ਕਿਸੇ ਵੀ ਰੂਪ ਵਿੱਚ ਤੰਬਾਕੂ ਦਾ ਸੇਵਨ ਖਤਰਨਾਕ: ਡਾ ਘੋਤੜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਿਸ਼ਵ ਤੰਬਾਕੂ ਰਹਿਤ ਦਿਵਸ, ਤੰਬਾਕੂ ਦੀ ਆਦਤ, ਕਰੋਨਾ ਨੂੰ ਦਾਬਤ ਅਤੇ ਜਿੰਦਗੀ ਚੁਣੋ, ਤੰਬਾਕੂ ਨਹੀ, ਆਦਿ ਵਿਸਿਆ ਸਬੰਧੀ ਲੋਕਾਂ ਵਿੱਚ ਜਾਣਕਾਰੀ ਦੇਣ ਹਿੱਤ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਦੀ ਅਗਵਾਈ ਵਿੱਚ ਦਫਤਰ ਸਿਵਲ ਸਰਜਨ ਵਿਖੇ ਇਸ ਸਾਲ ਦੇ ਥੀਮ ਤੰਬਾਕੂ ਛੱਡੋੋ ਤਹਿਤ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਤੰਬਾਕੂ ਦਾ ਸੇਵਨ ਨਾ ਕਰਨ ਅਤੇ ਨਾ ਕਿਸੇ ਨੂੰ ਕਰਨ ਦੇਣ ਬਾਰੇ ਇਕ ਸੁੰਹ ਚੁੱਕ ਦੀ ਗਤੀ ਵਿਧੀ ਕਰਵਾਈ ਗਈ । ਇਸ ਮੋਕੇ ਤੰਬਾਕੂ ਨਾਲ ਸਬੰਧਿਤ ਜਾਗਰੂਕਤਾ ਪੋਸਟਰ ਅਤੇ ਪੈਫਲਿਟ ਲੋਕਾਂ ਵਿੱਚ ਜਾਗਰੂਕਤਾਂ ਵੱਜੋ ਜਾਰੀ ਕੀਤਾ ਗਿਆ ।

Advertisements

ਹੋਰ ਜਾਣਕਾਰੀ ਸਾਝੀ ਕਰਦੇ ਹੋਏ ਸਿਵਲ ਸਰਜਨ ਨੇ ਦੱਸਿਆ ਤੰਬਾਕੂ ਦਾ ਸੇਵਨ ਕਿਸੇ ਵੀ ਰੂਪ ਵਿੱਚ ਚਾਹੇ ਸਿਗਰਟ, ਹੁੱਕਾ, ਚਬਾਉਣ ਵਾਲਾ ਤੰਬਾਕੂ, ਪਾਨ ਮਸਾਲਾ ਤੇ ਈ ਸਿਗਰੇਟ ਰਾਹੀ ਲੈਣਾ ਖਤਰਨਾਕ ਹੈ ਅਤੇ ਕੋਵਿਡ 19-ਮਹਾਂਮਾਰੀ ਦੋਰਾਨ ਇਸ ਦਾ ਖਤਰਾ ਹੋਰ ਵੀ ਵੱਧ ਜਾਦਾ ਹੈ, ਕਿਊ ਜੋ ਤੰਬਾਕੂ ਤੁਹਾਡੇ ਫੇਫੜੇ ਦਿਲ ਅਤੇ ਹੋਰ ਅੰਗਾਂ ਨੂੰ ਵੀ ਨੁਕਸਾਨ ਕਰਦਾ ਹੈ । ਉਹਨਾਂ ਦੱਸਿਆ ਕਿ ਦੁਨੀਆ ਵਿੱਚ ਹਰ ਸਾਲ ਤੰਬਾਕੂ ਨਾਲ ਜੁੜੀ ਬਿਮਾਰੀਆ ਕਰਕੇ ਲੱਗ ਭੱਗ 50 ਲੱਖ ਲੋਕਾਂ ਦੀ ਮੌਤ ਦਾ ਕਾਰਨ ਤੰਬਾਕੂ ਦਾ ਸੇਵਨ ਹੁੰਦਾ ਹੈ। ਸਿਹਤ ਵਿਭਾਗ ਵੱਲੋ ਤੰਬਾਕੂ ਹਟਾਉ ,ਜੀਵਨ ਬਚਾਓ, ਤੰਬਾਕੂ ਛੱਡਣ ਲਈ ਕੇਦਰ ਬਣਾਏ ਗਏ ਹਨ, ਜਿਥੇ ਕੋਸਲਿੰਗ ਅਤੇ ਦਵਾਈਆਂ ਨਾਲ ਇਸ ਬੁਰੀ ਆਦਤ ਤੋ ਛੁਟਕਾਰਾ ਪਾਇਆ ਜਾ ਸਕਦਾ ਹੈ ।

ਇਸ ਮੋਕੇ ਪ੍ਰੋਗਰਾਮ ਅਫਸਰ ਤੰਬਾਕੂ ਕੰਟਰੋਲ ਸੈਲ ਕਮ-ਜਿਲਾਂ ਪਰਿਵਾਰ ਭਲਾਈ ਅਫਸਰ ਡਾ. ਸੁਨੀਲ ਅਹੀਰ , ਵੱਲੋ ਵੀ ਤੰਬਾਕੂ ਤੋ ਹੋਣ ਵਾਲੇ ਵੱਖ ਵੱਖ ਅੰਗਾਂ ਦੇ ਕੈਸਰ ਵਾਰੇ ਵੀ ਦੱਸਿਆ। ਇਸ ਮੋਕੇ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ, ਡਾ. ਡੀ. ਪੀ. ਸਿੰਘ , ਡਾ ਸ਼ਾਲੇਸ਼ ਕੁਮਾਰ, ਜਿਲਾ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ , ਡੀ. ਪੀ. ਐਮ .ਮਹੰਮਦ ਆਸਿਫ , ਰਜੇਸ਼ ਕੁਮਾਰ , ਅਮਨਦੀਪ ਸਿੰਘ ਬੀ. ਸੀ. ਸੀ . ਤੋ ਹੋਰ ਹਾਜਰ ਸਨ।

LEAVE A REPLY

Please enter your comment!
Please enter your name here