਇਲੈਕਟ੍ਰਿਕਲ ਸਥਾਪਨਾਵਾਂ, ਉਦਯੋਗਿਕ ਨਿਯੰਰਤਰਣ, ਪਲਾਸਟਰਿੰਗ ਤੇ ਡ੍ਰਾਈਵਲ ਸਿਸਟਮ ਆਦਿ ਕਿਸੇ ਵੀ ਟਰੇਡ ਵਿੱਚ ਭਾਗ ਲੈ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਚਾਹਵਾਨ ਤੇ ਸਕਿੱਲਡ ਨੌਜਵਾਨ ਆਪਣੀ ਰਜਿਸਟਰੇਸਨ ਵਿਭਾਗ ਦੇ https://docs.google.com/forms/d/10u ਲੰਕ ’ਤੇ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਨੌਜਵਾਨ ਜ਼ਿਲ੍ਹਾ ਮੁਖੀ ਪੰਜਾਬ ਸਕਿੱਲ ਡਿਵੈਲਪਮੈਂਟ ਸ੍ਰੀ ਸੂਰਜ ਕਲੇਰ ਜਿਨਾਂ ਦਾ ਮੋਬਾਇਲ ਨੰਬਰ 98786-60673 ਹੈ ਨਾਲ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here