ਕਪੂਰਥਲਾ ਜਿਲ੍ਹੇ ਵਿਚ ਕਿਸਾਨਾਂ ਨੂੰ ਸਿੱਧੀ ਅਦਾਇਗੀ ਨੇ ਫੜ੍ਹੀ ਰਫਤਾਰ, ਬੀਤੇ ਕੱਲ੍ਹ 42.65 ਕਰੋੜ ਰੁਪੈ ਦੀ ਅਦਾਇਗੀ 

ਕਪੂਰਥਲਾ (ਦ ਸਟੈਲਰ ਨਿਊਜ਼)। ਕਣਕ ਦੀ ਖਰੀਦ ਲਈ ਪਹਿਲੀ ਵਾਰ ਕਿਸਾਨਾਂ ਨੂੰ ਬੈਂਕ ਖਾਤਿਆਂ ਵਿਚ ਸ਼ੁਰੂ ਕੀਤੀ ਗਈ ਸਿੱਧੀ ਅਦਾਇਗੀ ਤਹਿਤ ਕਪੂਰਥਲਾ ਜਿਲ੍ਹੇ ਵਿਚ ਕਿਸਾਨਾਂ ਨੂੰ ਬੀਤੀ ਕੱਲ੍ਹ 42.65 ਕਰੋੜ ਰੁਪੈ ਦੀ ਅਦਾਇਗੀ ਹੋਈ ਹੈ।  

Advertisements

ਮੌਜੂਦਾ ਹਾੜੀ ਸੀਜਨ ਦੌਰਾਨ ਕਪੂਰਥਲਾ ਜਿਲ੍ਹੇ ਅੰਦਰ ਕਿਸਾਨਾਂ ਨੂੰ 59.12 ਕਰੋੜ ਰੁਪੈ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਇਸ ਵਿਚ ਹੋਰ ਤੇਜੀ ਲਿਆਉਣ ਲਈ ਪੰਜਾਬ ਮੰਡੀ ਬੋਰਡ ਵਲੋਂ ਮਾਰਕੀਟ ਕਮੇਟੀ ਦੇ ਦਫਤਰਾਂ ਤੇ  ਵੱਡੀਆਂ ਮੰਡੀਆਂ ਅੰਦਰ ਰਜਿਸਟ੍ਰੇਸ਼ਨ ਕੈਂਪ ਲਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। 

ਜਿਲ੍ਹੇ ਦੀਆਂ  ਮੰਡੀਆਂ ‘ਚ ਹੁਣ ਤੱਕ ਕੁੱਲ 180142 ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿਚੋਂ 172871 ਮੀਟਰਕ ਟਨ ਦੀ ਖਰੀਦ ਹੋ ਚੁੱਕੀ ਹੈ। ਜਿਲ੍ਹੇ ਅੰਦਰ ਕੁੱਲ 3.59 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਣ ਦੀ ਸੰਭਾਵਨਾ ਹੈ, ਜਿਸ ਤਹਿਤ ਹੁਣ ਤੱਕ ਮੰਡੀਆਂ ਅੰਦਰ 50.04 ਫੀਸਦੀ ਕਣਕ ਆ ਗਈ ਹੈ। 

ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵਲੋਂ ਨੇ ਦੱਸਿਆ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਜਿਣਸ ਦੀ ਅਦਾਇਗੀ ਦੇ ਕੰਮ ਵਿਚ ਵੀ ਤੇਜੀ ਲਿਆਂਦੀ ਜਾ ਰਹੀ ਹੈ, ਜਿਸ ਲਈ ਆੜ੍ਹਤੀਆਂ ਨੂੰ ਖ੍ਰੀਦੀ ਗਈ ਕਣਕ ਬਾਰੇ ਮਾਲਕ ਕਿਸਾਨ ਦੀ ਫਸਲ ਸਬੰਧੀ ਵੇਰਵੇ ਤੁਰੰਤ ‘ਅਨਾਜ ਖਰੀਦ ਪੋਰਟਲ’ ਉੱਪਰ ਅਪਲੋਡ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਕਿਸਾਨਾਂ ਨੂੰ ਫਸਲ ਖਰੀਦੇ ਜਾਣ ਦੇ 48 ਘੰਟੇ ਅੰਦਰ ਅਦਾਇਗੀ ਯਕੀਨੀ ਬਣਾਈ ਜਾ ਸਕੇ।   

ਜਿਲ੍ਹਾ ਮੰਡੀ ਅਫਸਰ ਅਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਤੇ ਆੜ੍ਹਤੀਆਂ ਦੀ ਸਹੂਲਤ ਲਈ ਮਾਰਕੀਟ ਕਮੇਟੀਆਂ ਦੇ ਦਫਤਰਾਂ ਤੇ ਵੱਡੀਆਂ ਮੰਡੀਆਂ ਅੰਦਰ ਵਿਸ਼ੇਸ਼ ਕੈਂਪ ਲਾਉਣ ਦੀ ਯੋਜਨਾ ਹੈ ਤਾਂ ਜੋ ਕਿਸਾਨ ਦੀ ਫਸਲ ਵੇਚਣ ਵੇਲੇ ਹੀ ਉਸਦੀ ਰਜਿਸਟ੍ਰੇਸ਼ਨ ‘ ਅਨਾਜ ਖਰੀਦ ਪੋਰਟਲ’ ਉੱਪਰ ਕੀਤੀ ਜਾ ਸਕੇ।

ਦੂਜੇ ਪਾਸੇ ਅਦਾਇਗੀ ਵਿਚ ਤੇਜੀ ਆਉਣ ਨਾਲ ਕਿਸਾਨ ਵੀ ਖੁਸ਼ ਹਨ। ਕਪੂਰਥਲਾ ਦੇ ਪਿੰਡ ਹੁਸੈਨਾਬਾਦ ਦੇ ਕਿਸਾਨ ਜਗਰੂਪ ਸਿੰਘ ਦੱਸਦੇ ਹਨ ਕਿ ਉਹਨਾਂ ਆਪਣੀ ਫਸਲ ਨਵੀਂ ਦਾਣਾ ਮੰਡੀ ਕਪੂਰਥਲਾ ਵਿਖੇ ਲਿਆਂਦੀ ਸੀ ਅਤੇ ਨਾਲੋ-ਨਾਲ ਵੇਚਣ ਦੇ 48 ਘੰਟੇ ਅੰਦਰ ਉਸਦੇ ਬੈਂਕ ਖਾਤੇ ਵਿਚ ਉਸਦੀ ਫਸਲ ਦੀ ਬਣਦੀ ਰਕਮ 1 ਲੱਖ 48 ਹਜ਼ਾਰ ਟਰਾਂਸਫਰ ਹੋ ਗਏ। 

LEAVE A REPLY

Please enter your comment!
Please enter your name here