ਪਤੀ-ਪਤਨੀ ਵਲੋਂ ਸ਼ੱਕੀ ਹਾਲਾਤ ਵਿਚ ਖ਼ੁਦਕੁਸ਼ੀ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਵਿਚ ਪਤੀ-ਪਤਨੀ ਵਲੋਂ ਸ਼ੱਕੀ ਹਾਲਾਤ ਵਿਚ ਖ਼ੁਦਕੁਸ਼ੀ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸ਼ੱਕੀ ਹਾਲਾਤ ਵਿਚ ਦੋਵਾਂ ਨੇ ਵੱਖ-ਵੱਖ ਥਾਵਾਂ ’ਤੇ ਇਕੋ ਸਮੇਂ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਘਟਨਾ ਜਲੰਧਰ ਦੀ ਰਾਮਾ ਮੰਡੀ ਇਲਾਕੇ ਦੀ ਹੈ, ਜਿੱਥੇ ਸਾਗਰ ਅਤੇ ਰਾਧਾ ਨਾਮਕ ਇਸ ਜੋੜੇ ਦਾ ਚਾਰ ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ ਪਰ ਵਿਆਹ ਤੋਂ ਬਾਅਦ ਹੀ ਰਾਧਾ ਦਾ ਆਪਣੇ ਸਹੁਰਿਆਂ ਨਾਲ ਵਿਵਾਦ ਹੋਣ ਲੱਗਾ.ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਕਈ ਵਾਰ ਪੰਚਾਇਤੀ ਰਾਜ਼ੀਨਾਮਾ ਵੀ ਹੋਇਆ। ਇਸ ਦੇ ਚੱਲਦੇ ਕੁਝ ਸਮੇਂ ਤੋਂ ਰਾਧਾ ਅਤੇ ਉਸ ਦਾ ਪਤੀ ਸਾਗਰ ਪਰਿਵਾਰ ਤੋਂ ਵੱਖ ਰਹਿ ਰਹੇ ਸਨ।

Advertisements

ਬੀਤੀ ਰਾਤ ਸਾਗਰ ਦੀ ਅਚਾਨਕ ਹਾਲਤ ਖ਼ਰਾਬ ਹੋ ਗਈ, ਜਿਸ ਨੂੰ ਉਸ ਦੇ ਦੋਸਤ ਹਸਪਤਾਲ ਲੈ ਗਏ ਪਰ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਪੇਕੇ ਗਈ ਰਾਧਾ ਨੇ ਵੀ ਆਤਮਹੱਤਿਆ ਕਰ ਲਈ.ਦੱਸਣਯੋਗ ਹੈ ਕਿ ਸਾਗਰ ਦਾ ਇਕ ਆਡੀਓ ਕਲਿੱਪ ਵੀ ਵਾਇਰਲ ਹੋ ਰਿਹਾ ਹੈ। ਇਸ ਵਿਚ ਉਸ ਨੇ ਆਪਣੀ ਮੌਤ ਦਾ ਕਾਰਣ ਆਪਣੇ ਮਾਤਾ-ਪਿਤਾ ਨੂੰ ਦੱਸਿਆ ਹੈ। ਇਸ ਆਡੀਓ ਕਲਿੱਪ ਵਿਚ ਸਾਗਰ ਨੇ ਕਿਹਾ ਹੈ ਕਿ ਉਸ ਦੀ ਜ਼ਮੀਨ ਜਾਇਦਾਦ ਵੀ ਉਸ ਦੇ ਮਾਤਾ-ਪਿਤਾ ਨੇ ਹੜੱਪ ਲਈ ਹੈ, ਹੁਣ ਉਸ ਕੋਲ ਕੋਈ ਹੋਰ ਰਸਤਾ ਨਹੀਂ ਹੈ। ਫਿਲਹਾਲ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here