ਗੰਨੇ ਦੀ ਫਸਲ ਵਿੱਚ ਦਾਲਾਂ ਦੀ ਕਾਸ਼ਤ ਕਰਨ ਨਾਲ ਜ਼ਮੀਨ ਦੀ ਸਿਹਤ ਵਿੱਚ ਹੁੰਦਾ ਹੈ ਸੁਧਾਰ: ਡਾ. ਗੁਰਵਿੰਦਰ

ਪਠਾਨਕੋਟ (ਦ ਸਟੈਲਰ ਨਿਊਜ਼)। ਕਣਕ ਦੀ ਕਟਾਈ ਤੋਂ ਬਾਅਦ ਗਰਮੀ ਰੁੱਤ ਦੀ ਮੂੰਗੀ ਦੀ ਕਾਸਤ ਕਰਕੇ ਕਿਸਾਨ ਜਿਥੇ ਵਧੇਰੇ ਆਮਦਨ ਲੈ ਸਕਦੇ ਹਨ, ਉਥੇ ਜਮੀਨ ਦੀ ਸਿਹਤ ਵੀ ਸਧਾਰੀ ਜਾ ਸਕਦੀ ਹੈ। ਇਹ ਵਿਚਾਰ ਡਾ. ਗੁਰਵਿੰਦਰ ਸਿੰਘ ਗੰਨਾ ਕਮਿਸ਼ਨਰ ਕਮ ਸੰਯੁਕਤ ਨਿਰਦੇਸ਼ਕ(ਵਿ.ਸਿ.) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੇ ਜ਼ਿਲਾ ਪਠਾਨਕੋਟ ਦੇ ਪਿੰਡ ਕੋਠੀ ਪ੍ਰੇਮ ਸਿੰਘ ਦੇ ਵਸਨੀਕ ਅਗਾਂਹਵਧੂ ਗੰਨਾ ਕਾਸ਼ਤਕਾਰ ਸ. ਜਸਵੰਤ ਸਿੰਘ ਦੇ ਫਾਰਮ ਤੇ ਗੰਨੇ ਦੀ ਫਸਲ ਵਿੱਚ ਰਾਜਮਾਂਹ ਦੀ ਬਤੌਰ ਅੰਤਰ ਫਸਲ ਦਾ ਨਿਰੀਖਣ ਦੌਰਾਨ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਹੇ। ਇਸ ਮੌਕੇ ਉਨਾਂ ਦੇ ਨਾਲ ਡਾ. ਅਮਰੀਕ ਸਿੰਘ ਸਹਾਇਕ ਗੰਨਾ ਵਿਕਾਸ ਅਫਸਰ, ਡਾ. ਜੀ ਸੀ ਯਾਦਵ ਡਿਪਟੀ ਗੰਨਾ ਵਿਕਾਸ ਅਫਸਰ,ਡਾ. ਪਿ੍ਰਤਪਾਲ ਸਿੰਘ ,ਡਾ. ਅਰਜੁਨ ਸਿੰਘ ਖੇਤੀਬਾੜੀ ਵਿਕਾਸ ਅਫਸਰ,ਸੁਭਾਸ਼ ਚੰਦਰ, ਗੁਰਦਿੱਤ ਸਿੰਘ ਖੇਤੀ ਵਿਸਥਾਰ ਅਫਸਰ,ਵਿਜੇ ਕੁਮਾਰ,ਨਿਰਪਜੀਤ ਕੁਮਾਰ ਖੇਤੀ ਉਪ ਨਿਰੀਖਕ, ਬਲਵਿੰਦਰ ਕੁਮਾਰ, ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ(ਆਤਮਾ),ਉਘੇ ਕਿਸਾਨ ਆਗੂ ਗੁਰਦਿਆਲ ਸਿੰਘ ਸੈਣੀ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Advertisements

ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਦਾਲਾਂ ਮਨੁੱਖੀ ਖੁਰਾਕ ਦਾ ਬਹੁਤ ਹੀ ਜ਼ਰੁਰੀ ਹਿੱਸਾ ਹਨ । ਉਨਾਂ ਕਿਹਾ ਕਿ ਪੰਜਾਬ ਵਿੱਚ ਆਮ ਕਰਕੇ ਕਿਸਾਨਾਂ ਵੱਲੋਂ ਕਣਕ ਝੋਨੇ ਦਾ ਫਸਲ਼ੀ ਚੱਕਰ ਅਪਨਾਉਣ ਕਾਰਨ ਦਾਲਾਂ ਹੇਠ ਰਕਬਾ ਬਹੁਤ ਘਟ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦਾਲਾਂ ਹੇਠ ਰਕਬਾ ਸਾਲ 2019-20 ਦੌਰਾਨ ਤਕਰੀਬਨ 35 ਹਜ਼ਾਰ ਹੈਕਟੇਅਰ ਰਕਬਾ ਸੀ,ਜਿਸ ਦਾ ਮੁੱਖ ਕਾਰਨ ਝੋਨੇ ਦੀ ਅਗੇਤੀ ਲਵਾਈ ਕਾਰਨ ਕਿਸਾਨ ਆਮ ਕਰਕੇ ਗਰਮੀ ਰੁੱਤ ਦੀਆਂ ਦਾਲਾਂ ਦੀ ਕਾਸ਼ਤ ਵਿੱਚ ਘੱਟ ਦਿਲਚਸਪੀ ਲੈਂਦੇ ਸਨ।ਉਨਾਂ ਕਿਹਾ ਕਿ ਪੰਜਾਬ ਵਿੱਚ ਤਕਰੀਬਨ 1 ਲੱਖ 10 ਹਜ਼ਾਰ ਹੈਕਟੇਅਰ ਰਕਬੇ ਵਿੱਚ ਗੰਨੇ ਦੀ ਕਾਸਤ ਕੀਤੀ ਜਾਂਦੀ ਹੈ।

ਉਨਾਂ ਕਿਹਾ ਕਿ ਬਹਾਰ ਰੁੱਤ ਦੇ ਗੰਨੇ ਦੀ ਫਸਲ ਵਿੱਚ ਗਰਮੀ ਰੁੱਤ ਦੀ ਮੂੰਗੀ ਜਾਂ ਮਾਂਹ ਦੀ ਕਾਸਤ ਬਤੋਰ ਅੰਤਰ ਫਸਲ ਕੀਤੀ ਜਾ ਸਕਦੀ ਹੈ।ਉਨਾਂ ਕਿਹਾ ਕਿ ਪ੍ਰਤੀ ਹੈਕਟੇਅਰ ਖੇਤ ਵਿੱਚੋਂ ਵਧੇਰੇ ਆਮਦਨ ਲੈਣ ਲਈ ਗੰਨਾ ਕਾਸਤਕਾਰਾਂ ਨੂੰ ਦਾਲਾਂ ਦੀ ਬਤੌਰ ਅੰਤਰ ਫਸਲਾਂ ਦੀ ਕਾਸਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੇ।ਉਨਾਂ ਕਿਹਾ ਕਿ ਗੰਨੇ ਦੀ ਫਸਲ ਵਿਚ ਦਾਲਾਂ ਨੂੰ ਬਤੌਰ ਅੰਤਰ ਫਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ ਗੰਨਾ ਸ਼ਾਖਾ,ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ,ਪੰਜਾਬ ਵਲੋਂ ਪ੍ਰਤੀ ਕਿਲੋ ਮੂੰਗੀ ਅਤੇ ਮਾਂਹ ਦੇ ਬੀਜ ਤੇ 50/-ਰੁਪਏ ਦੀ ਸਬਸਿਡੀ ਦਿਤੀ ਜਾ ਰਹੀ ਹੈ।ਉਨਾਂ ਕਿਹਾ ਕਿ ਇਕ ਗੰਨਾ ਕਾਸ਼ਤਕਾਰ ਨੂੰ ਘੱਟੋ ਘੱਟ ਇਕ ਏਕੜ ਅਤੇ ਵੱਧ ਤੋਂ ਵੱਧ ਢਾਈ ਏਕੜ ਦੇ ਬੀਜ ਤੇ ਸਬਸਿਡੀ ਦਿਤੀ ਜਾਣੀ ਹੈ।ਉਨਾਂ ਕਿਹਾ ਕਿ ਬਹੁਤ ਖੁਸ਼ੀ ਹੋਈ ਹੈ ਕਿ ਅਘਾਹਵਧੂ ਸੋਚ ਦੇ ਧਾਰਨੀ ਸ੍ਰ ਜਸਵੰਤ ਸਿੰਘ ਵੱਲੋਂ ਗੰਨੇ ਦੀ ਫਸਲ ਵਿੱਚ ਹਰੇਕ ਤਰਾਂ ਦੀਆਂ ਦਾਲਾਂ ਜਿਵੇਂ ਰਾਜਮਾਂਹ,ਛੋਲੇ,ਮਸਰ,ਮੂੰਗੀ,ਮਾਂਹ ਦੀ ਬਤੌਰ ਅੰਤਰ ਫਸਲਾਂ ਕਾਸਤ ਕਰਕੇ ਇਲਾਕੇ ਦੇ ਗੰਨਾ ਕਾਸਤਕਾਰਾਂ ਲਈ ਰਾਹ ਦਸੇਰੇ ਵੱਜੋਂ ਕੰਮ ਕਰ ਰਹੇ ਹਨ।ਉਨਾਂ ਕਿਹਾ ਕਿ ਖੇਤੀ ਤੋਂ ਵਧੇਰੇ ਆਮਦਨ ਲੈਣ ਲਈ ਜ਼ਰੂਰੀ ਹੈ ਕਿ ਪ੍ਰਤੀ ਹੈਕਟੇਅਰ ਰਕਬੇ ਵਿੱਚੋਂ ਵਧੇਰੇ ਫਸਲਾਂ ਲਈਆਂ ਜਾਣ।

