ਸਰਕਾਰ ਮੰਡੀਆਂ ਵਿਚੋਂ ਕਣਕ ਚੁੱਕਣ ਦੇ ਸੁਚੱਜੇ ਪ੍ਰਬੰਧ ਕਰੇ: ਆਪ ਆਗੂ

ਮਾਹਿਲਪੁਰ(ਦ ਸਟੈਲਰ ਨਿਊਜ਼)। ਜਸਵਿੰਦਰ ਸਿੰਘ ਹੀਰ। ਮਾਹਿਲਪੁਰ ਦੀ ਦਾਣਾ ਮੰਡੀ ਵਿੱਚ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਜਾਨਣ ਲਈ ਵਿਧਾਨ ਸਭਾ ਗੜ੍ਹਸ਼ੰਕਰ ਦੀ ਆਮ ਆਦਮੀ ਪਾਰਟੀ ਦੀ ਟੀਮ ਵਲੋਂ ਮਾਹਿਲਪੁਰ ਦੀ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ। ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ। ਇਸ ਮੌਕੇ ਕਿਸਾਨਾਂ ਦੀਆਂ ਹੋਰ ਮੁਸ਼ਕਿਲਾਂ ਤੇ  ਬਾਰਦਾਨੇ ਸੰਬੰਧੀ  ਗੱਲਬਾਤ ਕਰਦੇ ਕਿਸਾਨ ਵਿੰਗ ਜਿਲਾ ਪ੍ਰਧਾਨ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਮੁੱਗੋਵਾਲ , ਮਾਹਿਲਪੁਰ ਪ੍ਰਧਾਨ ਬਿੱਲਾ ਖੜੋਂਦੀ, ਜਸਵੀਰ ਸਿੰਘ, ਅਤੇ ਪ੍ਰਿੰਸੀਪਲ ਸਰਬਜੀਤ  ਸਿੰਘ  ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਬਹੁਤ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਤੇ ਸਰਕਾਰ ਦੀ ਨਲਾਇਕੀ ਕਾਰਨ ਕਿਸਾਨ ਮੰਡੀਆਂ ਵਿੱਚ ਰੁਲਣ ਨੂੰ ਮਜਬੂਰ ਹੈ।

Advertisements

ਇਸ ਮੌਕੇ ਤੇ ਕਿਸਾਨਾਂ ਨਾਲ ਬਾਰਦਾਨੇ ਦੀ ਕਮੀ ,ਸੈੱਡ  ਨਾ ਹੋਣ ਕਰਨ  ਕਣਕ ਮੀਂਹ ਚ ਖ਼ਰਾਬ ਹੋਣਾ ,ਬਾਥਰੂਮ ਅਤੇ ਟਾਇਲਟ ਦਾ ਕੋਈ ਖਾਸ ਪ੍ਰਬੰਧ ਨਾ ਹੋਣਾ ,ਕਿਸਾਨਾਂ ਦੇ ਅਰਾਮ ਕਰਨ ਦਾ ਪ੍ਰਬੰਧ ਨਾ ਹੋਣ ਸਬੰਧੀ ਕਿਸਾਨਾਂ ਅਤੇ ਮਜਦੂਰਾਂ ਨਾਲ ਚਰਚਾ ਕੀਤੀ ਕਿਸਾਨਾਂ ਵਲੋਂ ਬਾਰਦਾਨੇ ਦੀ  ਕਮੀ ਨੂੰ ਪੂਰਾ ਕਰਨ  ਅਤੇ ਹੋਰ ਆ ਰਹੀਆਂ ਮੁਸਕਲਾਂ ਹਲ਼ ਕਰਨ ਸਬੰਧੀ ਸਰਕਾਰ  ਤੋਂ ਮੰਗ ਕੀਤੀ ਗਈ।

LEAVE A REPLY

Please enter your comment!
Please enter your name here