ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੇ ਦੋ ਦਿਨੀਂ ਸੈਮੀਨਾਰ ਸਮਾਪਤ

ਪਠਾਨਕੋਟ (ਦ ਸਟੈਲਰ ਨਿਊਜ਼)। ਪੜ੍ਹੋਂ ਪੰਜਾਬ, ਪੜਾਓ ਪੰਜਾਬ ਤਹਿਤ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਅਧਿਆਪਕਾਂ ਦੇ ਪਹਿਲੇ ਗਰੁੱਪ ਦਾ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ ਲਾਲ ਠਾਕੁਰ ਦੀ ਅਗਵਾਈ ਵਿੱਚ ਆਯੋਜਿਤ ਦੋ ਰੋਜਾ ਸੈਮੀਨਾਰ ਵੀਰਵਾਰ ਨੂੰ ਸਮਾਪਤ ਹੋ ਗਿਆ।

Advertisements

ਸੈਮੀਨਾਰ ਦੇ ਦੋਨੋਂ ਦਿਨ ਜਿਲ੍ਹਾ ਅਧਿਕਾਰੀਆਂ ਵੱਲੋਂ ਵੱਖ-ਵੱਖ ਬਲਾਕਾਂ ਦਾ ਦੌਰਾ ਕਰਕੇ ਅਧਿਆਪਕਾਂ ਨੂੰ ਈਚ ਵਨ ਬਰਿੰਗ ਵਨ ਮੁਹਿੰਮ ਪ੍ਰਤੀ ਪ੍ਰੇਰਿਤ ਕੀਤਾ ਅਤੇ ਅਧਿਆਪਕਾਂ ਵੱਲੋਂ ਸੈਮੀਨਾਰ ਦੌਰਾਨ ਬਣਾਈ ਗਈ ਟੀਐਲਐਮ ਦੀ ਪ੍ਰਦਰਸਨੀ ਦਾ ਜਾਇਜਾ ਲਿਆ।

ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ ਲਾਲ ਠਾਕੁਰ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਨਵੇਂ ਵਿੱਦਿਅਕ ਵਰ੍ਹੇ ਲਈ ਅਧਿਆਪਕਾਂ ਨੂੰ ਰਿਫ਼ਰੈਸ਼ਮੈਂਟ ਕੋਰਸ ਅਤੇ ਸਿੱਖਣ ਸਿਖਾਉਣ ਸਮੱਗਰੀ ਸਬੰਧੀ ਨਵੀਂ ਤਕਨੀਕਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੁਨਿਆਦੀ ਅਤੇ ਢਾਂਚਾਗਤ ਪੱਧਰ ਵਿਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਚੱਲਦਿਆਂ ਲੋਕਾਂ ਵਿਚ ਸਰਕਾਰੀ ਸਕੂਲਾਂ ਪ੍ਰਤੀ ਵਿਸ਼ਵਾਸ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਉਨ੍ਹਾਂ ਅਜੋਕੇ ਮੁਕਾਬਲੇ ਦੇ ਯੁੱਗ ਵਿਚ ਅਧਿਆਪਕਾਂ ਨੂੰ ਪ੍ਰੋਜੈਕਟਰ, ਐਲ.ਈ.ਡੀ. , ਈ0 ਕੰਟੈਂਟ, ਪੰਜਾਬ ਐਜੂਕੇਸ਼ਨਲ ਐਪ ਅਤੇ ਦੂਸਰੀਆਂ ਸੁਵਿਧਾਵਾਂ ਦੀ ਉਚਿਤ ਵਰਤੋਂ ਅਤੇ ਬਾਲਾ ਪ੍ਰੋਜੈਕਟ ਤਹਿਤ ਸਕੂਲ ਇਮਾਰਤ ਨੂੰ ਸਿੱਖਣ ਸਮੱਗਰੀ ਰੂਪ ਵਿਚ ਵਰਤਣ ਸਬੰਧੀ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਿਲ੍ਹਾ ਕੋਆਰਡੀਨੇਟਰ ਪੜ੍ਹੋਂ ਪੰਜਾਬ, ਪੜਾਓ ਪੰਜਾਬ ਵਨੀਤ ਮਹਾਜਨ ਨੇ ਵੀ ਆਏ ਅਧਿਆਪਕਾਂ ਨੂੰ ਆਪਣੇ ਵਿਚਾਰਾਂ ਤੋਂ ਅਵਗਤ ਕਰਵਾਇਆ ਅਤੇ ਈਚ ਵਨ ਬਰਿੰਗ ਵਨ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਵਿੱਚ ਤਿੰਨ ਸਾਲ ਤੋਂ ਉੱਪਰ ਵਾਲੇ ਬੱਚਿਆਂ ਨੂੰ ਦਾਖਲੇ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ ।

ਇਸ ਮੌਕੇ ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਨੇ ਕਿਹਾ ਕਿ  ਇਸ ਵਾਰ ਵਿਭਾਗ ਵੱਲੋਂ ਨੁੱਕੜ ਨਾਟਕਾਂ ,ਜਾਗੋ , ਗਿੱਧਾ,  ਬੋਲੀਆਂ ਅਤੇ ਸਿੱਖਿਆਤਮਿਕ ਗੀਤਾਂ ਰਾਹੀਂ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਦਾਖਿਲ ਕਰਵਾਉਣ ਲਈ ਇਨਰੋਲਮੈਂਟ ਬੂਸਟਰ ਟੀਮਾਂ  ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ ਤੇ ਗਠਿਤ ਕੀਤੀਆਂ ਗਈਆਂ ਹਨ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਪਵਨ ਅੱਤਰੀ, ਅਧੀਰ ਮਹਾਜਨ, ਅਜੇ ਵਸਸਿਟ, ਸਾਮ ਲਾਲ, ਦੀਪਕ ਸੈਣੀ, ਸੁਨੀਲ ਸਮੇਤ ਵੱਖ ਵੱਖ ਸਕੂਲਾਂ ਤੋਂ ਆਏ ਅਧਿਆਪਕ ਹਾਜ਼ਰ ਸਨ ।

LEAVE A REPLY

Please enter your comment!
Please enter your name here