

ਹੁਸ਼ਿਆਰਪੁਰ, 6 ਅਕਤੂਬਰ : ਬਰਸਾਤੀ ਮੌਸਮ ਕਾਰਣ ਵੱਧ ਰਹੇ ਡੇਗੂੰ ਪੀੜਤਾਂ ਦੇ ਇਲਾਜ ਲਈ ਸਿਵਲ ਹਸਪਤਾਲ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਡੇਗੂੰ ਦੇ ਕੇਸਾਂ ਸਬੰਧੀ ਬੁਲਾਈ ਗਈ ਪ੍ਰੈਸ ਕਾਨਫੰਰਸ ਦੌਰਾਨ ਪਤੱਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਹੁਸ਼ਿਆਰਪੁਰ ਡਾ. ਸੰਜੀਵ ਬਬੂਟਾ ਨੇ ਦੱਸਿਆ ਕਿ ਜਿਲ•ੇ ਅੰਦਰ ਡੇਗੂੰ ਕਾਰਣ ਹੁਣ ਤੱਕ ਕੁਲ 2 ਮੌਤਾਂ ਹੋਈਆਂ ਹਨ। ਜਦਕਿ ਗੈਰ ਸਰਕਾਰੀ ਅੰਕੜੇ ਮੁਤਾਬਕ ਜਿਸ ਮੋਨਿਕਾ ਨਾਮ ਦੀ ਲੜਕੀ ਦੀ ਮੌਤ ਦਾ ਜਿਕਰ ਕੀਤਾ ਜਾ ਰਿਹਾ ਹੈ ਉਸ ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਉਸਦਾ ਇਲਾਜ ਜਲੰਧਰ ਦੇ ਇੱਕ ਨਿਜੀ ਹਸਪਤਾਲ ਵਿਖੇ ਕਰਵਾਇਆ ਜਾ ਰਿਹਾ ਸੀ। ਉਕਤ ਹਸਪਤਾਲ ਵੱਲੋਂ ਲੜਕੀ ਦੇ ਖੂਨ ਦਾ ਸਿਰਮ ਜਾਂਚ ਲਈ ਸਿਵਲ ਹਸਪਤਾਲ ਜਲੰਧਰ ਵਿਖੇ ਭੇਜਿਆ ਗਿਆ ਸੀ ਜਿੱਥੇ ਇਸ ਜਾਂਚ ਦੀ ਰਿਪੋਰਟ ਵਿੱਚ ਡੇਗੂੰ ਨੇਗੇਟਿਵ ਪਾਇਆ ਗਿਆ। ਹਾਲਤ ਗੰਭੀਰ ਹੋਣ ਤੇ ਲ਼ੜਕੀ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਰੈਫਰ ਕੀਤਾ ਗਿਆ ਜਿੱਥੇ ਕੱਲ ਉਸ ਲੜਕੀ ਦੀ ਮੌਤ ਹੋ ਗਈ। ਸਿਵਲ ਹਸਪਤਾਲ ਜਲੰਧਰ ਦੇ ਡਾਕਟਰਾਂ ਮੁਤਾਬਕ ਲੜਕੀ ਵਾਇਰਲ ਇਨਕੈਫੇਲਾਈਟਿਸ ਤੋਂ ਪੀੜਤ ਸੀ। ਸਿਵਲ ਸਰਜਨ ਡੇਗੂੰ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸਿਵਲ ਹਸਪਤਾਲ ਦੇ ਡੇਗੂੰ ਵਾਰਡ ਦਾ ਨਿਰੀਖਣ ਕੀਤਾ ਗਿਆ ਤੇ ਯੋਗ ਉਪਰਾਲਿਆਂ ਨੂੰ ਹੋਰ ਵੀ ਬੇਹਤਰ ਬਣਾਉਣ ਲਈ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ ਤਾਂ ਜੋ ਡੇਗੂੰ ਪੀੜਤਾਂ ਨੂੰ ਕਿਸੇ ਤਰ•ਾਂ ਦੀ ਕੋਈ ਮੁਸ਼ਕਲ ਨਾ ਪੇਸ਼ ਆ ਸਕੇ। ਉਨ•ਾਂ ਦੱਸਿਆ ਕਿ ਡੇਗੂੰ ਤੋਂ ਬਚਾਅ ਲਈ ਐਂਟੀ ਲਾਰਵਾ ਸ਼ਾਖਾ ਦੇ ਲੋੜੀਂਦੇ ਕਰਮਚਾਰੀਆਂ ਵੱਲੋਂ ਲਗਾਤਾਰ ਸਪਰੇ ਅਤੇ ਫੋਗਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਸ਼ਹਿਰੀ ਇਲਾਕੇ ਦੇ ਸੰਭਾਵਿਤ ਖੇਤਰ ਰਹੀਮਪੁਰ, ਫਤਿਹਗੜ, ਨਿਊ ਫਤਿਹਗੜ, ਸੁੰਦਰ ਨਗਰ, ਸਕੀਮ ਨੰ 2 ਆਦਿ ਸ਼ਾਮਿਲ ਹਨ। ਪ੍ਰੈਸ ਕਾਨਫੰਰਸ ਦੌਰਾਨ ਜਿਲ•ਾ ਐਪੀਡੀਮੋਲੋਜਿਸਟ ਡਾ. ਸੈਲੇਸ਼ ਕੁਮਾਰ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਡੇਗੂੰ ਕਾਰਨਰ ਸਥਾਪਿਤ ਕੀਤੇ ਜਾਣ ਦੇ ਨਾਲ-ਨਾਲ 22 ਬਿਸਤਰਿਆਂ ਵਾਲੇ ਡੇਗੂੰ ਵਾਰਡ ਦੀ ਵਿਵਸਥਾ ਵੀ ਕੀਤੀ ਗਈ ਹੈ ਜਿੱਥੇ ਮਛੱਰਦਾਨੀਆਂ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਹੈ। ਜਿੱਥੇ ਸਿਹਤ ਵਿਭਾਗ ਵੱਲੋਂ ਬਾਰ-ਬਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਘਰਾਂ ਵਿੱਚ ਕਿਧਰੇ ਵੀ ਬਰਸਾਤੀ ਪਾਣੀ ਜਾਂ ਸਾਧਾਰਣ ਪਾਣੀ ਇੱਕਠਾ ਨਾ ਹੋਣ ਦਿੱਤਾ ਜਾਵੇ। ਡੇਗੂੰ ਦਾ ਮਛੱਰ ਸਾਫ, ਖੁੱਲੇ ਅਤੇ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਤੋਂ ਇਲਾਵਾ ਇਸ ਮੌਸਮ ਦੌਰਾਨ ਕਿਸੇ ਨੂੰ ਵੀ ਇੱਕ ਜਾਂ ਦੋ ਦਿਨ ਤੋਂ ਬੁਖਾਰ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਜੇਕਰ ਬੁਖਾਰ ਦਾ ਕੋਈ ਕੇਸ ਡੇਗੂੰ ਹੋਵੇ ਤਾਂ ਉਸਦਾ ਜਲਦ ਤੋਂ ਜਲਦ ਇਲਾਜ ਸ਼ੁਰੂ ਕੀਤਾ ਜਾ ਸਕੇ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਸਿਵਲ ਹਸਪਤਾਲ ਹੁਸ਼ਿਆਰਪੁਰ ਕਮ ਇੰ. ਸ਼ਹਿਰੀ ਸਿਹਤ ਮਿਸ਼ਨ ਡਾ.ਅਜੇ ਬੱਗਾ ਨੇ ਦੱਸਿਆ ਕਿ ਸ਼ਹਿਰੀ ਸਿਹਤ ਮਿਸ਼ਨ ਅਧੀਨ ਜਿਲ•ੇ ਅੰਦਰ ਦੋ ਸ਼ਹਿਰੀ ਮੁਢੱਲੇ ਸਿਹਤ ਕੇਂਦਰ ਅਸਲਾਮਾਬਾਦ ਅਤੇ ਪੁਰਹੀਰਾਂ ਅਧੀਨ ਮਹੀਨਾ ਜੂਨ 2015 ਤੋਂ ਹਰ ਮਹੀਨੇ ਸ਼ਹਿਰੀ ਖੇਤਰ ਦੇ ਸਲੱਮ ਅਤੇ ਪੱਛੜੇ ਖੇਤਰਾਂ ਦੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਸਬੰਧੀ ਜਾਣਕਾਰੀ ਅਤੇ ਸਿਹਤ ਸਹੂਲਤਾਂ ਦੇਣ ਹਿੱਤ 6 ਆਊਟਰੀਚ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮਹੀਨਾ ਅਕਤੂਬਰ 2015 ਵਿੱਚ ਕੁੱਲ 8 ਆਊਟਰੀਚ ਕੈਂਪ ਲਗਾਏ ਜਾਣਗੇ। ਕੈਂਪਾ ਦੌਰਾਨ ਮਾਵਾਂ ਅਤੇ ਬੱਚਿਆਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਨਿਜੀ ਹਸਪਤਾਲ ਤੋਂ ਇਸਤਰੀ ਰੋਗਾਂ ਦੇ ਮਾਹਿਰ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਉਚੇਚੇ ਤੌਰ ਤੇ ਬੁਲਾਏ ਜਾਂਦੇ ਹਨ। ਇਸ ਕਾਨਫੰਰਸ ਮੌਕੇ ਡਾ. ਸੁਨੀਲ ਅਹੀਰ, ਡਾ.ਗੁਨਦੀਪ ਕੌਰ ਤੇ ਮਾਸ ਮੀਡੀਆ ਅਫਸਰ ਸ਼੍ਰੀਮਤੀ ਸੁਖਵਿੰਦਰ ਕੌਰ ਢਿੱਲੋਂ ਹਾਜਿਰ ਸਨ।












