ਜਿਲੇ ਵਿੱਚ 153 ਨਵੇ ਪਾਜੇਟਿਵ ਮਰੀਜ, ਮਰੀਜਾਂ ਦੀ ਗਿਣਤੀ ਹੋਈ 18157 , 7 ਮੌਤਾਂ

ਹੁਸ਼ਿਆਰਪੁਰ 27 ਅਪ੍ਰੈਲ: ਜਿਲੇ ਦੀ ਕੋਵਿਡ ਬਾਰੇ  ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 1700 ਨਵੇ ਸੈਪਲ ਲਏ ਗਏ ਹਨ ਅਤੇ 1971 ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 153 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 18157 ਹੋ ਗਈ ਹੈ।

Advertisements

ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 441423 ਸੈਪਲ ਲਏ ਗਏ ਹਨ ਜਿਨਾ ਵਿੱਚੋ 422585  ਸੈਪਲ ਨੈਗਟਿਵ , 2301 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ,ਤੇ 202 ਸੈਪਲ ਇਨਵੈਲਡ ਹਨ । ਐਕਟਿਵ ਕੈਸਾਂ ਦੀ ਗਿਣਤੀ 1633 ਹੈ ਜਦ ਕਿ 17285ਮਰੀਜ ਠੀਕ ਹੋਏ ਹਨ । ਕੁੱਲ ਮੌਤਾਂ ਦੀ ਗਿਣਤੀ 711 ਹੈ ।  ਜਿਲਾ ਹੁਸ਼ਿਆਰਪੁਰ ਦੇ 153 ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 23 ਅਤੇ  130 ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ । ਇਸ ਮੋਕੈ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 7 ਮੌਤਾ ਹੋਈਆ ਹਨ (1) 66  43ਸਾਲਾ ਔਰਤ   ਵਾਸੀ  ਗੋਦਪੁਰ     ਦੀ ਮੌਤ ਮਾਡਰਨ ਹਸਪਤਾਲ ਹੁਸ਼ਿਆਰਪੁਰ ਹੈ (2) 47  ਸਾਲਾ  ਪੁਰਸ਼   ਵਾਸੀ ਗੋਦਪੁਰ  ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ   ਵਿਖੇ ਹੋਈ ਹੈ (3) 43 ਸਾਲਾ ਪੁਰਸ਼ ਵਾਸੀ ਚਬੇਵਾਲ  ਦੀ  ਪੀ ਜੀ ਆਈ ਚੰਡੀਗੜ ਵਿਖੇ ਹੋਈ ਹੈ । (4) 69 ਸਾਲਾ ਪੁਰਸ਼ ਵਾਸੀ ਰਾਜਪੁਰ ਭਾਈਆ  ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (5)50 ਸਾਲਾ ਪੁਰਸ਼ ਵਾਸੀ ਹਾਜੀਪੁਰ ਮੌਤ ਨਿਜੀ ਹਸਪਤਾਲ ਜਲੰਧਰ ਵਿਖੇ ਹੋਈ । (6)50 ਸਾਲਾ ਪੁਰਸ਼ ਵਾਸੀ ਮੰਡ ਮੰਡੇਰ ਦੀ ਮੌਤ ਰਸਤੇ ਵਿੱਚ ਜਾਦਿਆ ਹੋ ਗਈ (7) 64 ਸਾਲਾ ਪੁਰਸ਼ ਵਾਸੀ ਕਗਮੇਟੀ ਬਜਾਰ ਹੁਸਿਆਰਪੁਰ ਦੀ ਮੌਤ ਮਾਡਰਨ ਹਸਪਤਾਲ ਜਲੰਧਰ  ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ।

ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ਅਤੇ ਜਲਦ ਤੋ ਜਲਦ ਆਪਣਾ ਕੋਵਿਡ 19 ਟੀਕਾਕਰਨ ਨਜਦੀਕੀ ਸਿਹਤ ਸੰਸਥਾਵਾਂ ਤੋ ਕਰਵਿਆ ਜਾਵੇ ਤਾਂ ਜੋ ਇਸ ਬਿਮਾਰੀ ਪ੍ਰਤੀ ਰੋਧਿਕ ਸ਼ਕਤੀ ਪੈਦਾ ਕੀਤਾ ਜਾ ਸਕੇ ।

– ਬਾਹਰੋ ਆਏ ਪਜੇਟਿਵ ਮਰੀਜ ਆਏ —8

– ਹੁਸ਼ਿਆਰਪੁਰ ਜਿਲੇ ਦੇ ਮਰੀਜਾ ——153

– ਟੋਟਲ ਮਰੀਜ —–      161

LEAVE A REPLY

Please enter your comment!
Please enter your name here