ਖਵਾਸਪੁਰਾ ਵਿਖੇ 2 ਅਪ੍ਰੈਲ ਦੀ ਰੈਲੀ ਹੋਵੇਗੀ ਇਤਿਹਾਸਕ: ਬੈਨੀਪਾਲ, ਗੜੀ

ਹੁਸ਼ਿਆਰਪੁਰ (ਦ ਸੱਟੈਲਰ ਨਿਊਜ਼)। ਰਣਧੀਰ ਸਿੰਘ ਬੈਨੀਵਾਲ ਇੰਚਾਰਜ ਬਸਪਾ ਪੰਜਾਬ,ਚੰਡੀਗੜ੍ਹ ਅਤੇ ਹਰਿਆਣਾ, ਸਰਦਾਰ ਜਸਵੀਰ ਸਿੰਘ ਗੜ੍ਹੀ ਸੂਬਾ ਪ੍ਰਧਾਨ ਮਿਤੀ 2 ਅਪ੍ਰੈਲ ਦੀ ’ਪਾਤਸ਼ਾਹੀ ਬਣਾਓ ਬੇਗ਼ਮਪੁਰਾ ਵਸਾਓ’ ਰੈਲੀ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਹੁਸ਼ਿਆਰਪੁਰ ਵਿਖੇ ਵਰਕਰ ਸਾਹਿਬਾਨ ਨਾਲ ਮੀਟਿੰਗ ਕਰਨ ਉਚੇਚੇ ਤੋਰ ਤੇ ਪਹੁੰਚੇ। ਜ਼ਿਲ੍ਹਾ ਪ੍ਰਧਾਨ ਇੰਜੀਨੀਅਰ ਮਹਿੰਦਰ ਸਿੰਘ ਸੰਧਰ ਦੀ ਪ੍ਰਧਾਨਗੀ ਦੇ ਹੇਠ ਇਹ ਮੀਟਿੰਗ ਸ੍ਰੀ ਗੁਰੂ ਰਵਿਦਾਸ ਗੁਰੂਦਵਾਰਾ ਬੱਸੀ ਖਵਾਜੂ ਦੇ ਹਾਲ ਵਿੱਚ ਆਯੋਜਿਤ ਕੀਤੀ ਗਈ ਜਿਸ ਵਿੱਚ ਸਰਦਾਰ ਹਰਜੀਤ ਸਿੰਘ ਲੌਂਗੀਆ ਵਾਈਸ ਪ੍ਰਧਾਨ ਬਸਪਾ ਪੰਜਾਬ ਗੁਰਲਾਲ ਸੈਲਾ ਅਤੇ ਐਡਵੋਕੇਟ ਰਣਜੀਤ ਕੁਮਾਰ ਸੂਬਾ ਜਨਰਲ ਸਕੱਤਰ ਨੇ ਵੀ ਹਾਜ਼ਰੀ ਲਗਾਈ। ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਸਤੋ (7) ਵਿਧਾਨ ਸਭਾਵਾਂ ਤੋਂ ਸੈਂਕੜਿਆਂ ਦੀ ਤਾਦਾਦ ਵਿੱਚ ਓਹੁਦੇਦਾਰ ਅਤੇ ਵਰਕਰ ਸਾਹਿਬਾਨ ਨੇ ਬੜੇ ਜੋਸ਼ ਅਤੇ ਚਾਅ ਨਾਲ ਸ਼ਿਰਕਤ ਕੀਤੀ।

