ਹਰਿਆਣਾ: 122 ਲੋਕਾਂ ਨੂੰ ਦਿੱਤੀ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ

ਹਰਿਆਣਾ (ਦ ਸਟੈਲਰ ਨਿਊਜ਼), ਭਾਰਤ ਭੂਸ਼ਨ। ਦੇਸ਼ ਭਰ ’ਚ ਕੋਰੋਨਾ ਵੈਕਸੀਨ ਦੀ ਕੀਤੀ ਗਈ ਸ਼ੁਰੂਆਤ ਨੂੰ ਲੈ ਕੇ ਲੋਕਾਂ ’ਚ ਕੋਰੋਨਾ ਵਾਇਰਸ ਦੇ ਪ੍ਰਤੀ ਹੁਣ ਡਰ ਤੇ ਸਹਿਮ ਦਾ ਮਾਹੋਲ ਘਟਿਆ ਹੈ। ਸਿਵਿਲ ਸਰਜਨ ਹੁਸ਼ਿਅਰਪੁਰ ਡਾ. ਰਣਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਨੂੰਸਾਰ ਕਸਬਾ ਹਰਿਆਣਾ ਦੇ ਪੰਡਿਤ ਜਗਤ ਰਾਮ ਮੈਮੋਰੀਅਲ ਕਮਿਉਨਿਟੀ ਹੈਲਥ ਸੈਂਟਰ ਵਿਖੇ ਕੋਰੋਨਾ ਵੈਕਸੀਨ ਦੀ ਸ਼ਰੁਆਤ ਕਰ ਦਿੱਤੀ ਗਈ ਹੈ। ਜਿਸ ਦੇ ਅਧੀਨ ਅੱਜ ਸੀ. ਐਚ.ਸੀ. ਦੇ ਇੰਚਾਰਜ ਡਾ. ਨਿਖਿਲ ਕੁਮਾਰ ਨੇ ਦਸਿਆ ਕਿ ਅੱਜ 122 ਲੋਕਾਂ ਨੂੰ ਦਿੱਤੀ ਕੋਰੋਨਾ ਵੈਕਸੀਨ ਦੇ ਟੀਕਾਕਰਨ ਦੀ ਪਹਿਲੀ ਡੋਜਦਿੱਤੀ ਗਈ ਹੈ।

Advertisements

ਉਨਾਂ ਦਸਿਆ ਕਿ ਟੀ. ਪੀ.ਸੀ.ਆਰ. ਦੇ 37 ਅਤੇ ਆਰ. ਏ. ਟੀ. ਦੇ 7 ਟੇਸਟ ਕੀਤੇ ਗਏ ਤੇ 1 ਕੋਰੋਨਾ ਪਾੱਜਟਿਵ ਪਾਇਆ ਗਿਆ ਹੈ। ਇਸ ਮੌਕੇ ਡਾ. ਨਿਖਿਲ ਕੁਮਾਰ, ਗੁਰਵਿੰਦਰ ਸਿੰਘ, ਜਸਦੀਪ ਸਿੰਘ, ਨਿਸ਼ਾ ਸ਼ਰਮਾ, ਕਰਮਜੀਤ ਸਿੰਘ ਆਦਿ ਵੀ ਹਾਜਰ ਸਨ। ਇਸ ਮੌਕੇ ਡਾਕਟਰਾਂ ਦੀ ਟੀਮ ਨੇ ਦਸਿਆ ਕਿ ਇਹ ਵੈਕਸੀਨ ਪੂਰੀ ਤਰ੍ਹਾ ਸੁਰਖਿਅਤ ਹੈ। ਇਸ ਦਾ ਸਿਹਤ ਤੇ ਕੋਈ ਵੀ ਬੁਰਾ ਪ੍ਰਭਾਵ ਨਹੀ ਪੈਂਦਾ। ਲੇਕਿਨ ਇਸ ਦੇ ਚਲਦਿਆ ਫਿਰ ਵੀ ਸਾਨੂੰ ਸਿਹਤ ਵਿਭਾਗ ਵੱਲੋ ਜਾਰੀ ਗਾਈਡ ਲਾਈਨ ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰਨਾ ਹੋਵੇਗਾ ਅਤੇ ਲੋਕਾਂ ਨੂੰ ਮਾਸਕ ਲਗਾਉਣ ਦੇ ਨਾਲ ਨਾਲ ਸੋਸ਼ਲ ਡਿਸਟੈਂਸਿਗ ਬਣਾਈ ਰੱਖਣਾ ਵੀ ਬਹੁਤ ਜਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਰੋਨਾ ਸਬੰਧੀ ਸ਼ੱਕ ਹੋਵੇ ਤਾ ਉਹ ਬਿਨਾ ਕਿਸੇ ਡਰ ਦੇ ਆਪਣਾ ਟੈਸਟ ਕਰਵਾਉਣ ਤਾਂਕਿ ਅਸੀ ਇਸ ਦੇ ਕੈਰੀਅਰ ਨਾ ਬਣ ਸਕਿਏ।

LEAVE A REPLY

Please enter your comment!
Please enter your name here