ਨੰਗਲ ਖ਼ੁਰਦ ਵਿਖੇ ਡੇਰਾ ਲੋਹ ਲੰਗਰ ਚੈਰੀਟੇਬਲ ਡਿਸਪੈਂਸਰੀ ਦੀ ਕੀਤੀ ਸ਼ੁਰੂਆਤ

ਮਾਹਿਲਪੁਰ 13 ਮਈ ( ਜਸਵਿੰਦਰ ਸਿੰਘ ਹੀਰ )। ਡੇਰਾ ਲੋਹ ਲੰਗਰ ਕੁਟੀਆ ਸੰਤ ਬਿਸ਼ਨ ਸਿੰਘ ਜੀ ਨੰਗਲ ਖ਼ੁਰਦ ਦੇ ਸੰਚਾਲਕ ਸੰਤ ਬਿਕਰਮਜੀਤ ਸਿੰਘ ਹਮੇਸ਼ਾ ਹੀ ਲੋਕ ਭਲਾਈ ਦੇ ਕਾਰਜ ਕਰਦੇ ਰਹਿੰਦੇ ਹਨ। ਉਨ੍ਹਾਂ ਵਲੋਂ ਡੇਰਾ ਲੋਹ ਲੰਗਰ ਕੁਟੀਆ ਸੰਤ ਬਿਸ਼ਨ ਸਿੰਘ ਜੀ ਵਿਖੇ ਸੰਤ ਬਾਬਾ ਬਿਸ਼ਨ ਸਿੰਘ ਜੀ ਦੀ 66ਵੀਂ ਸਾਲਾਨਾ ਬਰਸੀ ਮੌਕੇ ਆਮ ਜਨਤਾ ਦੀਆਂ ਤਕਲੀਫ਼ਾਂ ਨੂੰ ਦੇਖਦੇ ਹੋਏ ਡੇਰੇ ਵਿਖੇ ਡੇਰਾ ਲੋਹ ਲੰਗਰ ਚੈਰੀਟੇਬਲ ਡਿਸਪੈਂਸਰੀ ਖੋਲੀ ਗਈ।

Advertisements

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਚਾਲਕ ਸੰਤ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਇਹ ਸਾਰਾ ਸਮਾਗਮ ਕਰੋਨਾ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੀਤਾ ਗਿਆ। ਡਿਸਪੈਂਸਰੀ ਵਿਚ  ਡਾਕਟਰ ਵਰੁਣ ਸਹੋਤਾ ਵਲੋਂ ਦੰਦਾਂ ਦਾ ਚੈਕਅਪ ਤੇ ਨਵੇਂ ਦੰਦ ਫ੍ਰੀ ਲਗਾਏ ਜਾਣਗੇ ਤੇ ਡਾਕਟਰ ਪਰਮਿੰਦਰ ਕੌਰ ਵਲੋਂ ਚਮੜੀ ਰੋਗ ਤੇ ਜਨਰਲ ਚੈਕਅੱਪ ਕਰਕੇ ਫਰੀ ਦਵਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਡਾਕਟਰਾਂ ਦੀ ਟੀਮ ਹਫਤੇ ਵਿਚ ਦੋ ਦਿਨ ਮਰੀਜਾਂ ਦਾ ਚੈਕਅੱਪ ਕਰੇਗੀ। ਲੋੜਵੰਦ ਪਹੁੰਚ ਕੇ ਲਾਹਾ ਲੈਣ।

LEAVE A REPLY

Please enter your comment!
Please enter your name here