ਖ਼ਾਲਸਾ ਏਡ ਸੰਸਥਾ ਦੇ ਮੁਖੀ ਰਵੀ ਸਿੰਘ ਨੇ ਅਪਣਾਇਆ ਆਪਣਾ ਮੁਢਲਾ ਸਕੂਲ ਸਰਹਾਲਾ ਮੁੰਡੀਆਂ

ਸਰਹਾਲਾ ਮੁੰਡੀਆਂ: ਵਧੀਆ ਭਵਿੱਖ ਅਤੇ ਚੰਗੇ ਰੁਜ਼ਗਾਰ ਦੀ ਤਲਾਸ਼ ਵਿੱਚ ਆਪਣੇ ਘਰਾਂ ਤੋਂ ਸੈਂਕੜੇ ਹੀ ਨਹੀਂ  ਬਲਕਿ ਹਜ਼ਾਰਾਂ ਮੀਲ ਦੂਰ ਦੇਸ਼ਾਂ ਵਿਦੇਸ਼ਾਂ ਵਿੱਚ ਸੈਟਲ ਹੋ ਚੁੱਕੇ ਅਨੇਕਾਂ ਲੋਕ  ਚਾਹੇ ਆਪਣੀ ਮਿਹਨਤ ਸਦਕਾ ਫਰਸ਼ਾਂ ਤੋਂ ਅਰਸ਼ਾਂ ਤੇ ਪਹੁੰਚ ਚੁੱਕੇ ਹਨ  ਪਰ ਫਿਰ ਵੀ ਆਪਣੀ ਮਾਤਭੂਮੀ ਨਾਲ ਆਪਣਾ ਮੋਹ ਕਿਸੇ ਨਾ ਕਿਸੇ ਰੂਪ ਵਿੱਚ  ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰਦੇ ਹਨ  ।ਉਨ੍ਹਾਂ ਦੇ ਦਿਲਾਂ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਹਾਲੇ ਵੀ ਆਪਣੇ ਬਚਪਨ ਵਾਲੇ ਦਿਨਾਂ ਦੀ ਯਾਦ,  ਯਾਰ ਦੋਸਤ, ਗਲੀਆਂ ਮੁਹੱਲੇ ਅਤੇ ਆਪਣੇ ਸਕੂਲਾਂ ਵਿੱਚ ਬਿਤਾਏ ਪਲ ਜ਼ਿੰਦਾ ਹਨ  ।ਇਸ ਗੱਲ ਦਾ ਪ੍ਰਗਟਾਵਾ ਸਰਹਾਲਾ ਮੂੰਡੀਆਂ ਸਕੂਲ ਦੇ ਪ੍ਰਿੰਸੀਪਲ ਅਮਨਦੀਪ ਸ਼ਰਮਾ ਵੱਲੋਂ  ਪੂਰੇ ਵਿਸ਼ਵ ਭਰ ਵਿੱਚ ਆਪਣੀ ਅਲੱਗ ਪਹਿਚਾਣ ਬਣਾ ਚੁੱਕੀ ਉੱਘੀ ਸਮਾਜ ਸੇਵੀ ਸੰਸਥਾ  ਖ਼ਾਲਸਾ ਏਡ ਇੰਟਰਨੈਸ਼ਨਲ ਦੇ ਮੁਖੀ ਸਰਦਾਰ ਰਵੀ ਸਿੰਘ ਦੇ ਸਬੰਧ ਵਿੱਚ ਕੀਤਾ ਗਿਆ ।

Advertisements

ਸਕੂਲ ਪ੍ਰਿੰਸੀਪਲ ਵੱਲੋਂ ਦੱਸਿਆ ਗਿਆ ਕਿ ਉਹ ਇਕ ਦਿਨ ਆਪਣੇ ਸਟਾਫ ਨਾਲ ਰਵੀ ਸਿੰਘ ਦੇ  ਜੱਦੀ ਪਿੰਡ ਮੁੰਡੀਆਂ ਵਿਖੇ ਆਪਣੇ ਸਕੂਲ ਦੇ ਕੁਝ ਬੱਚਿਆਂ ਦੇ ਘਰਾਂ ਵਿਚ ਉਨ੍ਹਾਂ ਦੇ ਮਾਪਿਆਂ ਨੂੰ ਮਿਲ ਰਹੇ ਸਨ  ਤਾਂ ਉਨ੍ਹਾਂ ਉੱਥੋਂ ਦੇ ਬੱਚਿਆਂ ਤੋਂ ਰਵੀ ਸਿੰਘ ਬਾਰੇ ਪੁੱਛਿਆ  ।ਪਿੰਡ ਦੇ ਬੱਚਿਆਂ ਵੱਲੋਂ ਰਵੀ ਸਿੰਘ ਦਾ ਜੱਦੀ ਘਰ ਵੀ ਸਕੂਲ ਸਟਾਫ਼ ਨੂੰ ਦਿਖਾਇਆ ਗਿਆ  ।ਇਸ ਤੋਂ ਬਾਅਦ ਸਕੂਲ ਸਟਾਫ ਦਾ ਸੋਸ਼ਲ ਮੀਡੀਅਾ ਰਾਹੀਂ ਰਵੀ ਸਿੰਘ ਜੀ ਨਾਲ ਮੇਲ ਹੋ ਗਿਆ । ਰਵੀ ਸਿੰਘ ਵੱਲੋਂ ਸਕੂਲ ਸਟਾਫ਼ ਨਾਲ ਯੂਮ ਐਪ ਤੇ ਇਕ ਮੀਟਿੰਗ ਕੀਤੀ ਗਈ ਅਤੇ ਆਪਣੇ ਪੁਰਾਣੇ ਸਕੂਲ ਦੇ ਦਿਨ ਯਾਦ ਤੇ ਸਾਂਝੇ ਕੀਤੇ  ।ਸ.ਰਵੀ ਸਿੰਘ ਵਲੋਂ ਸਕੂਲ ਸਟਾਫ਼ ਨੂੰ ਵਿਸ਼ਵਾਸ਼ ਦਿਵਾਇਆ ਕਿ  ਚਾਹੇ ਉਨ੍ਹਾਂ ਦੀ ਸੰਸਥਾ ਪੂਰੇ ਵਿਸ਼ਵ ਭਰ ਵਿੱਚ  ਮਾਨਵਤਾ ਦੀ ਸੇਵਾ ਕਰ ਰਹੀ ਹੈ ਪਰ ਉਹ ਨਿੱਜੀ ਤੌਰ ਤੇ  ਆਪਣੇ ਸਕੂਲ ਦੇ ਬਹੁਪੱਖੀ ਵਿਕਾਸ ਲਈ  ਯੋਗਦਾਨ ਪਾਉਣਾ ਚਾਹੁੰਦੇ ਹਨ ।

