ਬਲਾਕ ਸਿੱਖਿਆ ਅਧਿਕਾਰੀ ਦੁਆਰਾ ਮਾਤਾ ਕਮਾਕਸ਼ੀ ਦੇਵੀ ਜੀ ਦਾ ਆਸ਼ੀਰਵਾਦ ਕੀਤਾ ਪ੍ਰਾਪਤ

ਹਾਜੀਪੁਰ(ਦ ਸਟੈਲਰ ਨਿਊਜ਼)। ਰਿਪੋਰਟ- ਪ੍ਰਵੀਨ ਸੋਹਲ। ਅੱਜ ਬਲਾਕ ਸਿੱਖਿਆ ਅਧਿਕਾਰੀ ਕਮਾਹੀ ਦੇਵੀ ਅਮਰਿੰਦਰ ਪਾਲ ਸਿੰਘ ਢਿੱਲੋਂ ਜੀ ਵਲੋਂ ਸਿੱਖਿਆ ਬਲਾਕ ਕਮਾਹੀ ਦੇਵੀ ਦੇ ਸੰਪੂਰਨ ਸੰਚਾਲਨ ਅਤੇ ਪਹਿਲੀ ਤਨਖਾਹ ਇਸ ਬਲਾਕ ਤੋਂ ਜਾਰੀ ਹੋਣ ਦੇ ਸ਼ੁਕਰਾਨੇ ਵਜੋਂ ਬਲਾਕ ਨੋਡਲ ਅਫ਼ਸਰ ਅਮਿਤ ਰਾਣਾ ਜੀ, ਬੀ ਐਮ ਟੀ ਕਮਲੇਸ਼ ਸ਼ਰਮਾ, ਸੀ ਐਚ ਟੀ ਸਰਬਜੀਤ ਪਾਲ, ਏ ਬੀ ਐਮ ਰਜਿੰਦਰ ਪਾਲ ਅਤੇ ਬਲਾਕ ਦੇ ਅਧਿਆਪਕਾਂ ਦੇ ਨਾਲ ਮਾਤਾ ਕਮਾਕ੍ਸ਼ੀ ਦੇਵੀ ਜੀ ਦੇ ਦਰਬਾਰ ਤੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਅਰਦਾਸ ਕੀਤੀ ਕਿ ਬਲਾਕ ਕਮਾਹੀ ਦੇਵੀ ਦੇ ਸਾਰੇ ਅਧਿਆਪਕਾਂ, ਬੱਚਿਆਂ ਤੇ ਮਾਤਾ ਰਾਣੀ ਦਾ ਆਸ਼ੀਰਵਾਦ ਬਣਿਆਂ ਰਹੇ ਅਤੇ ਬਲਾਕ ਦਾ ਕੰਮ ਸੰਚਾਰੂ ਢੰਗ ਨਾਲ ਚਲਦਾ ਰਹੇ। ਬਲਾਕ ਮੀਡੀਆ ਕੁਆਰਡੀਨੇਟਰ ਰਜਿੰਦਰ ਠਾਕੁਰ ਜੀ ਨੇ ਜਾਣਕਾਰੀ ਦਿੱਤੀ ਕਿ ਬਲਾਕ ਦੇ ਸਾਰੇ ਹੀ ਅਧਿਆਪਕਾਂ ਦੀ ਮਿਹਨਤ ਸਦਕਾ ਹੀ ਬਲਾਕ ਪ੍ਰਗਤੀ ਵੱਲ ਵੱਧ ਰਿਹਾ ਹੈ।

Advertisements

ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦੇ ਬਾਵਜੂਦ ਵੀ ਬੱਚਿਆਂ ਦੇ ਨਾਲ਼ ਜੁੜੇ ਰਹਿਣ ਲਈ ਅਤੇ ਉਹਨਾਂ ਦੇ ਘਰ ਬੈਠੇ ਉਹਨਾਂ ਦੇ ਮਨ ਪਰਚਾਵੇ ਲਈ ਅਤੇ ਤਣਾਅ ਨੂੰ ਦੂਰ ਕਰਨ ਲਈ ਬਲਾਕ ਦੇ 28 ਸਕੂਲਾਂ ਦੇ 46 ਅਧਿਆਪਕਾਂ ਵਲੋਂ ਸਵੈ ਇੱਛਾ ਨਾਲ਼ ਆਨਲਾਈਨ ਸਮਰ ਕੈਂਪ ਵੀ ਲਗਾਏ ਜਾ ਰਹੇ ਹਨ ਜਿਸ ਵਿੱਚ 1200 ਦੇ ਲਗਭਗ ਵਿਦਿਆਰਥੀ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲੈ ਰਹੇ ਹਨ। ਜੇਕਰ ਅਸੀਂ ਦਾਖਲੇ ਵੱਲ ਝਾਤ ਮਾਰੀਏ ਤਾਂ ਸਾਰਾ ਬਲਾਕ ਪੇਂਡੂ ਖੇਤਰ ਦੇ ਵਿੱਚ ਹੋਣ ਦੇ ਬਾਵਜੂਦ ਵੀ ਪਿਛਲੇ ਸਾਲ ਨਾਲੋਂ 12% ਵਾਧੇ ਤੇ ਚੱਲ ਰਿਹਾ ਹੈ। ਜਿਨ੍ਹਾਂ ਸਕੂਲਾਂ ਨੇ 10 ਪ੍ਰਤੀਸ਼ਤ ਤੋਂ ਵੱਧ ਦਾਖਲਾ ਵਧਾਇਆ ਹੈ ਉਨ੍ਹਾਂ ਦੇ ਸਮੂਹ ਅਧਿਆਪਕਾਂ ਨੂੰ ਜਲਦ ਹੀ ਬਲਾਕ ਵਲੋਂ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੌਕੇ ਤੇ ਲਖਵੀਰ ਸਿੰਘ, ਰਜੇਸ਼ ਸ਼ਰਮਾ ਜੀ, ਅਜੇ ਭਾਟੀਆ, ਚਮਨ ਲਾਲ, ਕਿਰਨ ਭਾਟੀਆ, ਬਹਾਦਰ ਸਿੰਘ ਅਤੇ ਬਲਾਕ ਦੇ ਹੋਰ ਅਧਿਆਪਕ ਵੀ ਮੌਜੂਦ ਸਨ।

LEAVE A REPLY

Please enter your comment!
Please enter your name here