ਭਗਵਾਨ ਵਾਲਮੀਕਿ ਯੁਵਾ ਦਲ ਵਲੋਂ ਸਿਵਲ ਹਸਪਤਾਲ ਦੀ ਟੀਮ ਦੇ ਸਹਿਯੋਗ ਨਾਲ ਟੀਕਾਕਰਨ ਕੈਂਪ ਆਯੋਜਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ਼੍ਰੋਮਣੀ ਅਕਾਲੀ ਬਾਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਾਰਡ ਨੰਬਰ 40 ਵਿੱਚ ਜ਼ਿਲਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਜੀ ਦੀ ਰਹਿਨੁਮਾਈ ਹੇਠ ਯੁਵਾ ਅਕਾਲੀ ਆਗੂ ਵਿਸ਼ਾਲ ਆਦੀਆ ਦੀ ਅਗਵਾਈ ਵਿਚ ਭਗਵਾਨ ਵਾਲਮੀਕਿ ਯੁਵਾ ਦਲ ਹੁਸ਼ਿਆਰਪੁਰ ਵਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਟੀਮ ਦੇ ਸਹਿਯੋਗ ਨਾਲ ਕੋਵਿਡ ਟੀਕਾਕਰਨ ਕੈਂਪ ਲਗਾਇਆ ਗਿਆ।

Advertisements

ਜਿਸ ਵਿੱਚ ਡਾਕਟਰ ਮਹਿਕ ਕਤਨਾ, ਡਾਕਟਰ ਸ਼ਰਨ ਮਹਿਤਾ ਅਤੇ ਰਜੀਵ ਕੁਮਾਰ ਦੁ ਟੀਮ ਵੱਲੋਂ 45 ਸਾਲ ਦੀ ਉਮਰ ਤੋਂ ਉੱਪਰ ਸ਼ਹਿਰ ਵਾਸੀਆਂ ਦਾ ਟੀਕਾ ਕਰਣ ਕੀਤਾ ਗਿਆ। ਇਸ ਮੌਕੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਹਰਜੀਤ ਸਿੰਘ ਮਠਾਰੂ, ਰਣਧੀਰ ਸਿੰਘ ਭਾਰਜ, ਮੁਕੇਸ਼ ਸੂਰੀ, ਅਵੀਨਾਸ਼ ਕਲਿਆਣ, ਅਮਨ ਆਦੀਆ, ਅਰਪਣ ਆਦੀਆ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here