Advertisements

ਬਾਬਾ ਸਾਹਿਬ ਡਾ.ਬੀ.ਆਰ.ਅੰਬੇਡਕਰ ਅਤੇ ਮਾਨਿਆਵਰ ਸਾਹਿਬ ਕਾਂਸ਼ੀ ਰਾਮ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ੁਰੂ ਹੋਈ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਸਰਦਾਰ ਜਸਵੀਰ ਸਿੰਘ ਗੜੀ ਜੀ ਨੇ ਕਿਹਾ ਬਸਪਾ ਵੱਲੋਂ ਮਾਨਿਆਵਰ ਸਾਹਿਬ ਕਾਂਸ਼ੀਰਾਮ ਨੂੰ ਸਮਰਪਿਤ 2 ਅਪ੍ਰੈਲ ਦੀ ਖਵਾਸਪੁਰ ਦੀ ਰੈਲੀ ਇਤਿਹਾਸਕ ਰੈਲੀ ਹੋਵੇਗੀ ਜਿਸ ਵਿੱਚ ਪੰਜਾਬ ਦੇ ਕੋਨੇ ਕੋਨੇ ਤੋ ਲੱਖਾਂ ਦੀ ਤਾਦਾਦ ਵਿੱਚ ਬਸਪਾ ਕਾਰਜ ਕਰਤਾ, ਸਪੋਰਟਰ ਅਤੇ ਵੋਟਰ ਪੁੱਜਣਗੇ ਅਤੇ ਪੰਜਾਬੀਆ ਦੇ ਗਲ਼ਾਂ ਚੋਂ ਭ੍ਰਿਸ਼ਟ ਕਾਂਗਰਸ ਸਰਕਾਰ ਦਾ ਜੂਲਾ ਲਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ । ਪੰਜਾਬੀ 2022 ਵਿੱਚ ਕਾਂਗਰਸ ਸਰਕਾਰ ਨੂੰ ਚਲਦਾ ਕਰਨ ਦਾ ਮਨ ਬਣਾ ਚੁੱਕੇ ਹਨ ਅਤੇ ਬਸਪਾ ਬੜੀ ਤੇਜ਼ੀ ਨਾਲ ਸੱਤਾ ਵੱਲ ਵੱਧ ਰਹੀ। ਬਸਪਾ ਦੀ ਸਰਕਾਰ ਬਣਨ ਤੇ ਗੁਰੂਆਂ ਰਹਿਬਰਾਂ ਦੀ ਸੋਚ ਅਤੇ ਸੁਪਨਾ ਮੁਤਾਬਿਕ ਸਮਾਜ ਦੇ ਹਰ ਵਰਗ ਦੇ ਹੱਕ ਅਤੇ ਇਨਸਾਫ਼ ਲਈ ਕੰਮ ਕੀਤਾ ਜਾਵੇਗਾ। ਜਿਸਦਾ ਸਬੂਤ ਉਤਰ ਪ੍ਰਦੇਸ਼ ਦੇ ਬਸਪਾ ਰਾਜ ਦੌਰਾਨ ਕੀਤੇ ਕੰਮ ਅਤੇ ਵਿਕਾਸ ਹੈ।

ਰਣਧੀਰ ਸਿੰਘ ਬੈਨੀਪਾਲ ਸਾਹਿਬ ਨੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਿਤ ਹੋਏ ਕਿਹਾ ਕਿ ਬੀਜੇਪੀ ਕਾਂਗਰਸ ਦੀਆਂ ਬਣਾਈਆਂ ਮਾਰੂ ਆਰਥਿਕ ਨੀਤੀਆਂ ਨੂੰ ਬੜੀ ਤੇਜ਼ੀ ਨਾਲ ਅੱਗੇ ਵਧਾ ਕੇ ਪੂੰਜੀਵਾਦੀ ਵਪਾਰਿਕ ਘਰਾਨਿਆਂ ਦੇ ਘਰ ਭਰ ਰਹੀ ਹੈ। ਬੀਜੇਪੀ ਦੇ ਮਜ਼ਦੂਰ ਅਤੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੋਕਣ ਲਈ ਬਸਪਾ ਨੇ ਪੂਰੀ ਵਾਹ ਲਗਾਈ ਲੇਕਿਨ ਕਾਂਗਰਸ ਨੇ ਸਿਰਫ਼ ਰਸਮੀ ਵਿਰੋਧ ਤੋ ਇਲਾਵਾ ਕੁੱਝ ਨਹੀਂ ਕੀਤਾ ਇਸੇ ਕਰਕੇ ਮਾਨਿਆਵਰ ਨੇ ਦੋਹਾਂ ਪਾਰਟੀਆਂ ਨੂੰ ਸਹੀ ਪਛਾਣ ਕੇ ਕਿਹਾ ਸੀ ਕਿ ਇੱਕ ਸਾਂਪਨਾਥ ਤੇ ਦੂਜੀ ਨਾਗਨਾਥ ਹੈ। ਇਹਨਾਂ ਦੇ ਇਸੇ ਰੂਪ ਅਤੇ ਕਰਤੂਤ ਨੂੰ ਉਜਾਗਰ ਕਰਨ ਲਈ ਬਸਪਾ ਵੱਲੋਂ 2 ਅਪ੍ਰੈਲ ਨੂੰ ਖਵਾਸਪੁਰ ਵਿਖੇ ਰੈਲੀ ਰੱਖੀ ਹੈ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਾਰਟੀ ਸੰਗਠਨ ਦੇ ਕੰਮ ਤੋ ਉਹ ਖ਼ੁਸ਼ ਹਨ ਅਤੇ ਉਮੀਦ ਕਰਦੇ ਹਨ ਕਿ ਹੁਸ਼ਿਆਰਪੁਰ ਜ਼ਿਲ੍ਹੇ ਤੋ ਹਜ਼ਾਰਾਂ ਦੀ ਤਾਦਾਦ ਵਿੱਚ ਪਾਰਟੀ ਵਰਕਰ ਸਪੋਰਟਰ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਪੁੱਜਣਗੇ।

