ਕਾਂਗਰਸ ਸਰਕਾਰ ਕਿਸਾਨਾਂ ਨੂੰ ਮੰਡੀਆਂ ਵਿੱਚ ਕੇਂਦਰ ਦੇ ਇਸ਼ਾਰੇ ਤੇ ਕਰ ਰਹੀ ਹੈ ਤੰਗ ਪ੍ਰੇਸ਼ਾਨ: ਭਾਰਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਦੀ ਬੀਜੇਪੀ ਸਰਕਾਰ ਨੇ ਕਾਲੇ ਕਨੂੰਨ ਲਿਆ ਕੇ ਧੱਕਾ ਕੀਤਾ ਤੇ ਮਜਬੂਰ ਹੋ ਕੇ ਸਾਰੇ ਦੇਸ਼ ਦੇ ਕਿਸਾਨ ਪਿੱਛਲੇ 6 ਮਹੀਨਿਆਂ ਤੋਂ ਦਿੱਲ੍ਹੀ ਧਰਨੇ ਤੇ ਬੈਠੇ ਆ ਪਰ ਬੀਜੇਪੀ ਸਰਕਾਰ ਨਾ ਹੀ ਓਹਨਾ ਦਾ ਕੋਈ ਹੱਲ ਕਰਨਾ ਚਹੁੰਦੀ ਹੈ ਤੇ ਨਾ ਹੀ ਓਹਨਾ ਨਾਲ ਕੋਈ ਗੱਲਬਾਤ ਕਰ ਰਹੀ ਹੈ ਜਿਸ ਤੋਂ ਓਹਨਾ ਦਾ ਕਿਸਾਨਾਂ ਤੇ ਮਜ਼ਦੂਰਾਂ ਦੇ ਪ੍ਰਤੀ ਨਜਰੀਆ ਜਗ ਜਾਹਰ ਹੋ ਗਿਆ ਹੈ ਤੇ ਹੁਣ ਪੰਜਾਬ ਦੀ ਕੈਪਟਨ ਸਰਕਾਰ ਕੇਂਦਰ ਦੇ ਇਸ਼ਾਰਿਆਂ ਤੇ ਜਾਣ ਬੁੱਝ ਕੇ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਕਰ ਰਹੀ ਹੈ

Advertisements

ਇਹਨਾਂ ਗਲਾ ਦਾ ਪ੍ਰਗਟਾਵਾ ਰਣਧੀਰ ਸਿੰਘ ਭਾਰਜ ( ਕੌਰ ਕਮੇਟੀ ਮੈਂਬਰ ਯੂਥ ਅਕਾਲੀ ਦਲ ਤੇ ਪੰਜਾਬ ਪ੍ਰਧਾਨ ਰਾਮਗੜ੍ਹੀਆ ਸਿੱਖ ਆਰਗਨਾਈਜੇਸ਼ਨ ) ਨੇ ਆਖੇ, ਬਿਨਾ ਪੁਖਤਾ ਪ੍ਰਬੰਧ ਦੇ ਖਰੀਦ ਸ਼ੁਰੂ ਕਰ ਕੇ ਕੈਪਟਨ ਸਰਕਾਰ ਨੇ ਕਿਸਾਨ ਵਿਰੋਧੀ ਹੋਣ ਦਾ ਆਪਣਾ ਅਸਲੀ ਚੇਹਰਾ ਦਿਖਾ ਦਿੱਤਾ ਹੈ ਪੰਜਾਬ ਸਰਕਾਰ ਮੋਦੀ ਦੇ ਕਹਿਣ ਤੇ ਕਿਸਾਨਾਂ ਨੂੰ ਜਾਣ ਬੁੱਝ ਕੇ ਖ਼ਜਲ ਖੁਆਰ ਕਰ ਕੇ ਓਹਨਾ ਦੇ ਜਖਮਾ ਤੇ ਲੂਣ ਭੁਕਣ ਦਾ ਕੰਮ ਕਰ ਰਹੀ ਹੈ ਸਰਕਾਰ ਉਹਨਾਂ ਨੂੰ ਕਦੇ ਬਾਰਦਾਨਾਂ ਤੇ ਕਦੇ ਅਦਾਇਗੀ ਦੇ ਨਾਮ ਤੇ ਤੰਗ ਪ੍ਰੇਸ਼ਾਨ ਕਰ ਰਹੀ ਹੈ ਜੋ ਸਰਾ ਸਰ ਨਿੰਦਣਯੋਗ ਗਲ ਹੈ ਅਸੀਂ ਮੰਗ ਕਰਦੇ ਆ ਸਰਕਾਰ ਖਰੀਦ ਵਿਚ ਤੇਜੀ ਲਿਆ ਕੇ ਤੇ ਓਹਨਾ ਦੀ ਅਦਾਇਗੀ ਛੇਤੀ ਕਰ ਕੇ ਕਿਸਾਨਾਂ ਦਾ ਭਾਰ ਹਲਕਾ ਕਰਨ, ਨਹੀਂ ਤਾਂ ਪੰਜਾਬ ਦੇ ਲੋਕ ਇਹਨਾਂ ਕੋਲੋ ਸਾਰਾ ਹਿਸਾਬ ਲੈਣ ਗਏ ਤੇ ਪੂਰਾ ਸਬਕ ਸਿਖਾਉਣ ਗੇ,

LEAVE A REPLY

Please enter your comment!
Please enter your name here