ਪੰਜਾਬ ਸਟੇਟ ਮਨਿਸਟੀਰੀਅਲ ਸਰਿਵਸਜ ਯੂਨੀਅਨ ਨੇ ਆਪਣੇ ਦਉਂਤਰਾਂ ਦੇ ਬਾਹਰ ਦੂਸਰੇ ਦਿਨ ਵੀ ਕੀਤੀ ਰੋਸ਼ ਰੈਲੀ

ਹੁਸ਼ਿਆਰਪੁਰ: ਪੰਜਾਬ ਸਟੇਟ ਮਨਿਸਟੀਰੀਅਲ ਸਰਿਵਸਜ ਯੂਨੀਅਨ ਦੀ ਕਾਲ ਤੇ ਪੰਜਾਬ ਭਰ ਦੇ ਸਾਰੇ ਦਫਤਰਾਂ ਚੰਡੀਗੜ ਸਥਿਤ ਡਾਇਰੈਕਟੋਰੇਟ ਅਤੇ ਸਿਵਲ ਸਕੱਤਰੇਤ ਪੰਜਾਬ ਦੇ ਮਨਿਸਟੀਰੀਅਲ ਕਰਮਚਾਰੀਆਂ ਨੇ ਅੱਜ ਦੂਸਰੇ ਦਿਨ ਆਪਣੇ ਦਫਰਤਾਂ ਦੇ ਬਾਹਰ ਰੋਸ ਰੈਲੀਆ ਕੀਤੀਆ । ਇਸ ਜਿਲੇ ਵਿੱਚ ਇਹ ਰੈਲੀ ਲੋਕ ਨਿਰਮਾਣ ਵਿਭਾਗ ਸਰਕਲ ਦਫਤਰ ਦੇ ਬਾਹਰ ਜਿਲਾਂ ਪ੍ਰਧਾਨ ਅਨੁਰੀਧ ਮੋਦ ਗਿੱਲ ਦੀ ਪ੍ਰਧਾਨਗੀ ਹੇਠ ਕੀਤੀ ਗਈ , ਜਿਸ ਵਿੱਚ ਸਾਰੇ ਵਿਭਾਗਾਂ ਦੇ ਮਨਿਸਟੀਰੀਅਲ ਕਰਮਚਾਰੀਆਂ ਵੱਲੋ ਭਰਵੀ ਸਮੂਲੀਅਤ ਕੀਤੀ ਗਈ ।

Advertisements

ਰੈਲੀ ਵਿੱਚ ਅਗੂਆ ਵੱਲੋ ਸਰਕਾਰ ਦੇ ਮੁਲਾਜਮ ਮਾਰੂ ਫੈਸਲਿਆ ਦੀ ਨਿਖੇਧੀ ਕੀਤੀ ਗਈ । ਰੈਲੀ ਵਿੱਚ ਸੰਬੋਧਿਨ ਕਰਨ ਵਾਲੇ ਮੁੱਖ ਬੁਲਾਰਿਆ ਵਿੱਚ ਵਿਕਰਮ ਆਦੀਆ ਪ੍ਰਧਾਨ ਡੀ. ਸੀ. ਦਫਤਰ , ਨਰਿੰਦਰ ਸਿੰਘ , ਰਮੇਸ਼ ਕੁਮਾਰ , ਹਰਸਿਮਰਨ ਸਿੰਘ ਪ੍ਰਧਾਨ ਐਕਸਈਜ ਵਿਭਾਗ , ਨਵਦੀਪ ਸਿੰਘ ਪ੍ਰਧਾਨ ਸਿਹਤ ਵਿਭਾਗ , ਸਤਵਿੰਦਰ ਸਿੰਘ ਪ੍ਰਧਾਨ ਸਿੱਖਿਆ ਵਿਭਾਗ , ਸ਼ਤੀਸ਼ ਕੁਮਾਰ ਸੁਪਰਡੈਟ ਸਿੱਖਿਆ ਵਿਭਾਗ , ਪਰਮਜੀਤ ਸਿੰਘ , ਗੋਪਾਲ ਦਾਸ , ਪੀ. ਡਬਲਯੂ. ਡੀ. ਫੀਲਡ ਵਰਕਸ਼ਾਪ ਯੂਨੀਅਨ, ਆਸ਼ਾ ਰਾਣੀ , ਪਰਮਜੀਤ ਕੋਰ , ਗੁਰਵਿੰਦਰ ਕੋਰ , ਰਮਨ ਬਾਲਾ , ਬਲਜੀਤ ਕੋਰ , ਇੰਦਰਜੀਤ ਕੋਰ , ਪ੍ਰੈਸ ਸਕੱਤਰ ਗੁਰਵਿੰਦਰ ਸ਼ਾਨੇ ਅਤੇ ਹੋਰ ਮਨਿਸਟੀਰੀਅਲ ਮੁਲਾਜਮਾਂ ਵੱਲੋ ਸਰਕਾਰ ਦੇ ਮੁਲਾਜਮ ਮਾਰੂ ਫੈਸਲਿਆ ਦੀ ਨਿਖੇਧੀ ਕੀਤੀ ਮੋਦ ਗਿੱਲ ਵੱਲੋ ਕਿਹਾ ਗਿਆ ਕਿ ਸਰਕਾਰ ਵੱਲੋ ਮੈਨੀਫੈਸਟੋ ਵਿੱਚ ਕੀਤੇ ਬਆਦੇ ਪੂਰੇ ਕਰਨਾ ਤਾ ਦੂਰ ਦੀ ਗੱਲ ਉਹਨਾਂ ਵੱਲੋ ਮੁਲਜਮਾਂ ਨੂੰ ਪੂਰੀ ਬਣਦੀ ਤਨਖਾਹ ਵੀ ਨਹੀ ਦਿੱਤੀ ਜਾ ਰਹੀ । ਡੀ. ਏ. ਦੀਆਂ ਕਿਸ਼ਤਾਂ ਪੈਡਿੰਗ ਚੱਲ ਰਹੀਆ ਹਨ , ਪੇਕਮਿਸ਼ਨ ਦੀ ਰਿਪੋਟ ਲਟਕਾਈ ਜਾ ਰਹੀ ਹੈ । ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਢੁੱਕਵੀ ਕਾਰਵਾਈ ਨਹੀ ਕੀਤੀ ਜਾ ਰਹੀ ।

ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਲਈ ਕਾਰਵਾਈ ਬੜੀ ਧੀਮੀ ਗੱਤੀ ਨਾਲ ਚਲਾਈ ਜਾ ਰਹੀ ਹੈ । ਉਹਨਾਂ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ । ਸੂਬਾ ਕਮੇਟੀ ਦੇ ਸਾਰੇ ਐਕਸ਼ਨ ਇਸ ਜਿਲੇ ਵਿੱਚ ਲਾਗੂ ਕੀਤੇ ਜਾਣਗੇ । ਧਾਮੀ ਵੱਲੋ ਕਿਹਾ ਗਿਆ ਕਿ 17 ਜੂਨ ਨੂੰ ਠੀਕ 12 ਵਜੇ ਮਿੰਨੀ ਸਕੱਤਰੇਤ ਦੇ ਬਾਹਰ ਰੈਲੀ ਕੀਤੀ ਜਾਵੇਗੀ ਇਸ ਵਿੱਚ ਸਾਰੇ ਵਿਭਾਗਾ ਦੇ ਮਨਿਸਟੀਰੀਅਲ ਕਾਮੇ ਸ਼ਾਮਿਲ ਹੋਣਗੇ।

LEAVE A REPLY

Please enter your comment!
Please enter your name here