ਤਨੀਸ਼ਾ ਵਿੱਦਿਅਕ ਟਰੱਸਟ ਨੇ “ਤਨੀਸ਼ਾ” ਭਾਗ 21 ਕੀਤਾ ਰਿਲੀਜ਼

ਮਾਹਿਲਪੁਰ (ਦ ਸਟੈਲਰ ਨਿਊਜ਼)। ਤਨੀਸ਼ਾ ਵਿੱਦਿਅਕ ਟਰੱਸਟ ਈਸਪੁਰ ਵਲੋਂ ਬਾਲ ਇੱਛਾਵਾਂ ਦੀ ਪਰਵਾਜ਼ ਤ੍ਰੇ-ਮਾਸਿਕ ਰੰਗੀਨ ਪੁਸਤਕ ਲੜੀ ” ਤਨੀਸ਼ਾ ” ਭਾਗ 21 ਸਰਪ੍ਰਸਤ ਲਾਲ ਚੰਦ , ਸੰਪਾਦਕ ਸਾਬੀ ਈਸਪੁਰੀ, ਸਹਿ ਸੰਪਾਦਕ ਰਿੰਪੀ ਗਿੱਲ, ਸਗਲੀ ਰਾਮ ਸੱਗੀ, ਰਿੰਕੂ ਮਖਸੂਸਪੁਰੀ, ਤਨੀਸ਼ਾ, ਦਾਨਿਸ਼ ਗਿੱਲ ਵਲੋਂ ਤਨੀਸ਼ਾ ਵਿੱਦਿਅਕ ਟਰੱਸਟ ਈਸਪੁਰ ਵਿਖੇ ਰਿਲੀਜ਼ ਕੀਤਾ ਗਿਆ। 

Advertisements

ਇਸ ਮੌਕੇ ਗੱਲਬਾਤ ਕਰਦੇ ਹੋਏ ਸੰਪਾਦਕ ਸਾਬੀ ਈਸਪੁਰੀ ਨੇ ਕਿਹਾ ਕਿ ਤਨੀਸ਼ਾ ਵਿੱਦਿਅਕ ਟਰੱਸਟ ਵਲੋਂ ਬਾਲ ਰਸਾਲੇ ਤਨੀਸ਼ਾ ਵਿਚ ਵੱਖ ਵੱਖ ਸਾਹਿਤਕਾਰਾਂ, ਬਾਲ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਢੁਕਵਾਂ ਸਥਾਨ ਦਿਤਾ ਜਾਂਦਾ ਹੈ। ਜਿਸ ਨੂੰ ਵੱਡੀ ਗਿਣਤੀ ਵਿਚ ਪਾਠਕਾਂ ਵੱਲੋਂ ਪੜ੍ਹਿਆ ਜਾਂਦਾ ਹੈ ਤੇ ਭਰਪੂਰ ਸਲਾਹਿਆ ਜਾਂਦਾ ਹੈ।

LEAVE A REPLY

Please enter your comment!
Please enter your name here