225 ਨਵੇ ਪਾਜੇਟਿਵ ਮਰੀਜ ਆਉਣ ਨਾਲ ਗਿਣਤੀ ਹੋਈ 10555, 3 ਮੌਤਾਂ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਜਿਲੇ ਦੀ ਕੋਵਿਡ ਬਾਰੇ ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 2655 ਨਵੇ ਸੈਪਲ ਲਏ ਗਏ ਹਨ ਅਤੇ 1900 ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 225 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 10555 ਹੋ ਗਈ ਹੈ। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 350243 ਸੈਪਲ ਲਏ ਗਏ ਹਨ ਜਿਨਾ ਵਿੱਚੋ 334385 ਸੈਪਲ ਨੈਗਟਿਵ , 6964 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ਤੇ 202 ਸੈਪਲ ਇਨਵੈਲਡ ਹਨ । ਐਕਟਿਵ ਕੈਸਾਂ ਦੀ ਗਿਣਤੀ 1556  ਹੈ ਜਦ ਕਿ 9094 ਮਰੀਜ ਠੀਕ ਹੋਏ ਹਨ । ਕੁੱਲ ਮੌਤਾਂ ਦੀ ਗਿਣਤੀ 416 ਹੈ ।

Advertisements

ਜਿਲਾ ਹੁਸ਼ਿਆਰਪੁਰ ਦੇ 225 ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 22 ਅਤੇ 203  ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ । ਇਸ ਮੋਕੈ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 3 ਮੌਤਾ ਹੋਈਆ ਹਨ (1) 63 ਸਾਲਾ ਵਿਆਕਤੀ  ਵਾਸੀ ਦੀਪ ਕਲੋਨੀ ਗੰੜਸੰਕਰ ਦੀ ਮੌਤ ਨਿਜੀ ਹਸਪਤਾਲ ਜਲੰਧਰ (2) 69 ਸਾਲਾ ਵਿਆਕਤੀ ਵਾਸੀ ਟਾਡਾ ਦੀ ਮੌਤ ਡੀਐਮਸੀ ਲੁਧਿਆਣਾ (3) 69  ਸਾਲਾ ਵਿਆਕਤੀ  ਵਾਸੀ ਟਾਡਾ  ਦੀ ਮੌਤ ਡੀ ਐਮ ਸੀ ਲੁਧਿਆਣਾ । ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ।

LEAVE A REPLY

Please enter your comment!
Please enter your name here