ਜਿਲੇ ਵਿੱਚ 201 ਨਵੇਂ ਪਾਜੇਟਿਵ ਮਰੀਜ, 7 ਮੌਤਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲੇ ਦੀ ਕੋਵਿਡ ਬਾਰੇ  ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 2823 ਨਵੇ ਸੈਪਲ ਲਏ ਗਏ ਹਨ ਅਤੇ 2057 ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 201 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 10330 ਹੋ ਗਈ ਹੈ .। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 347531 ਸੈਪਲ ਲਏ ਗਏ ਹਨ ਜਿਨਾ ਵਿੱਚੋ 332131 ਸੈਪਲ ਨੈਗਟਿਵ , 6731 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ,ਤੇ 202 ਸੈਪਲ ਇਨਵੈਲਡ ਹਨ । ਐਕਟਿਵ ਕੈਸਾਂ ਦੀ ਗਿਣਤੀ 1302  ਹੈ ਜਦ ਕਿ 9094 ਮਰੀਜ ਠੀਕ ਹੋਏ ਹਨ ।

Advertisements

ਕੁੱਲ ਮੌਤਾਂ ਦੀ ਗਿਣਤੀ 413 ਹੈ ।  ਜਿਲਾ ਹੁਸ਼ਿਆਰਪੁਰ ਦੇ 201 ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 19 ਅਤੇ  182  ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ । ਇਸ ਮੋਕੈ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 7 ਮੌਤਾ ਹੋਈਆ ਹਨ (1) 60 ਸਾਲਾ ਵਿਆਕਤੀ  ਵਾਸੀ ਧੂਤ ਕਲਾ ਨਿਜੀ ਹਸਪਤਾਲ ਜਲੰਧਰ (2) 71  ਸਾਲਾ ਔਰਤ   ਵਾਸੀ ਸੀਕਰੀ ਦੀ ਮੌਤ ਨਿਜੀ ਆਈ ਵੀ ਬਾਈ ਨਵਾਂ ਸ਼ਹਿਰ (3) 72 ਸਾਲਾ ਵਿਆਕਤੀ  ਵਾਸੀ ਸੈਲਾ ਖੁਰਦ  ਦੀ ਮੌਤ ਦੀ ਐਮ ਐਚ ਜਲੰਧਰ  (4) 59 ਸਾਲਾ ਵਿਆਕਤੀ ਵਾਸੀ ਪਾਲਦੀ ਦੀ ਮੌਤ ਮੈਡੀਕਲ ਕਾਲਿਜ ਪਟਿਆਲ (5) 55 ਸਾਲਾ ਵਿਆਕਤੀ ਵਾਸੀ ਨਸਰਾਲਾ ਦੀ ਮੌਤ ਪਟੇਲ ਹਸਪਤਾਲ ਜਲੰਧਰ (6) 70 ਸਾਲਾ ਔਰਤ ਵਾਸੀ ਸ਼ਾਮ ਚੋਰਾਸੀ ਦੀ ਮੌਤ ਨਿਜੀ ਹਸਪਤਾਲ ਜਲੰਧਰ (7) 66 ਸਾਲਾ ਔਰਤ ਵਾਸੀ ਬੂਲੋਵਾਲ ਦੀ ਮੌਤ ਕੈਪੀਟਿਲ ਹਸਪਤਾਲ ਜਲੰਧਰ । ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ।

LEAVE A REPLY

Please enter your comment!
Please enter your name here