ਉਨ੍ਹਾਂ ਸਮੂਹ ਸਕੂਲ ਸਟਾਫ  ਨੂੰ ਲੜਕੀਆਂ ਦੀ ਪੜ੍ਹਾਈ  ਅਤੇ ਉਨ੍ਹਾਂ ਦੀ ਸੁਰੱਖਿਆ ਤੇ ਵਿਸ਼ੇਸ਼ ਯਤਨ ਕਰਨ ਦਾ ਜ਼ੋਰ ਪਾਇਆ ।ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਜਿੱਥੇ ਰਵੀ ਸਿਘੰ ਜੀ ਅਤੇ ਉਨ੍ਹਾਂ ਦੀ ਸੰਸਥਾ ਦਾ ਦਿਲੋਂ ਧੰਨਵਾਦ ਕੀਤਾ  ਅਤੇ ਮਾਣ ਮਹਿਸੂਸ ਕੀਤਾ ਕਿ ਸਕੂਲ ਦੇ ਵਿਕਾਸ ਲਈ  ਅੰਤਰਰਾਸ਼ਟਰੀ ਪੱਧਰ ਦੀ ਉਹ ਸੰਸਥਾ ਜੁੜ ਰਹੀ ਹੈ  ਜਿਸਦਾ ਨਾਮ ਨੋਬੇਲ ਪੁਰਸਕਾਰ ਲਈ ਵੀ ਨਾਮਜ਼ਦ ਹੋ ਚੁੱਕਾ ਹੈ ।

ਉਨ੍ਹਾਂ ਵੱਲੋਂ ਸਕੂਲ ਨੂੰ ਪਹਿਲੀ ਖੇਪ ਵਿੱਚ  ਤਿੱਨ ਲੱਖ ਰੁਪਏ ਦੇ ਦੋ ਈ ਰਿਕਸ਼ਾ  ਅਤੇ ਡੇਢ ਲੱਖ ਰੁਪਏ ਦਾ ਓਪਨ ਏਅਰ ਜਿਮ  ਸਕੂਲੀ ਬੱਚਿਆਂ ਨੂੰ ਦਿੱਤਾ ।ਇਸ ਮੌਕੇ ਰਵੀ ਸਿੰਘ ਦੇ ਅਧਿਆਪਕ ਅਤੇ  ਹੁਣ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ  ਮਾਸਟਰ ਅਵਤਾਰ ਸਿੰਘ, ਰਵੀ ਸਿੰਘ ਦੇ ਜਮਾਤੀ , ਸਕੂਲ ਸਟਾਫ਼  ਮੈਂਬਰ ਮੈਡਮ ਰਜਨੀ ਅਰੋੜਾ , ਸਰਬਜੀਤ ਸਿੰਘ , ਜਰਨੈਲ ਸਿੰਘ ,ਨਰੇਸ਼ ਕੁਮਾਰ ,ਅਮਨਦੀਪ ਸਿੰਘ ,ਪਰਮਿੰਦਰ ਕੁਮਾਰ, ਮੈਡਮ ਬਲਜੀਤ ਕੌਰ ,ਗੁਰਦੇਵ ਕੌਰ, ਪਿ੍ਯਾ ,ਕਮਲਜੀਤ ਸਿੰਘ, ਕਸ਼ਮੀਰ ਸਿੰਘ ਸੁਨੀਲ ਕੁਮਾਰ ਅਤੇ ਹਰਜਿੰਦਰ ਵੀ ਸ਼ਾਮਲ ਸਨ ।

LEAVE A REPLY

Please enter your comment!
Please enter your name here