ਕਰੋਨਾ ਕਾਰਨ ਕਿਰਨ ਬਾਲਾ ਖੰਨਾ ਨਮਿਤ ਸ਼ਰਧਾਂਜਲੀ ਸਮਾਗਮ ਮੁਲਤਵੀ

ਮਾਹਿਲਪੁਰ (ਦ ਸਟੈਲਰ ਨਿਊਜ਼), ਜਸਵਿੰਦਰ ਹੀਰ। ਕਸਬਾ ਜੇਜੋਂ ਦੋਆਬਾ ਦੇ ਉੱਘੇ ਸਮਾਜ ਸੇਵਕ ਅਸ਼ਵਨੀ ਖੰਨਾ ਦੇ ਧਰਮ ਪਤਨੀ ਕਿਰਨ ਬਾਲਾ ਖੰਨਾ ਦਾ ਅਚਾਨਕ ਦੇਹਾਂਤ ਹੋ ਗਿਆ ਸੀ । ਜਿਨ੍ਹਾਂ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਨਮ ਅੱਖਾਂ ਨਾਲ ਸੰਸਕਾਰ ਕੀਤਾ ਗਿਆ।

Advertisements

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਸ਼ਵਨੀ ਖੰਨਾ ਨੇ ਦੱਸਿਆ ਕਿ ਕਿਰਨ ਬਾਲਾ ਖੰਨਾ ਨਮਿਤ 10 ਅਪ੍ਰੈਲ ਨੂੰ ਸ਼ਰਧਾਂਜਲੀ ਸਮਾਗਮ ਦਿਨ ਸ਼ਨੀਵਾਰ ਨੂੰ ਬਾਬਾ ਔਗੜ ਫਤਿਹ ਨਾਥ ਮੰਦਿਰ ਜੇਜੋਂ ਦੋਆਬਾ ਵਿਖੇ ਰੱਖੇ ਗਏ ਸਨ ਪਰ ਕਰੋਨਾ ਕਾਰਨ ਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸ਼ਰਧਾਜਲੀ ਸਮਾਗਮ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਹਰ ਮਾਈ ਭਾਈ ਘਰ ਬੈਠ ਕੇ ਹੀ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰੇ।

LEAVE A REPLY

Please enter your comment!
Please enter your name here