ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਲੜੀਵਾਰ ਭੁੱਖ ਹਡ਼ਤਾਲ ਜ਼ਾਰੀ

ਤਲਵਾੜਾ (ਦ ਸਟੈਲਰ ਨਿਊਜ਼), ਰਿਪੇਰਟ-ਪ੍ਰਵੀਨ ਸੋਹਲ: ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਵੱਲੋਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਕੇਂਦਰਾਂ ’ਤੇ ਕੀਤੀ ਜਾ ਰਹੀ ਲਡ਼ੀਵਾਰ ਭੁੱਖ ਹਡ਼ਤਾਲ ਦੇ 8ਵੇਂ ਦਿਨ ਤਲਵਾੜਾ ਤੇ ਹਾਜੀਪੁਰ ਤੋਂ ਵੱਡੀ ਗਿਣਤੀ ਮੁਲਾਜ਼ਮ ਤੇ ਪੈਨਸ਼ਨਰ ਸ਼ਾਮਲ ਹੋਏ। ਤਲਵਾੜਾ ਤੋਂ ਪਸਸਫ਼ ਆਗੂ ਰਾਜੀਵ ਸ਼ਰਮਾ ਦੀ ਅਗਵਾਈ ਹੇਠ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਵਫ਼ਦ ਭੁੱਖ ਹਡ਼ਤਾਲ ਤੇ ਬੈਠਿਆ।

Advertisements

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਦਲਵੀਰ ਸਿੰਘ ਭੁੱਲਰ, ਧਰਮਪਾਲ ਸਿੰਘ, ਅਮਰਜੀਤ ਸਿੰਘ ਗਰੋਵਰ, ਸੁਨੀਲ ਕੁਮਾਰ ਪਰਾਸ਼ਰ, ਸ਼ਾਮ ਸਿੰਘ, ਕੇਸਰ ਸਿੰਘ ਬੰਸੀਆ, ਕੁਲਦੀਪ ਚੰਦ, ਜਨਕ ਸਿੰਘ ਰਾਣਾ, ਮਦਨ ਲਾਲ ਆਦਿ ਕੇਂਦਰ ਤੇ ਰਾਜ ਸਰਕਾਰ ਦੀਆਂ ਮੁਲਾਜ਼ਮ ਤੇ ਲੋਕ ਮਾਰੂ ਨੀਤੀਆਂ ਕਰਡ਼ੇ ਸ਼ਬਦਾਂ ‘ਚ ਨਿਖੇਧੀ ਕੀਤੀ। ਬੁਲਾਰਿਆਂ ਨੇ ਬੀਤੇ ਦਿਨੀਂ ਸ਼ਾਹੀ ਸ਼ਹਿਰ ਪਟਿਆਲਾ ਵਿਚ ਮੰਗਾਂ ਦੀ ਪ੍ਰਾਪਤੀ ਅਤੇ ਰੁਜ਼ਗਾਰ ਦੀ ਮੰਗ ਕਰਨ ਲਈ ਸ਼ਾਂਤਮਈ ਪ੍ਰਦਰਸ਼ਨ ਕਰਨ ਪੁੱਜੇ ਮੁਲਾਜ਼ਮਾਂ ਤੇ ਬੇਰੁਜ਼ਗਾਰ ਅਧਿਆਪਕਾਂ ‘ਤੇ ਸੂਬਾ ਸਰਕਾਰ ਦੀ ਸ਼ਹਿ ’ਤੇ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ।

ਉਨ੍ਹਾਂ ਸੂਬਾ ਸਰਕਾਰ ਨੂੰ ਸਰਕਾਰੀ ਵਿਭਾਗਾਂ ‘ਚ ਖਾਲੀ ਪਈਆਂ ਅਸਾਮੀਆਂ ਤੁਰੰਤ ਭਰਨ ਅਤੇ ਲੰਬਿਤ ਪਈਆਂ ਮੁਲਾਜ਼ਮ/ਪੈਨਸ਼ਨਰ ਮੰਗਾਂ ਨੂੰ ਤੁਰੰਤ ਮੰਨਣ ਦੀ ਮੰਗ ਕੀਤੀ। ਮੁਲਾਜ਼ਮਾਂ/ਪੈਨਸ਼ਨਰਾਂ ’ਤੇ ਸਲਾਨਾ 2400 ਰੁਪਏ ਦਾ ਜਜ਼ੀਆ ਟੈਕਸ ਬੰਦ, ਵਿਭਾਗਾਂ ਦੇ ਪੁਨਰ ਗਠਨ ਦੇ ਨਾਮ ਹੇਠਾਂ ਅਸਾਮੀਆਂ ਖਤਮ, ਪੁਰਾਣੀ ਪੈਨਸ਼ਨ ਬਹਾਲ ਆਦਿ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਮਾਮੂਲੀ ਮਾਣ ਭੱਤੇ ’ਤੇ ਕੰਮ ਕਰਦੇ ਮਿਡ-ਡੇ-ਮੀਲ,ਆਸ਼ਾ ਤੇ ਆਂਗਣਬਾਡ਼ੀ ਵਰਕਰਾਂ ਨੂੰ ਕਿਰਤ ਕਾਨੂੰਨਾਂ ਅਨੁਸਾਰ ਤਨਖ਼ਾਹਾਂ ਦੇਣ, ਕੱਚੇ ਕਾਮਿਆਂ ਨੂੰ ਪਹਿਲ ਦੇ ਅਧਾਰ ’ਤੇ ਪੱਕੇ ਅਤੇ ਗਰੈਚੁਟੀ ਦੀ ਹੱਦ ਵਿੱਚ 10 ਲੱਖ ਤੋਂ 20 ਲੱਖ ਰੁਪਏ ਦਾ ਕੀਤਾ ਵਾਧਾ ਤੁਰੰਤ ਲਾਗੂ ਆਦਿ ਕਰਨ ਦੀ ਵੀ ਮੰਗ ਕੀਤੀ ।

LEAVE A REPLY

Please enter your comment!
Please enter your name here