ਬਸਪਾ ਨੇ ਦਿਨੇਸ਼ ਪੱਪੂ ਦੀ ਅਗੁਵਾਈ ਵਿੱਚ ਹੁਸ਼ਿਆਰਪੁਰ ਗੈਸ ਏਜੰਸੀ ਦੇ ਖਿਲਾਫ਼ ਕੀਤਾ ਰੋਸ਼ ਪ੍ਰਦਰਸ਼ਨ, ਥਾਨਾ ਮੁੱਖੀ ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ: ਹਰਪਾਲ ਲਾਡਾ। ਬਹੁਜਨ ਸਮਾਜ ਪਾਰਟੀ ਵੱਲੋਂ ਇੰਚਾਰਜ ਦਿਨੇਸ਼ ਪੱਪੂ ਦੀ ਅਗੁਵਾਈ ਵਿੱਚ ਹੁਸ਼ਿਆਰਪੁਰ ਗੈਸ ਏਜੰਸੀ ਦੇ ਵਿਰੁੱਧ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਨੇ ਦੱਸਿਆ ਕਿ ਏਜੰਸੀ ਵੱਲੋਂ ਸੀਲ ਤੋ ਲੀਕ ਸਿਲੰਡਰ ਅਤੇ ਕਈ ਸਿਲੰਡਰਾਂ ਵਿੱਚ ਘੱਟ ਗੈਸ ਸਪਲਾਈ ਕੀਤੀ ਜਾ ਰਹੀ ਹੈ ਅਤੇ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਤੇ ਪਾਰਟੀ ਵੱਲੋਂ ਮੌਕੇ ਤੇ ਪਹੁੰਚੇ ਥਾਨਾ ਮਾਡਲ ਟਾਉਨ ਮੁੱਖੀ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ।

Advertisements

ਦਿਨੇਸ਼ ਕੁਮਾਰ ਪੱਪੂ ਨੇ ਕਿਹਾ ਕਿ ਹੁਸ਼ਿਆਰਪੁਰ ਗੈਸ ਏਜੰਸੀ ਵੱਲੋਂ ਘਰਾਂ ਵਿੱਚ ਸਪਲਾਈ ਕੀਤੇ ਜਾ ਰਹੇ ਸੀਲ ਤੋ ਲੀਕ ਸਿਲੰਡਰਾਂ ਨਾਲ ਹਰ ਵੇਲੇ ਜਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕਈ ਸਿਲੰਡਰਾਂ ਵਿੱਚ ਗੈਸ ਦੀ ਮਾਤਰਾ ਘੱਟ ਹੋਣ ਨਾਲ ਸ਼ਰੇਆਮ ਜਨਤਾ ਦੀ ਲੁੱਟ ਕੀਤੀ ਜਾ ਰਹੀ ਹੈ ਅਤੇ ਸ਼ਿਕਾਇਤ ਕਰਨ ਤੇ ਵੀ ਏਜੰਸੀ ਵੱਲੋਂ ਕੋਈ ਕਦਮ ਨਹੀਂ ਚੁੱਕੇ ਜਾ ਰਹੇ। ਪੱਪੂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਹੋ ਰਹੀ ਇਸ ਲੁੱਟ ਅਤੇ ਅਣਗਹਿਲੀ ਨੂੰ ਬੰਦ ਕਰਨ ਦੀ ਮੰਗ ਕੀਤੀ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਮੀਤ ਪ੍ਰਧਾਨ ਹਲਕਾ ਵਿਧਾਨ ਸਭਾ ਹੁਸ਼ਿਆਰਪੁਰ, ਸ਼ਮਸ਼ੇਰ ਸਿੰਘ, ਸੰਜੀਵ ਕੁਮਾਰ ਲਾਡੀ, ਰਾਜ ਕੁਮਾਰ, ਜੌਨੀ ਵੋਹਰਾ, ਰਜੇਸ਼ ਅਟਵਾਲ ਸੈਕਟਰ ਪ੍ਰਧਾਨ ਬਸਪਾ, ਗੁਰਸ਼ਰਨ ਰਾਇਲ, ਰੰਧਾਵਾ ਸਿੰਘ, ਨਸੀਬ ਚੰਦ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਹੁਸ਼ਿਆਰਪੁਰ, ਸੁੱਚਾ ਆਦਿ ਹਾਜ਼ਰ ਹੋਏ।

LEAVE A REPLY

Please enter your comment!
Please enter your name here