ਖਾਣ-ਪੀਣ ਵਾਲੇ ਪਦਾਰਥਾਂ ਦੀ ਮੌਕੇ ’ਤੇ ਹੋਵੇਗੀ ਸੈਂਪਲਿੰਗ ਅਤੇ ਟੈਸਟਿੰਗ : ਸੁੰਦਰ ਸ਼ਾਮ ਅਰੋੜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੀ ਲੋਕਾਂ ਨੂੰ ਸ਼ੁੱਧ ਅਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤਾਂ ਸਬੰਧੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਕਿਹਾ ਕਿ ਸਿਹਤਮੰਦ ਖਾਣ-ਪੀਣ ਪ੍ਰਤੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਜ਼ਿਲ੍ਹੇ ਵਿੱਚ ਇਕ ਮਹੀਨਾ ‘ਫੂਡ ਸੇਫਟੀ ਆਨ ਵ੍ਹੀਲ’ ਵੈਨ ਘੁੰਮੇਗੀ। ਸਟੇਟ ਫੂਡ ਕਮਿਸ਼ਨਰ ਵਲੋਂ ਭੇਜੀ ਵੈਨ ਨੂੰ ਸਥਾਨਕ ਸੈਸ਼ਨ ਚੌਕ ਤੋਂ ਝੰਡੀ ਦੇ ਕੇ ਰਵਾਨਾ ਕਰਨ ਉਪਰੰਤ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਇਹ ਵੈਨ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ’ਤੇ ਖਾਣ-ਪੀਣ ਵਾਲੇ ਪਦਾਰਥਾਂ ਦੀ ਮੌਕੇ ’ਤੇ ਹੀ ਸੈਂਪਲਿੰਗ ਅਤੇ ਟੈਸਟਿੰਗ ਕਰੇਗੀ। ਉਨ੍ਹਾਂ ਦੱਸਿਆ ਕਿ ਖਾਣ-ਪੀਣ ਵਾਲੇ ਪਦਾਰਥ ਵੇਚਣ ਵਾਲਿਆਂ ਅਤੇ ਗਾਹਕਾਂ ਨੂੰ ਪਦਾਰਥ ਦੇ ਮਿਆਰ ਸਬੰਧੀ ਮੌਕੇ ’ਤੇ ਹੀ 10 ਮਿੰਟ ਵਿੱਚ ਵਿਸਥਾਰਤ ਜਾਣਕਾਰੀ ਦਿੱਤੀ ਜਾਵੇਗੀ। ‘ਫੂਡ ਸੇਫਟੀ ਆਨ ਵ੍ਹੀਲ’ ਵੈਨ ਸਬੰਧੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਇਸ ਦਾ ਮਕਸਦ ਸਿਰਫ ਤੇ ਸਿਰਫ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਹੈ ਨਾ ਕਿ ਕਿਸੇ ਵਿਰੁੱਧ ਕਿਸੇ ਕਿਸਮ ਦੀ ਕਾਰਵਾਈ ਨੂੰ ਅਮਲ ਵਿੱਚ ਲਿਆਉਣਾ।

Advertisements


ਸੈਸ਼ਨ ਚੌਕ ਤੋਂ ‘ਫੂਡ ਸੇਫਟੀ ਆਨ ਵ੍ਹੀਲ’ ਵੈਨ ਕੀਤੀ ਰਵਾਨਾ, ਜ਼ਿਲ੍ਹੇ ’ਚ ਰਹੇਗੀ ਇਕ ਮਹੀਨਾ,ਸੈਂਪਲਿੰਗ-ਟੈਸਟਿੰਗ ਦਾ ਮਕਸਦ ਵੱਧ ਤੋਂ ਵੱਧ ਲੋਕਾਂ ਨੂੂੰੰ ਜਾਗਰੂਕ ਕਰਨਾ

ਉਨ੍ਹਾਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮੌਜੂਦਾ ਸਿਹਤ ਸੰਕਟ ਦੇ ਮੱਦੇਨਜ਼ਰ ਸਾਫ-ਸੁਥਰਾ ਖਾਣ-ਪੀਣ ਬਹੁਤ ਹੀ ਲਾਜ਼ਮੀ ਹੈ ਜਿਸ ਨੂੰ ਸਾਰਿਆਂ ਦੇ ਸਹਿਯੋਗ ਸਦਕਾ ਹੀ ਯਕੀਨੀ ਬਣਾਇਆ ਜਾ ਸਕਦਾ ਹੈ। ਇਸੇ ਦੌਰਾਨ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵੈਨ ਮਠਿਆਈਆਂ, ਦੁੱਧ ਅਤੇ ਦੁੱਧ ਤੋਂ ਬਨਣ ਵਾਲੇ ਪਦਾਰਥ, ਪਾਣੀ ਜਾਂ ਪੀਣ ਵਾਲੇ ਹੋਰ ਤਰਲ ਪਦਾਰਥ, ਦਾਲਾਂ, ਮਸਾਲਿਆਂ ਆਦਿ ਦਾ ਮੌਕੇ ’ਤੇ ਹੀ ਸੈਂਪਲ ਲੈ ਕੇ ਰਿਪੋਰਟ ਮੁਹੱਈਆ ਕਰਵਾਏਗੀ ਤਾਂ ਜੋ ਪਦਾਰਥਾਂ ਦੀ ਕੁਆਲਿਟੀ ਬਾਰੇ ਗਾਹਕ ਅਤੇ ਵੇਚਣ ਵਾਲੇ ਨੂੰ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਦੱÎਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਹੁਸ਼ਿਆਰਪੁਰ ਸ਼ਹਿਰ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਇਹ ਵੈਨ ਜਾ ਕੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰੇਗੀ। ਇਸ ਮੌਕੇ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ, ਚੇਅਰਮੈਨ ਨਗਰ ਸੁਧਾਰ ਟਰੱਸਟ ਐਡਵੋਕੇਟ ਰਾਕੇਸ਼ ਮਰਵਾਹਾ, ਕੌਂਸਲਰਾਂ ਵਿੱਚ ਰਣਜੀਤ ਚੌਧਰੀ, ਜਤਿੰਦਰ ਕੌਰ ਪਿੰਕੀ, ਨਵਜੋਤ ਕਟੋਚ, ਅਮਰੀਕ ਚੋਹਾਨ, ਜਸਵਿੰਦਰ ਪਾਲ, ਮੋਹਿਤ ਸੈਣੀ, ਪਵਿੱਤਰਦੀਪ ਸਿੰਘ ਆਦਿ ਮੌਜੂਦ ਸਨ। ਹੋਰਨਾਂ ਤੋਂ ਇਲਾਵਾ ਮੁਕੇਸ਼ ਡਾਵਰ, ਸ਼ਾਦੀ ਲਾਲ, ਅਨਿਲ ਕੁਮਾਰ, ਵਿਸ਼ਵ ਨਾਥ, ਵਿਕਰਮ ਸਿੰਘ, ਜੈ ਪ੍ਰਕਾਸ਼ ਸ਼ਰਮਾ, ਮਲਕੀਤ ਸਿੰਘ ਮਰਵਾਹਾ, ਗੁਰਦੀਪ ਕਟੋਚ, ਗੁਲਸ਼ਨ ਰਾਏ, ਚਰਨਜੀਤ ਅਰੋੜਾ, ਅਰਵਿੰਦ ਕੁਮਾਰ ਆਦਿ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here