ਰੈੱਡ ਕਰਾਸ ਅਤੇ ਭਾਈ ਘਨੱਈਆ ਜੀ ਦੀਆਂ ਸੇਵਾਵਾਂ ਨੂੰ ਮਾਨਵਤਾ ਦੀ ਸੇਵਾ ਲਈ ਪ੍ਰਚਾਰਨ ਦੀ ਲੋੜ: ਪ੍ਰੋਫੈਸਰ ਸੁਨੇਤ

ਹੁਸ਼ਿਆਰਪੁਰ। ਸਮੁੱਚੀ ਮਾਨਵਤਾ ਦੇ ਕਲਿਆਣ ਲਈ ਸਮੇਂ ਸਮੇਂ ਮਹਾਨ ਸ਼ਖ਼ਸੀਅਤਾਂ ਨੇ ਮਨੁੱਖੀ ਏਕਤਾ, ਸਰਬ ਸਾਂਝੀ ਵਾਲਤਾ ਅਤੇ ਸਰਬੱਤ ਦੇ ਭਲੇ ਲਈ ਕਾਰਜ ਕੀਤੇ ਜਿਨ੍ਹਾਂ ਨੂੰ ਅਸੀਂ ਆਪਣੀ ਜ਼ਿੰਦਗੀ ਜਿਂਦਗੀ ਵਿਚ ਗਰਿਹਣ ਕਰਕੇ ਦੁਖੀ ਮਾਨਵਤਾ ਦੇ ਕਲਿਆਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਵਿਸ਼ਵ ਭਰ ਵਿੱਚ ਰੈੱਡ ਕਰਾਸ ਦੇ ਬਾਨੀ ਸਰ ਹੈਨਰੀ ਡਿਉਨਾ ਵਾਸੀ ਸਵਿਟਜ਼ਰਲੈਂਡ ਦੀ ਯਾਦ ਵਿੱਚ 8 ਮਈ ਹਰ ਸਾਲ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ ਜਾ ਰਿਹਾ ਹੈ। ਇਹ ਸੇਵਾ 1859 ਵਿਚ ਇਟਲੀ ਦੇ ਸਾਲਫਰੀਨੋ ਦੇ ਮੈਦਾਨ ਵਿੱਚ ਵਿੱਚ ਹੋਈ ਭਿਆਨਕ ਲੜਾਈ ਵਿੱਚ ਜ਼ਖ਼ਮੀ ਹੋਏ ਯੋਧਿਆਂ ਦੀ ਬਿਨਾਂ ਕਿਸੇ ਭੇਦ-ਭਾਵ ਦੇ ਸੇਵਾ ਕਰਨ ਤੋਂ ਸ਼ੁਰੂ ਹੋਈ । ਇਸ ਸੇਵਾ ਦੇ ਫਲਸਰੂਪ ਸੈਂਕੜੇ ਹੀ ਜ਼ਖ਼ਮੀ ਹੋਏ ਯੋਧਿਆਂ ਨੂੰ ਨਵੀਂ ਜ਼ਿੰਦਗੀ ਮਿਲੀ ।

Advertisements

ਮੈਦਾਨੇ ਜੰਗ ਵਿੱਚ ਸਰ ਹੈਨਰੀ ਡਿਉਨਾ ਵੱਲੋਂ ਕੀਤੀ ਗਈ ਸੇਵਾ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਲੋਕਾਂ ਅਤੇ ਸਵਿਟਜ਼ਰਲੈਂਡ ਦੀ ਸਰਕਾਰ ਵਿਸ਼ਵ ਭਰ ਵਿੱਚ ਪਹੁੰਚਾਇਆ ਗਿਆ। ਅੰਤਰਰਾਸ਼ਟਰੀ ਰੈੱਡ ਕਰਾਸ ਸੁਸਾਇਟੀ ਦੁਨੀਆਂ ਭਰ ਵਿੱਚ ਮਾਨਵਤਾ ਦੀ ਸੇਵਾ ਕਰਨ ਕਰਨ ਵਾਲੀ ਇਕ ਸੰਸਥਾ ਹੈ ਜਿਸ ਦਾ ਮੁੱਖ ਉਦੇਸ਼ ਮਾਨਵਤਾ, ਨਿਰਪੱਖਤਾ, ਸਰਬ ਸਾਂਝੀਵਾਲਤਾ, ਸੁਤੰਤਰਤਾ, ਸਵੈ ਸੇਵਾ, ਏਕਤਾ ਅਤੇ ਵਿਸ਼ਵ ਵਿਆਪਕਤਾ ਲਈ ਉਪਰਾਲੇ ਕਰਨੇ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਵਲੋਂ  ਦਰਸਾਏ  ਪਰਉਪਕਾਰਤਾ, ਸਰਬੱਤ ਦੇ ਭਲੇ, ਸਰਬ ਸਾਂਝੀਵਾਲਤਾ ਅਤੇ ਵਿਸ਼ਵ ਸ਼ਾਂਤੀ ਦੇ  ਮਾਰਗ ਤੇ ਚਲਦਿਆਂ ਭਾਈ ਘਨੱਈਆ ਜੀ ਵਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅਸ਼ੀਰਵਾਦ ਲੈਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ 1704 ਵਿਚ ਮੈਦਾਨੇ ਜੰਗ ਵਿਚ ਦੁਸ਼ਮਣ ਅਤੇ ਦੋਸਤ ਵਿੱਚ ਫਰਕ ਨਾ ਕਰਦਿਆਂ ਹੋਇਆਂ ਬਿਨਾਂ ਕਿਸੇ  ਭੇਦ ਭਾਵ ਦੇ ਜਖਮੀ ਹੋਏ ਯੋਧਿਆਂ ਨੂੰ ਪਾਣੀ ਪਿਲਾਇਆ ਅਤੇ ਉਨ੍ਹਾਂ ਦੇ ਜਖਮਾਂ ਤੇ ਮੰਲਹਮ ਪੱਟੀ ਕਰਕੇ  ਮੈਦਾਨੇ ਜੰਗ ਵਿਚ ਨਿਰਪੱਖ ਅਤੇ ਵਿਤਕਰਾ ਰਹਿਤ ਸੇਵਾ ਦੇ ਮਾਰਗ ਨੂੰ ਸਥਾਪਿਤ ਕੀਤਾ । ਨਾ ਕੋ ਬੈਰੀ ਨਹੀ ਬਿਗਾਨਾ ਦੇ ਇਸ ਮਹਾਨ ਸੰਕਲਪ ਅਤੇ ਇਸ ਮਹਾਨ ਸੇਵਾ ਦੇ ਸਿਧਾਂਤ ਨੂੰ ਸਮੁੱਚੇ ਸੰਸਾਰ ਨੇ ਅਪਣਾਇਆ ਹੈ ।

