ਹਰ ਇੱਕ ਮਨੁੱਖ ਲਾਵੇ ਇੱਕ ਰੁੱਖ, ਨਾ ਰਹੇ ਬਿਮਾਰੀ ਨਾ ਰਹੇ ਦੁੱਖ: ਸੀ.ਜੇ.ਐੱਮ. ਮਿਸ ਏਕਤਾ ਉੱਪਲ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਅੱਜ ਸ਼੍ਰੀ ਕਿਸ਼ੋਰ ਕੁਮਾਰ ਮਾਨਯੋਗ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ  ਸਹਿਤ ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀਆਂ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਬਾਰੇ ਦਿਸ਼ਾ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਸੀ.ਜੇ.ਐੱਮ. ਮਿਸ ਏਕਤਾ ਉੱਪਲ ਨੇ ਬੋਲਦਿਆਂ ਦੱਸਿਆ ਕਿ ਅੱਜ ਦੇ ਪ੍ਰਦੂਸ਼ਣ ਭਰੇ ਮਾਹੌਲ ਵਿੱਚ ਦਰਖਤਾਂ ਦੀ ਹੋਂਦ ਖਤਮ ਹੁੰਦੀ ਜਾ ਰਹੀ ਹੈ। ਨਵ ਨਿਰਮਾਣ ਅਤੇ ਚੌੜੀਆਂ ਸੜਕਾਂ ਦੇ ਮੱਦੇਨਜ਼ਰ ਦਰਖਤਾਂ ਦੀ ਲਗਾਤਾਰ ਕਟਾਈ ਹੋ ਰਹੀ ਹੈ ਜਿਸ ਕਰਕੇ ਕੁਦਰਤ ਦਾ ਸੰਤੁਲਨ ਵਿਗੜਦਾ ਜਾ ਰਿਹਾ ਹੈ। ਸੋ ਇਸ ਵਿਗੜਦੇ ਹੋਏ ਸੰਤੁਲਨ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਪੈਣਗੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਕੁਝ ਨਾ ਕੁਝ ਬਚਾ ਸਕੀਏ। 

Advertisements

ਇਸ ਲਈ ਅੱਜ ਏਕਤਾ ਉੱਪਲ ਜੱਜ ਸਾਹਿਬ ਵੱਲੋਂ ਇਸ ਦਿਵਸ ਨੂੰ ਮਨਾਉਣ ਦੇ ਇਵਜ਼ ਵਜੋਂ ਇੱਥ ਹਫਤੇ ਦਾ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿੱਚ ਅੱਜ ਪਹਿਲੇ ਦਿਨ ”ਏਕ ਪ੍ਰਯਾਸ” ਐੱਨ.ਜੀ.ਓ. ਕਮੇਟੀ ਨਾਲ ਮੀਟਿੰਗ ਕੀਤੀ ਗਈ। ਅੱਜ ਜੱਜ ਸਾਹਿਬ ਨੇ ਬੂਟੇ ਲਗਾਉਣ ਲਈ ਜੰਗਲਾਤ ਵਿਭਾਗ ਤੋਂ ਜੰਗਲਾਤ ਰੇਂਜ ਅਫਸਰ ਚਮਕੌਰ ਸਿੰਘ ਦੇ ਸਹਿਯੋਗ ਨਾਲ ਵੱਖ ਵੱਖ ਕਿਸਮਾਂ ਦੇ ਬੂਟੇ ਲੈਣ ਬਾਰੇ ਦਿਸ਼ਾ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਜੱਜ ਸਾਹਿਬ ਨੇ ਇੱਥੇ ਹਾਜ਼ਰ ਹੋਏ ਸਾਰੇ ਹੀ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ”ਹਰ ਇੱਕ ਮਨੁੱਖ ਲਾਵੇ ਇੱਕ ਰੁੱਖ, ਨਾ ਰਹੇ ਬਿਮਾਰੀ ਨਾ ਰਹੇ ਦੁੱਖ”

LEAVE A REPLY

Please enter your comment!
Please enter your name here