ਪੁਨੀਤਇੰਦਰ ਸਿੰਘ ਕੰਗ ਐਸ.ਓ.ਆਈ. ਦੋਆਬਾ ਜੋਨ ਦੇ ਲੀਗਲ ਐਡਵਾਈਜ਼ਰ ਨਿਯੁਕਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ਼ਿਰੋਮਣੀ ਅਕਾਲੀ ਦੇ ਵਿਦਿਆਰਥੀ ਵਿੰਗ ਸਟੂਡੇਂਟ ਆਰਗੇਨਾਇਜੇਸ਼ਨ ਆਫ ਇੰਡੀਆ ਵਲੋਂ ਕੌਮੀ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਨਾਲ ਵਿਚਾਰ ਵਟਾਂਦਰਾਂ ਕੀਤਾ ਗਿਆ। ਇਸ ਉਪਰਾਂਤ ਦੋਆਬਾ ਜੋਨ ਪ੍ਰਧਾਨ ਅੰਮਿ੍ਰਤਪਾਲ ਸਿੰਘ ਡੱਲੀ ਵਲੋਂ ਪੁਨੀਤਇੰਦਰ ਸਿੰਘ ਕੰਗ ਨੂੰ ਐਸ.ਓ.ਆਈ. ਦੋਆਬਾ ਜੋਨ ਦਾ ਲੀਗਲ ਐਡਵਾਈਜ਼ਰ ਨਿਯੁਕਤ ਕੀਤਾ ਗਿਆ।

Advertisements

ਇਸ ਮੌਕੇ ਤੇ ਪੁਨੀਤਇੰਦਰ ਸਿੰਘ ਨੇ ਕਿਹਾ ਕਿ ਉਹ ਤਨਦੇਹੀ ਨਾਲ ਆਪਣੀ ਜਿੰਮੇਦਾਰੀ ਨੂੰ ਨਿਭਾਉਣਗੇ। ਉਹਨਾਂ ਕਿਹਾ ਕਿ ਉਹ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਹਲ ਕਰਵਾਉਣ ਲਈ ਵਚਨਬੱਧ ਹਨ। ਇਸ ਮੌਕੇ ਤੇ ਸਰਬਜੀਤ ਸਿੰਘ ਰਿੰਕੂ, ਸੋਈ ਪੰਜਾਬ ਦੇ ਵਾਈਸ ਪ੍ਰਧਾਨ ਚੇਤਨਪਾਲ ਸਿੰਘ, ਹਨੀ, ਰਜੱਤ ਸਿੰਘ ਪਾਬਲਾ, ਸੁੱਖੀ ਕਾਹਲੋਂ, ਹਿਤੈਸ਼ ਪਰਾਸ਼ਰ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here