ਇਸ ਮੌਕੇ ਤੇ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ, ਕੋਆਰਡੀਨੇਟਰ ਭਾਈ ਘਨੱਈਆ ਜੀ ਚੈਰੀਟੀ ਅਤੇ ਪੀਸ ਇੰਟਰਨੈਸ਼ਨਲ ਫਾਊਂਡੇਸ਼ਨ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਜਦੋਂ ਪੂਰਾ ਸੰਸਾਰ ਕਰੋਨਾ ਦੀ ਮਹਾਂਮਾਰੀ ਨਾਲ ਜੂਝ ਰਿਹਾ ਹੈ ਤਾਂ ਇਨ੍ਹਾਂ ਮਹਾਨ ਵਿਅਕਤੀਆਂ ਵੱਲੋਂ ਕੀਤੇ ਕਾਰਜਾਂ ਨੂੰ ਘਰ ਘਰ ਪਹੁੰਚਾਉਣ ਦੀ ਲੋੜ ਹੈ ਤਾਂ ਕਿ ਲੋਕ ਆਪਸੀ ਨਫ਼ਰਤ, ਕੜਵਾਹਟ ਅਤੇ ਵਿਤਕਰੇਆਂ ਤੋਂ ਉੱਪਰ ਉੱਠ ਕੇ ਕੇਵਲ ਇਨਸਾਨ ਬਣਕੇ ਇਨਸਾਨੀਅਤ ਦੀ ਸੇਵਾ ਕਰ ਸਕਣ। ਮੁਢਲੀ ਡਾਕਟਰੀ ਸਹਾਇਤਾ ਦੀ ਸਿਖਲਾਈ ਅਤੇ ਜ਼ਿੰਦਗੀ ਬਚਾਉਣ ਦੇ ਹੁਨਰ ਜਿਸ ਨਾਲ ਐਮਰਜੈਂਸੀ ਦੌਰਾਨ ਕੀਮਤੀ ਮਨੁੱਖੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਨੂੰ ਵਿਦਿਅਕ ਸੰਸਥਾਵਾਂ ਵਿੱਚ ਸਲੇਬਸ ਦਾ ਹਿੱਸਾ ਬਣਾਉਣ ਚਾਹੀਦਾ ਹੈ। ਇਸ ਮਹਾਨ ਦਿਵਸ ਨੂੰ ਨੋਜਵਾਨਾਂ ਵਿਚ ਪ੍ਰਚਾਰਨ ਦੀ ਲੋੜ ਹੈ ਅਤੇ ਉਦਯੋਗਿਕ ਇਕਾਈਆਂ ਵਿੱਚ ਹੁੰਦੀਆਂ ਦੁਰਘਟਨਾਵਾਂ ਵਿੱਚ ਮਨੁੱਖੀ ਕੀਮਤੀ ਜਾਨਾਂ ਬਚਾਉਣ ਲਈ ਵਿਸ਼ੇਸ਼ ਸਿਖਲਾਈ ਕੈਂਪ  ਖੂਨ ਦਾਨ ਕੈਂਪ , ਨੇਤਰ ਦਾਨ ਅਤੇ ਅੰਗ ਦਾਨ ਸਬੰਧੀ ਜਾਗਰੂਕਤਾ ਲਗਾਉਣੇ ਚਾਹੀਦੇ ਹਨ।   

LEAVE A REPLY

Please enter your comment!
Please enter your name here