ਕੌਂਸਲਰ ਸੁਰੇਖਾ ਵੱਲੋਂ ਬਣਾਏ ਗਏ ਕਮਪੋਜ਼ ਪਿੱਟ ਦਾ ਮੇਅਰ ਸ਼ਿਵ ਸੂਦ ਨੇ ਕੀਤਾ ਮੁਆਇਨਾ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼)। ਮੁਕਤਾ ਵਾਲਿਆ। ਸਵੱਛ ਭਾਰਤ ਅਭਿਆਨ ਤਹਿਤ ਸ਼ਹਿਰ ਨੂੰ ਸਾਫ ਸੁਥਰਾ ਬਨਾਉਣ ਲਈ ਨਗਰ ਨਿਗਮ ਵੱਲੋਂ ਕੌਂਸਲਰਾਂ ਦੇ ਸਹਿਯੋਗ ਨਾਲ ਵਾਰਡਾਂ ਵਿੱਚ ਗਿੱਲੇ ਕੂੜੇ ਨੂੰ ਖਾਦ ਵਿੱਚ ਤਬਦੀਲ ਕਰਨ ਲਈ ਕਮਪੋਜ ਪਿੱਟ ਬਣਾਏ ਜਾ ਰਹੇ ਹਨ। ਇਹ ਜਾਣਕਾਰੀ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਵਾਰਡ ਨੰ: 50 ਦੇ ਕੌਂਸਲਰ ਸੁਰੇਖਾ ਬਰਜਾਤਾ ਵੱਲੋਂ ਆਪਣੇ ਵਾਰਡ ਵਿੱਚ ਗਿੱਲੇ ਕੂੜੇ ਦੀ ਸਾਂਭ ਸਭਾਂਲ ਅਤੇ ਇਸ ਤੋਂ ਖਾਦ ਬਣਾਊਣ ਲਈ ਬਣਾਏ ਗਏ ਕਮਪੋਜ਼ ਪਿੱਟ ਦਾ ਮੁਅਇਨਾ ਕਰਨ ਮੌਕੇ ਦਿੱਤੀ।

Advertisements

ਕੌਂਸਲਰ ਰਮੇਸ਼ ਕੁਮਾਰ ਠਾਕੁਰ, ਕੌਸਂਲਰ ਸੁਰੇਖਾ ਬਰਜਾਤਾ, ਡਾ: ਪ੍ਰਵੀਨ, ਚੀਫ ਸੈਨੇਟਰੀ ਇੰਸਪੈਕਟਰ ਨਵਦੀਪ ਸ਼ਰਮਾ, ਸੈਨੇਟਰੀ ਇੰਸਪੈਕਟਰ ਜਨਕ ਰਾਜ, ਸੁਰਿੰਦਰ ਕੁਮਾਰ, ਸੀ.ਐਫ ਦੀਪਕ ਕੁਮਾਰ, ਅਸ਼ਵਨੀ ਗੈਂਦ ਅਤੇ ਵਿਪੁਲ ਵਾਲੀਆ ਵੀ ਇਸ ਮੌਕੇ ਤੇ ਉਹਨਾਂ ਦੇ ਨਾਲ ਸਨ। ਮੇਅਰ ਸ਼ਿਵ ਸੂਦ ਨੇ ਦੱਸਿਆ ਕਿ ਨਗਰ ਨਿਗਮ ਦੇ ਸਾਰੇ ਵਾਰਡਾਂ ਵਿੱਚ ਕੌਂਸਲਰਾਂ ਦੇ ਸਹਿਯੋਗ ਨਾਲ ਕਮਪੋਜ਼ ਪਿੱਟ ਬਣਾਏ ਜਾਣਗੇ ਜਿਸ ਵਿੱਚ ਗਿੱਲਾ ਕੂੜਾ ਇੱਕਠਾ ਕਰਕੇ ਉਸ ਤੋਂ ਖਾਦ ਬਣਾਈ ਜਾਵੇਗੀ।

ਇਸ ਨਾਲ ਨਗਰ ਨਿਗਮ ਦੇ ਡੰਪਿੰਗ ਪੁਆਇੰਟ ਤੇ ਕੂੜੇ ਦਾ ਬੋਝ ਘਟੇਗਾ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਗਿੱਲਾ ਅਤੇ ਸੁੱਕਾ ਕੂੜਾ ਅਲਗ-ਅਲਗ ਕਰਕੇ ਸਫਾਈ ਸੇਵਕਾਂ ਨੂੰ ਦੇਣ ਤਾਂ ਜ਼ੋ ਗਿੱਲਾ ਕੂੜਾ ਖਾਦ ਬਣਾਊਣ ਲਈ ਵਰਤਿਆ ਜਾ ਸਕੇ ਤਾਂ ਅਤੇ ਸੁੱਕਾ ਕੂੜਾ ਡੰਪਿਂਗ ਪੁਆਇੰਟ ਵਿੱਖੇ ਇੱਕਠਾ ਕੀਤਾ ਜਾ ਸਕੇ। ਵਾਰਡ ਨੰ: 50 ਦੇ ਮੁੱਹਲਾ ਵਾਸੀ ਵੱਡੀ ਗਿਣਤੀ ਵਿੱਚ ਇਸ ਮੌਕੇ ਤੇ ਹਾਜਰ ਸਨ।

LEAVE A REPLY

Please enter your comment!
Please enter your name here