ਮਿਸ਼ਨ ਫਤਿਹ ਤਹਿਤ-2 ਤਹਿਤ ਗਤੀਵਿਧੀਆਂ ਜਾਰੀ:ਸਿਵਲ ਸਰਜਨ

ਫਿਰੋਜ਼ਪੁਰ(ਦ ਸਟੈਲਰ ਨਿਊਜ਼)| ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਪੰਜਾਬ ਸਰਕਾਰ ਦੁਆਰਾ ਉਲੀਕੇ ਗਏ ਪ੍ਰੋਗ੍ਰਾਮ ਤਹਿਤ ਮਿਸ਼ਨ ਫਤਿਹ-2 ਸਬੰਧੀ ਗਤੀਵਿਧੀਆਂ ਜਾਰੀ ਹਨ| ਇਹ ਜਾਣਕਾਰੀ ਫਿਰਜ਼ੋਪੁਰ ਦੇ ਸਿਵਲ ਸਰਜਨ ਡਾ:ਰਾਜਿੰਦਰ ਰਾਜ ਨੇ ਵਿਭਾਗੀ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਦਿੱਤੀ| ਉਨ੍ਹਾਂ ਇਸ ਗਤੀਵਿਧੀ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਪਿੰਡਾਂ ਅੰਦਰ ਵੱਧ ਰਹੇ ਕੋਵਿਡ ਕੇਸਾਂ ਦੇ ਮੱਦੇਨਜ਼ਰ, ਜ਼ਿਲੇ ਦੇ ਸਾਰੇ ਪਿੰਡਾਂ ਅੰਦਰ ਆਸ਼ਾ ਕਾਰਜਕਰਤਾਵਾਂ ਵੱਲੋਂ ਘਰ ਘਰ ਜਾ ਕੇ ਕੋਵਿਡ ਦੇ ਸ਼ੱਕੀ ਮਰੀਜ਼ਾਂ ਦੀ ਸ਼ਨਾਖਤ ਲਈ ਸਰਵੇ ਕੀਤਾ ਜਾ ਰਿਹਾ ਹੈ| ਇਸ ਗਤੀਵਿਧੀ ਲਈ ਪਿੰਡਾਂ ਵਿੱਚ ਕੰਮ ਕਰਦੇ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਨੂੰ ਫੋਕਲ ਪੁਆਂਇਟ ਬਣਾਇਆ ਗਿਆ ਹੈ| ਇਹਨਾਂ ਸਿਹਤ ਕੇਂਦਰਾਂ ਵਿਖੇ ਕੰਮ ਕਰਦੇ ਕਮਿਊਨਿਟੀ ਹੈਲਥ ਅਫਸਰਾਂ ਨੂੰ ਨੋਡਲ ਅਫਸਰ ਬਣਾਇਆ ਗਿਆ ਹੈ | ਸਿਵਲ ਸਰਜਨ ਡਾ: ਰਾਜਿੰਦਰ ਰਾਜ਼ ਨੇ ਦੱਸਿਆ ਕਿ ਆਸ਼ਾ ਵਰਕਰਜ਼ ਵੱਲੋਂ ਕੋਵਿਡ ਦੇ ਲੱਛਣਾਂ ਵਾਲੇ ਮਰੀਜ਼ਾਂ ਦੀ ਸ਼ਨਾਖਤ ਕਰਕੇ ਹੈਲਥ ਐਂਡ ਵੈੱਲਨੈਸ ਸੈਂਟਰ ਵਿਖੇ ਸੀ.ਐਚ.ਓ. ਪਾਸੋਂ ਕੋਵਿਡ ਲਈ ਰੈਪਿਡ ਟੈਸਟ ਕਰਵਾਇਆ ਜਾਂਦਾ ਹੈ| 

Advertisements

ਮਰੀਜ਼ ਦੇ ਪਾਜ਼ਿਟਿਵ ਆਉਣ ਦੀ ਸੂਰਤ ਵਿੱਚ ਆਰ.ਆਰ.ਟੀ ਟੀਮ ਦੇ ਨੋਡਲ ਅਫਸਰ ਵੱਲੋਂ ਮਰੀਜ਼ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਮਰੀਜ਼ ਨੂੰ ਹੋਮ ਆੲਸੋਲੇਸ਼ਨ ਵਿੱਚ ਰਹਿਣ ਜਾਂ ਹਸਪਤਾਲ ਦਾਖਲ ਹੋਣ ਦੀ ਸਲਾਹ ਦਿੱਤੀ ਜਾਂਦੀ| ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹੋਮ ਆਈਸੋਲੇਟ ਕੀਤੇ ਮਰੀਜ਼ਾਂ ਨੂੰ ਫਤਿਹ ਕਿੱਟਾਂ ਜਲਦੀ ਤੋਂ ਜਲਦੀ ਮੁਹੱਈਆ ਕਰਵਾਉਣ ਲਈ ਵੀ ਕਿਹਾ| ਇਸ ਅਵਸਰ ਤੇ ਜ਼ਿਲਾ ਟੀਕਾਕਰਨ ਅਫਸਰ ਡਾ: ਮੀਨਾਕਸ਼ੀ ਅਬਰੋਲ,ਜ਼ਿਲਾ ਪਰਿਵਾਰ ਭਲਾਈ ਅਫਸਰ ਡਾ:ਸ਼ੁਸ਼ਮਾਂ ਠੱਕਰ,ਜ਼ਿਲਾ ਐਪੀਡੀਮਾਲੋਜ਼ਿਸਟ ਡਾ:ਯੁਵਰਾਜ ਨਾਰੰਗ ਜ਼ਿਲਾ ਪ੍ਰੋਗ੍ਰਾਮ ਮੈਨੇਜਰ ਹਰੀਸ਼ ਕਟਾਰੀਆ,ਜ਼ਿਲਾ ਕਮਿਊਨਿਟੀ ਮੋਬੇਲਾਈਜ਼ਰ ਜੋਗਿੰਦਰ ਸਿੰਘ ਅਤੇ ਵਿਕਾਸ ਕਾਲੜਾ ਆਦਿ  ਹਾਜ਼ਰ ਸਨ|

LEAVE A REPLY

Please enter your comment!
Please enter your name here