ਇਲਾਕਾ ਮਾਹਿਲਪੁਰ ਚੱਬੇਵਾਲ ਦੇ ਕਿਸਾਨਾਂ ਵਲੋਂ ਰਸਦ ਦੀ ਗੱਡੀ ਰਵਾਨਾ

ਮਾਹਿਲਪੁਰ 08 ਮਈ: ਦਿੱਲੀ ਬਾਰਡਰਾਂ ਤੇ ਚੱਲ ਰਹੇ ਸ਼ਾਂਤਮਈ ਕਿਸਾਨ ਅੰਦੋਲਨ ਵਿੱਚ ਲਗਾਤਾਰ ਹਾਜ਼ਰੀ ਲਗਵਾ ਰਹੇ ਇਲਾਕਾ ਮਾਹਿਲਪੁਰ ਚੱਬੇਵਾਲ ਦੇ ਸਮੂਹ ਸਮੱਰਥਕਾਂ ਵਲੋਂ ਵਿਦੇਸ਼ਾਂ ਵਿੱਚ ਵਸਦੇ ਦਰਦਮੰਦ  ਦਾਨੀਆਂ ਦੇ ਸਹਿਯੋਗ ਨਾਲ ਖੁਸ਼ਵੰਤ ਸਿੰਘ ਬੈਂਸ, ਤਲਵਿੰਦਰ ਸਿੰਘ, ਪਰਮਿੰਦਰ ਸਿੰਘ ਪਿੰਦਾ, ਮੱਖਣ ਸਿੰਘ ਕੋਠੀ, ਮਨਜੀਤ ਸਿੰਘ, ਗੁਰਮਿੰਦਰ ਕੈਂਡੋਵਾਲ, ਸੁੱਖਾ ਬੂੜੋ ਬਾੜੀ, ਸ਼ੇਰ ਸਿੰਘ, ਗੁਰਪਾਲ ਸਿੰਘ, ਜਸਵਿੰਦਰ ਸਿੰਘ ਬੰਗਾ ਨਵਨੀਤ ਭਾਰਦਵਾਜ ਦੀ ਅਗਵਾਈ ਹੇਠ ਲੰਗਰਾਂ ਵਾਸਤੇ ਰਸਦਾਂ ਵਸਤਾਂ ਦੀ ਗੱਡੀ ਭਰ ਕੇ ਲਗਾਤਾਰ ਚੱਲ ਰਹੇ ਲੰਗਰਾਂ ਨੂੰ ਨਿਰਵਿਘਨ ਚਾਲੂ ਰੱਖਣ ਲਈ ਭੇਜੀ ਗਈ।ਵੱਡੀ ਗਿਣਤੀ ਵਿੱਚ ਨੌਜਵਾਨ ਸਾਥੀ ਨਾਲ ਗਏ।

Advertisements

ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਇਲਾਕੇ ਦੇ ਮਜ਼ਦੂਰ ਕਿਸਾਨ ਲੋਕਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 11-12 ਮਈ ਨੂੰ ਵੱਧ ਤੋਂ ਵੱਧ ਸਾਥੀਆਂ ਸਮੇਤ ਦਿੱਲੀ ਪਹੁੰਚਣ ਲਈ ਬੇਨਤੀਆਂ ਵੀ ਕੀਤੀਆਂ ਗਈਆਂ। ਇਲਾਕੇ ਦੇ ਦੇਸ਼ ਵਿਦੇਸ਼ ਵਸਦੇ ਸਮੂਹ ਲੋਕਾਂ ਵਲੋਂ ਮੋਰਚੇ ਦੀ ਸਫਲਤਾ ਲਈ ਲਗਾਤਾਰ ਸਹਿਯੋਗ ਮਿਲ ਰਿਹਾ ਹੈ ਅਤੇ ਪਿੰਡ ਪਿੰਡ ਵਿੱਚ ਮੋਰਚੇ ਦੀ ਸਫਲਤਾ ਲਈ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਤੇ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here