ਮੋਰਚੇ ਵਿੱਚ ਡੱਟੇ ਕਿਸਾਨਾਂ ਲਈ ਹਿਯਾਤਪੁਰ ਤੇ ਬੁੱਡਾਬੜ ਦੇ ਲੋਕਾਂ ਨੇ ਸੈਕੜੇ ਪੇਟੀਆਂ ਪਾਣੀ ਦੀ ਕੀਤੀ ਸੇਵਾ

ਤਲਵਾੜਾ (ਦ ਸਟੈਲਰ ਨਿਊਜ਼)। ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋ ਕਿਸਾਨਾਂ ਦਾ ਜਥਾ ਸਿੰਘੂ ਬਾਰਡਰ ਪੁੱਜਾ ਅਤੇ ਮੋਰਚੇ ਵਿੱਚ ਡੱਟੇ ਕਿਸਾਨਾ ਲਈ ਨਗਰ ਹਿਯਾਤਪੁਰ ਅਤੇ ਬੁੱਡਾਬੜ, ਮਕੇਰੀਆਂ ਜਿਲਾ ਹੁਸਿਆਰਪੁਰ ਦੇ ਲੋਕਾਂ ਨੇ ਸੈਕੜੇ ਪੇਟੀਆ ਪਾਣੀ ਦੀ ਸੇਵਾ ਕੀਤੀ। ਪਾਣੀ ਦੀ ਗੱਡੀ ਲੈਕੇ ਪੁੱਜੇ ਹਰਜੀਤ ਸਿੰਘ,ਰਘਬੀਰ ਸਿੰਘ,ਕਲਬੀਰ ਸਿੰਘ ਹੈਰੀ, ਗੁਰਪਰੀਤ ਸਿੰਘ ਸੋਨੂੰ,ਮਨਪਰੀਤ ਆਦਿ ਆਗੂਆ ਦਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਨਿੱਘਾ ਸਵਾਗਤ ਕੀਤਾ।

Advertisements

ਲੋਕਾ ਨੂੰ ਸਬੋਧਨ ਕਰਦਿਆ ਸੂਬਾਈ ਪ੍ਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕੇ ਜਿੱਥੇ ਸੰਘਰਸ਼ੀ ਮੋਰਚਿਆ ਵਿੱਚ ਮਹੀਨਿਆ ਬੱਧੀ ਡੱਟੇ ਕਿਸਾਨਾ ਦਾ ਯੋਗਦਾਨ ਹੈ। ਉਥੇ ਇਹਨਾ ਮੋਰਚਿਆ ਵਿੱਚ ਲੰਗਰ ਦੀ ਸੇਵਾ ਕਰ ਰਹੇ ਅਤੇ ਰਸਦਾ ,ਪਾਣੀ ਪੁੱਜਦਾ ਕਰ ਰਹੇ ਦਾਨੀ ਸੱਜਣਾ ਦਾ ਵੀ ਵੱਡਾ ਯੋਗਦਾਨ ਹੈ। ਉਹਨਾ ਪਾਣੀ ਲੈ ਕੇ ਆਏ ਦਾਨੀ ਸੱਜਣਾ ਦਾ ਵਿਸੇਸ ਰੂਪ ਵਿੱਚ ਧੰਨਵਾਦ ਕੀਤਾ ਅਤੇ ਕਿਹਾ ਕੇ ਸਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਕੱਲ ਹਜਾਰਾਂ ਕਿਸਾਨ ਮੋਰਚੇ ਵਿੱਚ ਪੁੱਜੇ ਹਨ। 12 ਮਈ ਨੂੰ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਸੈਕੜੇ ਕਿਸਾਨ ਸਿੰਘੂ ਬਾਰਡਰ ਪੁੱਜਣਗੇ। ਇਸ ਮੌਕੇ ਹੋਰਨਾ ਤੋ ਇਲਾਵਾ ਸੂਬਾ ਆਗੂ ਜਸਵਿੰਦਰ ਸਿੰਘ ਢੇਸੀ, ਨਿਰਮਲ ਸਿੰਘ ਆਧੀ,ਨੌਜਵਾਨ ਆਗੂ ਧਰਮਿੰਦਰ ਸਿੰਘ ਮਕੇਰੀਆ ,ਕਲਵੰਤ ਸਿੰਘ ਮੱਲੂਨੰਗਲ ਆਦਿ ਆਗੂ ਹਾਜਰ ਸਨ
ਜਾਰੀ ਕਰਤਾ-ਪਰਗਟ ਸਿੰਘ ਜਾਮਾਰਾਏ ਸੂਬਾਈ ਪਰੈਸ ਸਕੱਤਰ

LEAVE A REPLY

Please enter your comment!
Please enter your name here