ਗਰਮੀਆਂ ਦੀ ਆਮਦ: ਕੰਢੀ ਦੇ ਪਿੰਡਾਂ ‘ਚ ਪੀਣ ਵਾਲੇ ਪਾਣੀ ਕਿੱਲਤ ਸ਼ੁਰੂ

ਤਲਵਾਡ਼ਾ (ਦ ਸਟੈਲਰ ਨਿਊਜ਼), ਰਿਪੇਰਟ-ਪ੍ਰਵੀਨ ਸੋਹਲ: ਬਲਾਕ ਦੇ ਨੀਮ ਪਹਾਡ਼ੀ ਪਿੰਡਾਂ ‘ਚ ਗਰਮੀਆਂ ਦੀ ਆਮਦ ਤੋਂ ਪਹਿਲਾਂ ਹੀ ਪੀਣ ਵਾਲੇ ਪਾਣੀ ਦੀ ਕਿੱਲਤ ਸ਼ੁਰੂ ਹੋ ਗਈ ਹੈ। ਸਰਕਾਰ ਦੇ ਵਾਅਦਿਆਂ ਤੇ ਪ੍ਰਸ਼ਾਸਨ ਦੇ ਦਾਅਵਿਆਂ ਤੋਂ ਉਲਟ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਸਰਦੀ ਦਾ ਮੌਸਮ ਖਤਮ ਹੋਣ ਨਾਲ ਹੀ ਪਾਣੀ ਦੀ ਖ਼ਪਤ ਵਧ ਗਈ ਹੈ, ਉਚਾਈ ਵਾਲੇ ਪਿੰਡਾਂ ‘ਚ ਪਾਣੀ ਦੀ ਸਪਲਾਈ ਸਪਲਾਈ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ ਹੈ। ਨੇਡ਼ਲੇ ਪਿੰਡ ਮੰਗੂ ਮੈਰਾ ਨਿਵਾਸੀ ਨਿਰਮਲਾ ਦੇਵੀ, ਪੰਚਾਇਤ ਮੈਂਬਰ ਸੰਤੋਸ਼ ਕੁਮਾਰੀ, ਰਾਜਵਿੰਦਰ ਕੌਰ, ਵਿਦਿਆਵਤੀ, ਅੰਜਨਾ ਕੁਮਾਰੀ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ ਹਫ਼ਤੇ ‘ਚ ਇੱਕ ਦਿਨ ਪਾਣੀ ਦੀ ਸਪਲਾਈ ਮਿਲਦੀ ਹੈ।

Advertisements

ਮੰਗੂ ਮੈਰ੍ਹਾ ਵਾਸੀਆਂ ਨੇ ਕੀਤੀ ਨਾਅਰੇਬਾਜੀ, ਮਹਿਕਮੇ ਨੇ ਸਮਸਿਆ ਦੇ ਜ਼ਲਦ ਹੱਲ ਕਰਨ ਦਾ ਭਰੋਸਾ ਦਿੱਤਾ

ਜੋ ਕਿ ਪਿੰਡ ਵਾਸੀਆਂ ਲਈ ਨਾਕਾਫ਼ੀ ਹੈ। ਪਿੰਡ ਦੇ ਹੀ ਵਸਨੀਕ ਕਰਮ ਚੰਦ, ਵਿਪਨ ਕੁਮਾਰ, ਕੇਸਰ ਸਿੰਘ ਆਦਿ ਨੇ ਦੱਸਿਆ ਕਿ ਸਰਕਾਰ ਨੇ ਪਿੰਡਾਂ ‘ਚ ਪਾਣੀ ਦੇ ਕੁਨੈਕੱਸ਼ਨ ਤਾਂ ਵਧਾ ਦਿੱਤੇ ਹਨ , ਖਸਤਾਹਾਲ ਜਲ ਸਪਲਾਈ ਪਾਈਪਾਂ ਨੂੰ ਨਹੀਂ ਬਦਲਿਆ। ਉਨ੍ਹਾਂ ਕਿਹਾ ਕਿ ਪਿੰਡਾਂ ‘ਚ ਰਸੂਖ਼ਦਾਰ ਲੋਕਾਂ ਨੇ ਮਹਿਕਮੇ ਦੀ ਮਿਲੀਭੁਗਤ ਨਾਲ ਪੰਪ ਸੈੱਟ ਲਗਾ ਆਪਣੀ ਜਰੂਰਤ ਹੀ ਪੂਰੀ ਨਹੀਂ ਕੀਤੀ। ਸਗੋਂ ਆਪਣੇ ਘਰਾਂ ਦੀਆਂ ਚਾਰ ਦਿਵਾਰੀਆਂ ਅੰਦਰ ਸਬਜ਼ੀਆਂ ਅਤੇ ਹਰੇ ਪੱਠੇ ਬੀਜੇ ਹੋਏ ਹਨ। ਆਮ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਸੀਬ ਨਹੀਂ ਹੋ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੀਣ ਵਾਲੇ ਪਾਣੀ ਦੀ ਘਾਟ ਆਰਜੀ ਹੈ, ਜਿਸਨੂੰ ਮਹਿਕਮਾ ਥੋਡ਼੍ਹੀ ਜਿਹੀ ਚੁਸਤੀ ਨਾਲ ਦੂਰ ਕਰ ਸਕਦਾ ਹੈ।

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਕਸਿਅਨ ਸਿਮਰਨਜੀਤ ਸਿੰਘ ਨੇ ਕਿਹਾ ਕਿ ਪਹਾਡ਼ੀ ਇਲਾਕਾ ਹੋਣ ਕਾਰਨ ਗਰਮੀਆਂ ‘ਚ ਕੁੱਝ ਸਮਸਿਆ ਆਉਂਦੀ ਹੈ। ਜਿਸਨਨੂੰ ਜ਼ਲਦ ਹੀ ਹੱਲ ਕਰ ਲਿਆ ਜਾਵੇਗਾ। ਪਿੰਡ ਮੰਗੂ ਮੈਰ੍ਹਾ ਦੇ ਕੁੱਝ ਮੁੱਹਲਿਆਂ ‘ਚ ਕੁਨੈਕੱਸ਼ਨ ਵਧਣ ਕਾਰਨ ਥੋਡ਼੍ਹੀ ਸਮਸਿਆ ਹੈ, ਜਿਸਨੂੰ ਕੁੱਝ ਦਿਨਾਂ ‘ਚ ਹੀ ਹੱਲ ਕਰਨ ਦਾ ਦਾਅਵਾ ਕੀਤਾ। ਰਸੂਖ਼ਦਾਰ ਲੋਕਾਂ ਵੱਲੋਂ ਪੰਪ ਸੈਟੱ ਲਗਾਉਣ ਅਤੇ ਘਰਾਂ ‘ਚ ਸਬਜ਼ੀਆਂ ਆਦਿ ਬੀਜਣ ਦੇ ਸੰਦਰਭ ‘ਚ ਉਨ੍ਹਾਂ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

LEAVE A REPLY

Please enter your comment!
Please enter your name here