ਸਫਾਈ ਕਰਮਚਾਰੀਆਂ ਦੀ ਹੜਤਾਲ ਦੋਰਾਨ 2000 ਘਰਾਂ ਨੂੰ ਹੋਮ ਕੰਪੋਸਟਿੰਗ ਨਾਲ ਜੋੜਿਆ ਗਿਆ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਜਿਥੇ ਪੰਜਾਬ ਭਰ ਵਿੱਚ ਸਫਾਈ ਕਰਮਚਾਰੀਆ ਦੀ ਹੜਤਾਲ 13 ਮਈ  ਤੋ ਅਣਮਿੱਥੇ ਸਮੇ ਲਈ ਚਲ ਰਹੀ ਹੈ। ਜਿਸ ਕਾਰਨ ਸ਼ਹਿਰ ਅੰਦਰ ਸਫਾਈ ਵਿਵਸਥਾ ਨੂੰ ਬਰਕਰਾਰ ਰੱਖਣ ਵਿਚ ਕਾਫੀ ਮੁਸ਼ਕਿਲ ਆ ਰਹੀ ਹੈ। ਇਸ ਦੋਰਾਨ  ਨਗਰ ਕੌਂਸਲ ਫਿਰੋਜ਼ਪੁਰ ਦੀ ਟੀਮ ਵਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾ ਅੰਦਰ ਘਰਾ ਨੂੰ ਹੋਮਕੰਪੋਸਟਿੰਗ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਲੋਕਾਂ ਨੂੰ ਘਰਾਂ ਲੋਕਾ ਨੂੰ ਆਪਣੇ ਘਰ ਦੇ ਗਿੱਲੇ ਕੱਚਰੇ (ਕਿਚਨ ਵੇਸਟ) ਨੂੰ ਘਰ ਅੰਦਰ ਹੀ ਖਾਦ ਤਿਆਰ ਕਰਨ ਸਬੰਧੀ ਨਾ ਸਿਰਫ ਸਮਝਾਇਆ ਗਿਆ ਬਲਿਕ ਸ਼ਹਿਰ ਦੇ ਵੱਖ-ਵੱਖ ਏਰੀਏ ਵਿੱਚ 2000 ਦੇ ਕਰੀਬ ਘਰਾਂ ਨੂੰ ਹੋਮਕੰਪੋਸਟਿੰਗ ਨਾਲ ਜੋੜਿਆ ਵੀ ਗਿਆ। 

Advertisements

ਇਸ ਮੋਕੇ ਤੇ ਸੈਨਟਰੀ ਇੰਸਪੈਕਟਰ ਸ: ਸੁਖਪਾਲ ਸਿੰਘ, ਗੁਰਿੰਦਰ ਸਿੰਘ, ਪ੍ਰੋਗਰਾਮ ਕੁਆਡੀਨੇਟਰ ਸਿਮਰਨਜੀਤ ਸਿੰਘ ਅਤੇ ਅਮਨਦੀਪ ਸਿੰਘ ਸਮੇਤ ਉਹਨਾ ਦੀ ਟੀਮ ਵਲੋਂ ਸਾਂਝੇ ਰੂਪ ਵਿਚ ਦੱਸਿਆ ਗਿਆ ਕਿ ਜੇਕਰ ਅਸੀ ਆਪਣੇ ਰੋਜਾਨਾ ਦੇ ਕਿਚਨ ਵੇਸਟ ਨੂੰ ਘਰ ਅੰਦਰ ਹੀ ਇਸਦਾ ਨਿਪਟਾਰਾ ਘਰੇਲੂ ਖਾਦ ਬਣਾਕੇ ਕਰਦੇ ਹਾਂ ਅਤੇ ਸੁੱਕੇ ਕੱਚਰੇ (ਪਲਾਸਟਿਕ, ਗੱਤਾ, ਕੱਚ ਆਦਿ) ਸੁੱਕੇ ਕੱਚਰੇ ਨੂੰ ਅਸੀ ਲੰਬੇ ਸਮੇ ਤੱਕ ਘਰ ਅੰਦਰ ਹੀ ਸਟੋਰ ਕਰ ਸਕਦੇ ਹਨ। ਇਸ ਪ੍ਰਕਾਰ ਜੇਕਰ ਕਿਸੇ ਸਮੱਸਿਆ ਕਾਰਨ ਸਾਡੇ ਘਰਾਂ ਦੀ ਕੱਚਰੇ ਦੀ ਕੁਲੇਕਸ਼ਨ ਵਿੱਚ ਸਮੱਸਿਆ ਪੇਸ਼ ਆਉਂਦੀ ਹੈ ਤਾਂ ਅਸੀ ਆਪਣੇ ਘਰ ਦੇ ਕੱਚਰੇ ਦਾ ਨਿਪਟਾਰਾ ਘਰ ਅੰਦਰ ਹੀ ਕਰ ਸਕਦੇ ਹਾਂ।

ਇਸ ਮੋਕੇ ਤੇ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਰੋਹਿਤ ਗਰੋਵਰ ਅਤੇ ਕਾਰਜ ਸਾਧਕ ਅਫਸਰ ਸ: ਗੁਰਦਾਸ ਸਿੰਘ ਵਲੋਂ ਲੋਕਾ ਨੂੰ ਅਪੀਲ ਕੀਤੀ ਗਈ ਕਿ ਇਹ ਕਰਮਚਾਰੀਆ ਦੀ ਹੜਤਾਲ ਪੰਜਾਬ ਪੱਧਰੀ ਹੋਣ ਕਾਰਨ ਪੂਰੇ ਪੰਜਾਬ ਵਿੱਚ ਸਫਾਈ ਦੀ ਸਮੱਸਿਆ ਆ ਰਹੀ ਹੈ। ਅਸੀ ਉਮੀਦ ਕਰਦੇ ਹਾਂ ਕਿ ਜਲਦ ਹੀ ਇਸਦਾ ਨਿਪਟਾਰਾ ਪੰਜਾਬ ਸਰਕਾਰ ਵਲੋਂ ਕੀਤਾ ਜਾਵੇਗਾ। ਲੋਕਾ ਨੂੰ ਅਪੀਲ ਹੈ ਕਿ ਉਹ ਆਪਣਾ ਫਰਜ ਸਮਝਦੇ ਹੋਏ ਆਪਣੇ ਆਲੇ-ਦੁਆਲੇ ਨੂੰ ਸਾਫ ਰੱਖਣ ਅਤੇ ਨਗਰ ਕੌਂਸਲ ਨੂੰ ਲੋੜੀਂਦਾ ਸਹਿਯੋਗ ਦੇਣ।

LEAVE A REPLY

Please enter your comment!
Please enter your name here