ਜਸਵੰਤ ਸਿੰਘ  ਨੇ ਦੱਸਿਆ ਕਿ 5 ਹੈਕਟੇਅਰ ਰਕਬੇ ਵਿੱਚ ਰਾਜਮਾਂਹ,3 ਏਕੜ ਰਕਬੇ ਵਿੱਚ ਮਾਂਹ,2 ਏਕੜ ਵਿੱਚ ਮੂੰਗੀ ਅਤੇ 4 ਹੈਕਟੇਅਰ ਰਕਬੇ ਵਿੱਚ ਛੋਲੇ ਮਸਰ,ਅਲਸੀ ਆਦਿ ਗੰਨੇ ਦੀ ਫਸਲ ਵਿੱਚ ਬਤੌਰ ਅੰਤਰ ਫਸਲ ਕਾਸ਼ਤ ਕੀਤੀ ਗਈ ਹੈ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਅਜੋਕੇ ਸਮੇਂ ਵਿੱਚ ਖੇਤੀ ਨੂੰ ਆਧੁਨਿਕ ਤਕਨੀਕਾਂ ਦੀਆ ਲੀਹਾਂ ਤੇ ਚਲਾਉਣ ਲਈ ਜ਼ਰੂਰੀ ਹੈ ਖੇਤੀ ਮਾਹਿਰਾਂ ਨਾਲ ਲਗਾਤਾਰ ਸੰਪਰਕ ਬਣਾ ਕੇ ਰੱਖਿਆ ਜਾਵੇ।ਉਨਾਂ ਕਿਹਾ ਕਿ ਖੇਤੀ ਵਿਭਿੰਨਤਾ ਤਾਂ ਹੀ ਕਾਮਯਾਬ ਹੋ ਸਕਦੀ ਹੈ ਜੇਕਰ ਕੇਂਦਰ ਸਰਕਾਰ ਝੋਨੇ ਦੀਆ ਬਦਲਵੀਆਂ ਫਸਲਾਂ ਦੀ ਖਰੀਦ ਘੱਟੋ ਘੱਟ ਸਮੱਰਥਨ ਮੁੱਲ਼ ਤੇ ਖ੍ਰੀਦਣ ਨੂੰ ਯਕੀਨੀ ਬਣਾਵੇ,ਚਾਹੇ ਖੇਤੀ ਜਿਨਸਾਂ ਦੀ ਖ੍ਰੀਦ ਨਿੱਜੀ ਅਦਾਰੇ ਕਰਨ ਜਾਂ ਕੇਂਦਰ ਸਰਕਾਰ। 

LEAVE A REPLY

Please enter your comment!
Please enter your name here