ਭਾਰਤੀ ਵਾਲਮੀਕਿ ਧਰਮ ਸਮਾਜ, ਭਾਵਾਧਸ ਨੇ ਦਿਉਵਾਲ ਪਹੁੰਚ ਕੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਬੁੱਲੋਵਾਲ (ਦ ਸਟੈਲਰ ਨਿਊਜ਼) ਰਿਪੋਰਟ- ਅਭਿਸ਼ੇਕ ਕੁਮਾਰ। ਪਿਛਲੇ ਦਿਨੀਂ ਜਿਲ੍ਹਾ ਹੁਸ਼ਿਆਰਪੁਰ ਦੇ ਹਲ੍ਕਾ ਸ਼ਾਮਚੁਰਾਸੀ ਦੇ ਪਿੰਡ ਦਿਓਵਾਲ ਦੀ +1ਵਿੱਚ ਪੜ੍ਹ ਰਹੀ 17 ਕੁ ਸਾਲਾਂ ਦੀ ਮਾਸੂਮ ਲੜਕੀ ਦਾ ਪਿੰਡ ਦੇ ਹੀ ਜ਼ਾਲਮ ਪ੍ਰਵਿਰਤੀ ਦੇ ਕੁਝ ਲੜ੍ਹਕਿਆਂ ਨੇ ਜ਼ਬਰ-ਜਿਨਾਹ ਤੋਂ ਬਾਅਦ ਸਲਫ਼ਾਸ ਦੀਆਂ ਗੋਲੀਆਂ ਖੁਆ ਕੇ ਕਤਲ਼ ਕਰ ਦਿੱਤਾ ਗਿਆ। ਇਸ ਦੁੱਖ ਦਾਈ ਘਟਨਾ ਤੇ ਦੁੱਖ ਬਿਆਨ ਕਰਦਿਆਂ ਭਾਰਤੀ ਵਾਲਮੀਕਿ ਧਰਮ ਸਮਾਜ ,ਭਾਵਾਧਸ ਦੇ ਪੰਜਾਬ ਪ੍ਰਧਾਨ ਸੁਰਿੰਦਰ ਜਾਜਾ ਨੇ ਪਰਿਵਾਰ ਨੂੰ ਮਿਲ ਕੇ ਦੁੱਖ ਸਾਂਝਾ ਕਰਦੇ ਹੋਏ ਪ੍ਰਸ਼ਾਸ਼ਨ ਨੂੰ ਜਲਦ ਤੋਂ ਜਲਦ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਫਟਕਾਰ ਲਗਾਈ।ਉਨਾਂ ਨੇ ਪਰਿਵਾਰ ਨੂੰ ਹੋਂਸਲਾ ਦਿੰਦੇ ਹੋਏ ਕਿਹਾ ਕਿ ਉਹ ਉਨ੍ਹਾਂ ਨੂੰ ਇਨਸਾਫ ਦਵਾਉਣ ਲਈ ਹਰ ਸੰਭਵ ਕਦਮ ਉਠਾਉਣ ਗਏ।

Advertisements

ਸੁਰਿੰਦਰ ਜਾਜਾ ਨੇ ਸਮਾਜ ਦੇ ਲੀਡਰ ਅਖਵਾਉਣ ਵਾਲਿਆਂ ਨੂੰ ਬੇਨਤੀ ਕੀਤੀ ਕਿ ਉਹ ਸਭ ਇਕੱਠੇ ਹੋ ਕੇ ਸਮਾਜ ਵਿਚੋਂ ਇਸ ਗੰਦਗੀ ਨੂੰ ਖਤਮ ਕਰਨ ਦਾ ਪ੍ਰਣ ਕਰਨ । ਉਨਾਂ ਨੇ ਰਾਜ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹਾ ਕਾਨੂੰਨ ਬਨਾੳੁਣ ਜਿਸ ਨਾਲ ਇਹੋ ਜਿਹੇ ਦੋਸ਼ ਕਰਨ ਵਾਲਿਆਂ ਅੰਦਰ ਖੌਫ ਪੈਦਾ ਹੋਏ ਅਤੇ ਉਹ ਇਸ ਤਰਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਸੋ ਬਾਰ ਸੋਚਣ। ਇਸ ਮੌਕੇ ਉਨਾਂ ਨਾਲ ਜਿਲਾ ਸੰਯੋਜਕ ਸੰਦੀਪ ਸੰਧੂ, ਸ਼ਹਿਰੀ ਪ੍ਰਧਾਨ ਸੰਜੇ ਕੁਮਾਰ, ਅਮਨਦੀਪ ਸਿੰਘ, ਸ਼ਾਮ ਚੁਰਾਸੀ ਅਧਯਕਸ਼ ਹੈਪੀ ਸਿੰਘ  ਅਤੇ ਅਵਤਾਰ ਸਿੰਘ ਮੌਜੂਦ ਰਹੇ।

LEAVE A REPLY

Please enter your comment!
Please enter your name here