ਟਾਟਾ ਕੰਸਲਟੈਂਸੀ ਸਰਵਿਸਿਸ ਕੰਪਨੀ ਵੱਲੋਂ ਆਨਲਾਈਨ ਟ੍ਰੇਨਿੰਗ ਦੀ ਕੀਤੀ ਸ਼ੁਰੂਆਤ, 35 ਪ੍ਰਾਰਥੀਆਂ ਨੇ ਲਿਆ ਭਾਗ

ਫਿਰੋਜ਼ਪੁਰ: ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਘਰ—ਘਰ ਰੁਜ਼ਗਾਰ ਮਿਸ਼ਨ ਤਹਿਤ ਸੀ.ਈ.ਓ.—ਕਮ—ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਜ਼ਿਲ੍ਹਾ ਬਿਉਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜ਼ਪੁਰ ਜੀ ਦੀ ਅਗਵਾਈ ਹੇਠ ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ/ ਮਾਡਲ ਕੈਰੀਅਰ ਸੈਂਟਰ ਫਿਰੋਜਪੁਰ ਵਿੱਚ ਅਨੁੂਸੁਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਨਾਨ ਟੈਕਨੀਕਲ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹਈਆ ਕਰਵਾਉਣ ਦੇ ਮੰਤਵ ਨਾਲ ਮਿਤੀ: 12.04.2021 ਨੂੰ ਟਾਟਾ ਕੰਸਲਟੈਂਸੀ ਸਰਵਿਸਿਸ ਕੰਪਨੀ ਵੱਲੋਂ ਆਨਲਾਈਨ ਟ੍ਰੇਨਿੰਗ ਦੀ ਸ਼ੁਰੂਆਤ ਕੀਤੀ ਗਈ।

Advertisements

ਇਸ ਟ੍ਰੇਨਿੰਗ ਵਿੱਚ 35 ਪ੍ਰਾਰਥੀਆਂ ਵੱਲੋਂ ਭਾਗ ਲਿਆ ਗਿਆ। ਇਹ ਟ੍ਰੇਨਿੰਗ 2 ਘੰਟੇ ਦੀ ਹੋਵੇਗੀ ਅਤੇ 45 ਦਿਨਾਂ ਤੱਕ ਚੱਲੇਗੀ। ਇਹ ਟ੍ਰੇਨਿੰਗ ਲੈਣ ਉਪਰੰਤ ਪ੍ਰਾਰਥੀਆਂ ਦੀ ਲਿਖਤੀ ਪ੍ਰੀਖਿਆ ਲਈ ਜਾਵੇਗੀ। ਜੋ ਪ੍ਰਾਰਥੀ ਆਪਣੀ ਟ੍ਰੇਨਿੰਗ ਪੂਰੀ ਅਤੇ ਪ੍ਰੀਖਿਆ ਪਾਸ ਕਰਨਗੇ, ਉਹਨਾਂ ਪ੍ਰਾਰਥੀਆਂ ਨੂੰ ਟਾਟਾ ਕੰਸਲਟੈਂਸੀ ਕੰਪਨੀ ਵੱਲੋਂ ਨੌਕਰੀ ਪ੍ਰਦਾਨ ਕੀਤੀ ਜਾਵੇਗੀ। ਮਾਡਲ ਕਰੀਅਰ ਸੈਂਟਰ, ਫਿਰੋਜਪੁਰ ਦੇ ਅਧਿਕਾਰੀ ਸ਼੍ਰੀ ਰਾਹੁਲ ਵੋਹਰਾ, ਯੰਗ ਪ੍ਰੋਫੈਸ਼ਨਲ ਨੇ ਦੱਸਿਆ ਕਿ ਟਾਟਾ ਕੰਸਲਟੈਂਸੀ ਸਰਵਿਸਿਸ ਕੰਪਨੀ ਵੱਲੋਂ ਪ੍ਰਾਰਥੀਆਂ ਨੂੰ ਦਿੱਤੀ ਜਾਣ ਵਾਲੀ ਟ੍ਰੇਨਿੰਗ ਵਿੱਚ ਅੰਗਰੇਜ਼ੀ, ਹਿੰਦੀ, ਗਣਿਤ, ਕੰਪਿਊਟਰ ਸਬੰਧੀ ਮੁੱਢਲੀ ਜਾਣਕਾਰੀ, ਇੰਟਰਵਿਊ ਪ੍ਰੋਸੈਸ ਅਤੇ ਬਾਇਓਡਾਟਾ ਬਨਾਉਣਾ ਆਦਿ ਸ਼ਾਮਿਲ ਹੈ। ਇਹ ਟ੍ਰੇਨਿੰਗ ਉਹਨਾਂ ਦਾ ਭੱਵਿਖ ਬਨਾਉਣ ਵਿੱਚ ਬਹੁਤ ਸਹਾਈ ਹੋਵੇਗੀ।

ਇਸ ਮੌਕੇ ਤੇ ਸ਼੍ਰੀ ਗੁਰਜੰਟ ਸਿੰਘ, ਪਲੇਸਮੈਂਟ ਅਫਸਰ, ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜਪੁਰ ਵੱਲੋਂ ਮਿਤੀ: 22.04.2021 ਤੋਂ ਮਿਤੀ: 30.04.2021 ਦੌਰਾਨ ਲਗਾਏ ਜਾਣ ਵਾਲੇ ਜਿਲ੍ਹਾ ਪੱਧਰੀ ਮੈਗਾ ਰੋਜਗਾਰ ਮੇਲਿਆਂ ਸਬੰਧੀ ਸਰਕਾਰ ਦੀ ਵੈਬਸਾਈਟ ਮਮਮ।ਬਪਗਾ਼ਠ।ਫਰਠ ਅਤੇ ਮਮਮ।ਅਫਤ।ਪਰਡ।ਜਅ ਤੇ ਆਨਲਾਈਨ ਆਪਣਾ ਨਾਮ ਰਜਿਸਟਰ ਕਰਵਾ ਕੇ ਇਹਨਾਂ ਰੋਜ਼ਗਾਰ ਮੇਲਿਆਂ ਵਿੱਚ ਹਾਜ਼ਰ ਹੋਣ ਵਾਲੀਆਂ ਕੰਪਨੀਆਂ ਵਿੱਚ ਇੰਟਰਵਿਊ ਦੇਣ ਲਈ ਵੀ ਪ੍ਰੇਰਿਤ ਕੀਤਾ ਗਿਆ।

LEAVE A REPLY

Please enter your comment!
Please enter your name here