45 ਫੁੱਟ ਡੂੰਗੇ ਖੂਹ ਵਿੱਚ ਡਿੱਗਿਆ ਵਿਆਕਤੀ, ਗੰਭੀਰ ਜਖਮੀ

ਹਰਿਆਣਾ(ਦ ਸਟੈਲਰ ਨਿਊਜ਼)।ਰਿਪੋਰਟ- ਪ੍ਰੀਤੀ ਪਰਾਸ਼ਰ। ਕਸਬਾ ਹਰਿਆਣਾ ਢੋਲਵਾਹਾਂ ਰੋਡ ਦੇ ਨਜ਼ਦੀਕ ਖਾਲੀ ਪਈ ਜ਼ਮੀਨ ਚ ਸਥਿਤ ਇੱਕ ਪੁਰਾਣੇ ਕਰੀਬ 45 ਫੁੱਟ ਡੂੰਗੇ ਖੂਹ ਚ ਬੀਤੀ ਰਾਤ ਇਕ ਵਿਅਕਤੀ ਦੇ ਅਚਾਨਕ ਡਿੱਗਣ ਦੀ ਖਬਰ ਸਾਰੇ ਇਲਾਕੇ ਅੰਦਰ ਜੰਗਲ ਦੀ ਅੱਗ ਵਾਂਗ ਫੈਲ ਗਈ। ਜਿਸ ਦੀ ਜਾਣਕਾਰੀ ਮਿਲਣ ਤੇ ਇੰਸਪੈਕਟਰ ਹਰਗੁਰਦੇਵ ਸਿੰਘ ਐਸਐਚਓ ਹਰਿਆਣਾ ਆਪਣੀ ਟੀਮ ਸਮੇਤ ਮੌਕੇ ਤੇ ਪੁੱਜੇ ਅਤੇ ਦੇਖਿਆ ਕਿ ਇਕ ਵਿਅਕਤੀ ਖੂਹ ਅੰਦਰ ਡਿੱਗਾ ਪਿਆ ਹੈ,ਬਚਾਅ ਇੰਸ ਗਲ ਦਾ ਸੀ ਕਿ ਖੂਹ ਸੁੱਕਾ ਪਿਆ ਸੀ ਪ੍ਰੰਤੂ ਖੂਹ ਦੀ ਗਹਿਰਾਈ ਦੇਖ ਕੇ ਇੰਜ ਲਗਦਾ ਸੀ ਜਿਵੇ ਇੱਥੇ ਡਿੱਗਣ ਵਾਲਾ ਸ਼ਾਇਦ ਹੀ ਬਚੇ ਪ੍ਰੰਤੂ ਇਤੀਫ਼ਾਕ ਨਾਲ ਉਹ ਸਹੀ ਸਲਾਮਤ ਸੀ, ਉਸ ਨੂੰ ਸੱਟਾਂ ਤਾਂ ਲਗਿਆਂ ਪਰ ਉਸਦੀ ਜਾਨ ਬਚ ਗਈ।

Advertisements

ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਉਕਤ ਵਿਅਕਤੀ ਨੂੰ ਸੁਰਖਿਅਤ ਬਾਹਰ ਕੱਡਣ ਲਈ ਇੰਸ ਹਰਗੁਰਦੇਵ ਅਤੇ ਉਨਾਂ ਦੀ ਟੀਮ ਨੇ ਇੱਕ ਨੌਜਵਾਨ ਡਾ ਕੁਨਾਲ ਨੂੰ ਸੁਰਖਿਅਤ ਤਰੀਕੇ ਨਾਲ ਲੱਕੜ ਦੀ ਪੌੜੀਆਂ ਦੇ ਸਹਾਰੇ ਖੂਹ ਚ ਉਤਾਰਿਆ ਅਤੇ ਲਗਭਗ 3 ਘੰਟਿਆਂ ਦੀ ਕੜੀ ਮੇਹਨਤ ਉਪਰੰਤ ਉਪਰੋਕਤ ਵਿਅਕਤੀ ਨੂੰ ਸਹੀ ਸਲਾਮਤ ਬਾਹਰ ਕਢਿਆ ਗਿਆ,ਮੌਕੇ ਤੇ ਸਿਹਤ ਵਿਭਾਗ ਦੀ ਟੀਮ ਐਮਬੂਲੈਂਸ ਸਮੇਤ ਮੌਜੂਦ ਸੀ ਅਤੇ ਉਕਤ ਵਿਅਕਤੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਹੋਸ਼ਿਆਰਪੁਰ ਭੇਜ ਦਿੱਤਾ ਗਿਆ। ਇੰਸ ਹਰਗੁਰਦੇਵ ਸਿੰਘ ਨੇ ਇਲਾਕਾਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦੀ ਖਾਲੀ ਪਈ ਜ਼ਮੀਨ ਜਾ ਪਲਾਟ ਚ ਕੋਈ ਖੂਹ ਹੈ ਤਾਂ ਉਸਨੂੰ ਕਵਰ ਕਰਵਾ ਦੇਣ ਤਾਜੋ ਇਹੋ ਜਿਹੇ ਹਾਦਸੇ ਨ ਵਾਪਰਨ।

LEAVE A REPLY

Please enter your comment!
Please enter your name here