ਕੈਬਨਿਟ ਮੰਤਰੀ ਸ਼ੁੰਦਰ ਸ਼ਾਮ ਅਰੋੜਾ ਵੱਲੋ ਸਿਵਲ ਹਸਪਤਾਲ ਦਾ ਅਚਨਚੇਤ ਦੋਰਾ

ਹੁਸ਼ਿਆਰਪੁਰ: ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕੋਵਿਡ ਦਾ ਸਾਜੋ ਸਮਾਨ ਦਾ ਜਾਇਜਾ ਲੈਣ ਲਈ ਅਚਨਚੇਤ ਸਿਵਲ ਹਸਪਤਾਲ ਹੁਸ਼ਿਆਰਪੁਰ ਦਾ ਦੋਰਾ ਕੀਤਾ । ਇਸ ਮੋਕੇ ਉਹਨਾ ਨਾਲ ਦੇ ਮਿਉਸੀਪਲ ਕਾਰਪੋਰੇਸ਼ਨ ਦੇ ਚੇਅਰਮੈਨ ਸੁਰਿੰਦਰ ਕੁਮਾਰ , ਸੀਨੀਅਰ ਮੈਡੀਕਲ ਅਫਸਰ ਜਸਵਿੰਦਰ ਸਿੰਘ ਤੇ ਡਾ ਸਵਾਤੀ , ਡਾ ਖੁਸ਼ਵੀਰ ਸਿੰਘ ਤੇ ਫਾਰਮੇਸੀ ਅਫਸਰ ਸੁਰਿੰਦਰ ਸਿੰਘ ਵੀ ਹਾਜਰ ਸਨ ।

Advertisements

ਇਸ ਮੋਕੇ ਸ੍ਰੀ ਅਰੋੜਾ ਨੇ ਦੱਸਿਆ ਕਿ ਮੈ ਸਿਵਲ ਹਸਪਤਾਲ ਵਿਖੇ ਕੋਵਿਡ ਦੇ ਮਰੀਜਾ ਨੂੰ ਮਿਲਣ ਆਇਆ ਸੀ ਕਿ ਉਹਨਾਂ ਨੂੰ ਕੋਵਿਡ ਦੀਆਂ ਦਵਾਈਆਂ ਅਕਸੀਜਨ ਅਤੇ ਹੋਰ ਸਾਜੋ ਸਮਾਨ ਦੀ ਕੋਈ ਕਮੀ ਤੇ ਨਹੀ ਹੈ । ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ 100 ਬੈਡ ਕੋਵਿਡ ਵਾਸਤੇ ਹਨ 94 ਬੈਡ ਤੇ ਮਰੀਜ ਦਾ ਇਲਾਜ ਹੋ ਰਿਹਾ ਤੇ 3 ਮਰੀਜ ਲੈਬਲ ਤਿੰਨ ਦੇ ਹਨ ਜੋ ਕਿ ਵੈਟੀਲੇਟਰ ਤੇ ਲਗਾਏ ਹਨ। ਆਕਸੀਜਨ ਦੀ ਕੋਈ ਕਮੀ ਨਹੀ ਹੈ ਤੇ ਹਰ ਰੋਜ 300 ਸਲੰਡਰ ਆਉਦੇ ਹਨ ਤੇ ਕਿਸੇ ਵੀ ਤਰਾਂ ਦੀ ਕੋਈ ਕਮੀ ਨਹੀ ਹੈ । ਉਹਨਾਂ ਇਹ ਵੀ ਦੱਸਿਆ ਕਿ ਹਰ ਰੋਜ ਕੋਵਿਡ ਦੀ ਵੈਕਸੀਨ ਲੱਗ ਰਹੀ ਤੇ ਸਿਹਤ ਵਿਭਾਗ ਦੀਆ ਹਦਾਇਤਾਂ ਮੁਤਾਬਿਕ ਸਾਨੂੰ ਸਾਰਿਆ ਨੂੰ ਵੈਕਸੀਨ ਲਗਵਾਉਣਾ ਚਹੀਦੀ ਹੈ । ਉਹਨਾ ਇਹ ਵੀ ਕਿਹਾ ਕਿ ਮਰੀਜਾ ਵਾਸਤੇ ਸਿਵਲ ਹਸਪਤਾਲ ਵਿਖੇ ਏ . ਟੀ .ਐਮ. ਵੀ ਜਲਦੀ ਹੀ ਲਗਾਇਆ ਜਾਵੇਗਾ ਤਾਂ ਜੋ ਮਰੀਜਾਂ ਨੂੰ ਪੈਸੇ ਲਈ ਕੋਈ ਦਿਕਤ ਨਾ ਆ ਸਕੇ ।

Êਪੱਤਰਕਾਂਰਾ ਦੇ ਇਕ ਸਵਾਲ ਦੇ ਜਵਾਬ ਵਿੱਚ ਉਹਨਾ ਦੱਸਿਆ ਕੇ ਪੱਛਮੀ ਬੰਗਾਲ ਵਿੱਚ ਮੋਦੀ ਦੀ ਹਾਰ ਦਾ ਕਰਨ ਤੁਸੀ ਜਣਾਦੇ ਹੋ ਕਿ ਕਿਸਾਨਾ ਨੂੰ ਅੱਜ ਦਿੱਲੀ ਦੇ ਬਾਡਰ ਤੇ ਕਿਨੇ ਚਿਰਾ ਤੋ ਬੀਬੀਆ , ਬੱਚੇ ਬੈਠੇ ਹੋਏ ਹਨ ਤੇ ਇਸ ਦਾ ਖਮਿਆਜਾ ਬੀ. ਜੇ. ਪੀ. ਦੀ ਕੇਦਰ ਸਰਕਾਰ ਭੁਗਤ ਰਹੀ ਹੈ ਤੇ ਆਉਣ ਵਾਲੇ ਸਮੇ ਵਿੱਚ ਇਸ ਤੋ ਵੀ ਮਾੜਾ ਹਸਰ ਹੋਵੇਗਾ , ਕਿਉਕਿ ਬੀ. ਜੇ. ਪੀ. ਨੇ ਬੰਗਾਲ ਵਿੱਚ ਚੋਣਾ ਜਿੱਤਣ ਲਈ ਕਈ ਤਰਾਂ ਦੇ ਹੱਥ ਕੰਡੇ ਵਰਤੇ ਹਨ ਪਰ ਫਿਰ ਵੀ ਵੱਡੀ ਪੱਧਰ ਤੇ ਹਾਰ ਹੋਈ ।

LEAVE A REPLY

Please enter your comment!
Please enter your name here