ਮੀਟਿੰਗ ਦੌਰਾਨ ਗੋਬਿੰਦ ਸਿੰਘ ਕਾਨੂੰਗੋ, ਰਣਵੀਰ ਬੱਬਰ, ਮਨਿੰਦਰ ਸ਼ੇਰਪੁਰੀ, ਸੁਮਿੱਤਰ ਸਿੰਘ ਸੀਕਰੀ, ਸੋਮ ਨਾਥ ਬੈਂਸ, ਨਿਸ਼ਾਨ ਚੌਧਰੀ, ਸਰਵਨ ਨਿਆਜੀਆਂ, ਜਗਮੋਹਨ ਸੱਜਣ, ਮਦਨ ਸਿੰਘ ਬੈਂਸ, ਯਸ਼ ਪਾਲ ਭੱਟੀ, ਦਰਸ਼ਣਾ ਦੇਵੀ, ਕਰਮਜੀਤ ਸੰਧੂ, ਹੈਪੀ ਫੰਬੀਆਂ, ਕੌਸ਼ਲ ਫੰਬੀਆਂ, ਵਿਜੈ ਖਾਨਪੁਰੀ, ਮਨਜੀਤ ਜੱਸੀ, ਜਸਕਰਨ, ਸੁੱਖਾ ਸ਼ਾਮਚੁਰਾਸੀ, ਸੁਖਚੈਨ ਨਸਰਾਲਾ, ਪਲਵਿੰਦਰ ਲਾਡੀ, ਪਰਮਿੰਦਰ ਦੁੱਗਲ, ਮਨਜੀਤ ਸਹੋਤਾ, ਰਣਜੀਤ ਕੁਮਾਰ, ਬਬਲੂ, ਹਰਮੇਸ਼ ਫਗਲਾਣਾ, ਸੋਹਣ ਲਾਲ ਸੋਨੀ, ਜੱਸੀ ਤਲਵੰਡੀ, ਮਲਕੀਤ ਸਿੰਘ, ਚਰਨਜੀਤ ਸਿੰਘ, ਡਾ. ਜਸਪਾਲ, ਕੁਲਦੀਪ ਬਿੱਟੂ ਆਦੀ ਨੇ ਆਪਣੇ ਵਿਚਾਰ ਰੱਖੇ ਅਤੇ 2 ਅਪ੍ਰੈਲ ਦੀ ਰੈਲੀ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਤੋ ਹਜ਼ਾਰਾਂ ਦੀ ਸੰਖਿਆ ਵਿੱਚ ਪਹੁੰਚਣ ਦਾ ਵਾਅਦਾ ਕੀਤਾ। ਮੀਟਿੰਗ ਦੌਰਾਨ ਕਾਂਗਰਸ ਅਤੇ ਬੀਜੇਪੀ ਛੱਡ ਆਏ ਸਾਥੀਆਂ ਦੀ ਬਸਪਾ ਵਿੱਚ ਸ਼ਮੂਲੀਅਤ ਵੀ ਕਰਵਾਈ ਗਈ ਅਤੇ ਅੰਤ ਵਿੱਚ ਸਮੂਹ ਜ਼ਿਲ੍ਹਾ ਹੁਸ਼ਿਆਰਪੁਰ ਬਸਪਾ ਟੀਮ ਵੱਲੋਂ ਸ੍ਰੀ ਰਣਧੀਰ ਸਿੰਘ ਬੈਨੀਵਾਲ, ਸਰਦਾਰ ਜਸਬੀਰ ਸਿੰਘ ਗੜ੍ਹੀ ਅਤੇ ਸਰਦਾਰ ਹਰਜੀਤ ਸਿੰਘ ਲੋਂਗੀਆ ਜੀ ਨੂੰ ਦੁਸ਼ਾਲਾ ਭੇਟ ਕਰ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here