ਡੇਂਗੂ ਮਛੱਰ ਦੇ ਖਾਤਮੇਂ ਤੱਕ ਜਾਰੀ ਰਹੇਗੀ ਫੋਗਿੰਗ-ਮੇਅਰ ਸ਼ਿਵ ਸੂਦ

fog-ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਹੁਣ ਤੱਕ ਕਰਵਾਈ ਜਾ ਚੁਕੀ ਹੈ ਦੋ ਵਾਰ ਫਾਗਿੰਗ-
ਹੁਸ਼ਿਆਰਪੁਰ, 7 ਅਕਤੂਬਰ- ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਅੱਜ ਵਾਰਡ 2 ਅਤੇ 50 ਵਿਖੇ ਫੋਗਿੰਗ ਮਸ਼ੀਨ ਰਾਹੀਂ ਕੀਤੀ ਜਾ ਰਹੀ ਫੋਗਿੰਗ ਸਪਰੇਅ ਦੀ ਅਚਨਚੇਤ ਚੈਕਿੰਗ ਮੌਕੇ ਦਸਿਆ ਕਿ ਨਗਰ ਨਗਿਮ ਵਲੋਂ ਡੇਂਗੂ ਦੀ ਰੋਕਥਾਮ ਲਈ ਇਸ ਵੇਲੇ ਵੱਡੀ ਫੋਗੰਿਗ ਮਸ਼ੀਨ ਰਾਹੀਂ ਸਾਰੇ ਵਾਰਡਾਂ ਵਿੱਚ ਰੋਜਾਨਾ ਫੋਗਿੰਗ ਕਰਵਾਈ ਜਾ ਰਹੀ ਹੈ। ਇਸ ਮੌਕੇ ਤੇ ਕਾਰਜ ਸਾਧਕ ਅਧਿਕਾਰੀ ਰਮੇਸ਼ ਕੁਮਾਰ, ਕੌਂਸਲਰ ਰਮੇਸ਼ ਠਾਕੁਰ, ਇੰਸਪੈਕਟਰ ਜਨਕ ਰਾਜ, ਗੁਰਮੇਲ ਵੀ ਮੌਜੂਦ ਮਨ। ਉਹਨਾਂ ਦੱਸਆਿ ਕ ਿਫੋਗੰਿਗ ਸਪਰੇਅ ਕਰਨ ਦਾ ਕੰਮ 01 ਅਗਸਤ 2015 ਤੋਂ ਸੁਰੂ ਕੀਤਾ ਗਆਿ ਹੈ, ਇਸ ਵੇਲੇ ਲਗਾਤਾਰ ਚੱਲ ਰਹਾ ਹੈ, ਫੋਗੰਿਗ ਸਟਾਫ ਵਲੋਂ ਰੋਜਾਨਾ ਸਾਮ 5.30 ਤੋਂ 7.30 ਤੱਕ 2 ਵਾਰਡਾਂ ਵਿੱਚ ਫੋਗਿੰਗ ਕੀਤੀ ਜਾ ਰਹੀ ਹੈ ਅਤੇ ਜਿਨ•ਾਂ ਥਾਵਾਂ ਤੇ ਡੇਂਗੂ ਦਾ ਪ੍ਰਭਾਵ ਜਿਆਦਾ ਹੈ, ਉਹਨਾਂ ਥਾਵਾਂ ਉਚੇਚੇ ਤੌਰ ਤੇ ਫੋਗਿੰਗ ਕੀਤੀ ਜਾ ਰਹੀ ਹੈ। ਨਗਰ ਨਿਗਮ ਵਲੋਂ ਹੁਣ ਤੱਕ ਸਾਰੇ ਵਾਰਡਾਂ ਵਿੱਚ 2 ਵਾਰ ਫੋਗਿੰਗ ਸਪਰੇਅ ਕਰਵਾਈ ਜਾ ਚੁੱਕੀ ਹੈ। ਸ੍ਰੀ ਸੂਦ ਨੇ ਹੋਰ ਦੱਸਆਿ ਕਿ ਨਗਰ ਨਿਗਮ ਵਲੋਂ ਫੋਗਿੰਗ ਸਪਰੇਅ ਮਸ਼ੀਨ ਤੋਂ ਇਲਾਵਾ 6 ਟੀਮਾਂ ਰਾਹੀਂ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਮੱਛਰ ਤੋ ਬਚਾਓ ਲਈ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਘਰਾਂ ਵਿੱਚ ਮੈਨੁਐਲ ਸਪਰੇਅ ਵੀ ਕੀਤੀ ਜਾ ਰਹੀ ਹੈ0। ਉਹਨਾਂ ਦੱਸਿਆ ਕਿ ਇਹ ਡੇਂਗੂ ਮੱਛਰ ਦੀ ਰੋਕਥਾਮ ਲਈ ਚਲਾਈ ਜਾ ਰਹੀ ਇਹ ਮੁਹਿਮ ਡੇਂਗੂ ਦਾ ਪ੍ਰਭਾਵ ਖਤਮ ਹੋਣ ਤੱਕ ਜਾਰੀ ਰੱਖੀ ਜਾਵੇਗੀ। ਉਹਨਾਂ ਦੱਸਿਆ ਕਿ ਨਗਰ ਨਿਗਮ ਦਾ ਸਟਾਫ ਵੱਲੋਂ ਆਪਣੀ ਡਿਉਟੀ ਦੇ ਸਮੇਂ ਤੋਂ ਬਾਅਦ ਵੀ ਡੇਂਗੂ ਤੋਂ ਬਚਾਓ ਲਈ ਲੋਕਾਂ ਨੂੰ ਸੂਚੇਤ ਕਰਨ ਅਤੇ ਫੋਗੰਿਗ ਸਪਰੇਅ ਕਰਨ ਦਾ ਕੰਮ ਬੜੀ ਮਹਿਨਤ ਅਤੇ ਇਮਾਨਦਾਰੀ ਨਾਲ ਕੀਤਾ ਜਾ ਰਹਾ ਹੈ। ਸ੍ਰੀ ਸੂਦ ਨੇ ਕਿਹਾ ਕਿ ਤੰਗ ਗਲੀਆਂ ਵਿੱਚ ਫੋਗਿੰਗ ਸਪਰੇਅ ਕਰਨ ਲਈ 4 ਹੋਰ ਛੋਟੀਆਂ ਫੋਗਿੰਗ ਮਸ਼ੀਨਾ ਅਤੇ 01 ਵੱਡੀ ਫੋਗਿੰਗ ਮਸ਼ੀਨ ਦੀ ਜਲਦੀ ਹੀ ਖਰੀਦ ਕੀਤੀ ਜਾ ਰਹੀ ਹੈ। ਸ੍ਰੀ ਸੂਦ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਫੋਗਿੰਗ ਸਪਰੇਅ ਕਰਨ ਵਾਲੇ ਸਟਾਫ ਨੂੰ ਪੂਰਾ ਸਹਯੋਗ ਦਿੱਤਾ ਜਾਵੇ ਅਤੇ ਫੋਗਿੰਗ ਸਪਰੇਅ ਵੇਲੇ ਆਪਣੇ ਘਰਾਂ ਦੀਆਂ ਖਿੜਕੀਆਂ ਅਤੇ ਦਰਵਾਜੇ ਖੁੱਲੇ ਰੱਖੇ ਜਾਣ। ਉਹਨਾਂ ਕਿਹਾ ਕਿ ਫੋਗਿੰਗ ਸਪਰੇਅ ਦੇ ਕੰਮ ਵਿੱਚ ਜੇ ਕਿਸੇ ਸ਼ਹਿਰ ਵਾਸੀ ਨੂੰ ਕਿਸੇ ਵੀ ਥਾਂ ਤੇ ਫੋਗਿੰਗ ਸਪਰੇਅ ਦੀ ਲੋੜ ਹੋਵੇ, ਤਾਂ ਉਹ ਨਗਰ ਨਿਗਮ ਨਾਲ ਸਿੱਧੇ ਤੌਰ ਤੇ ਸੰਪਰਕ ਕਰ ਸਕਦੇ ਹਨ।

Advertisements

LEAVE A REPLY

Please enter your comment!
Please enter your name here