ਬਸਪਾ ਅਕਾਲੀ ਗੱਠਜੋੜ 96 ਵਾਲਾ ਇਤਿਹਾਸ ਦੋਹਰਾਵੇਗਾ:ਬਾਜਵਾ/ਸੀਕਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਸ ਦਿਨ ਤੋਂ ਪੰਜਾਬ ਵਿਚ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਰਾਜਨੀਤਿਕ ਗੱਠਜੋੜ ਹੋਇਆ ਹੈ ਉਸ ਦਿਨ ਤੋਂ ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਸਿਆਸੀ ਮੋੜ ਆ ਗਿਆ ਹੈ। ਇਹ ਜਾਣਕਾਰੀ ਇੱਕ ਸਾਂਝੇ ਪ੍ਰੈੱਸ ਨੋਟ ਵਿੱਚ ਦਿੰਦਿਆਂ ਸੁਮਿੱਤਰ ਸਿੰਘ ਸੀਕਰੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ  ਅਤੇ ਬਸਪਾ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਅਤੇ ਜਤਿੰਦਰ ਸਿੰਘ ਲਾਲੀ ਬਾਜਵਾ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਸ਼ਹਿਰੀ ਪ੍ਰਧਾਨ ਦੋਹਾਂ ਨੇ ਕਿਹਾ ਹੈ ਕਿ ਇਹ ਗੱਠਜੋੜ 96 ਵਾਲਾ ਇਤਿਹਾਸ ਦੋਹਰਾਵੇਗਾ ਅਤੇ ਪੰਜਾਬ ਵਿਚ  ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣੇਗੀ ਉਨ੍ਹਾਂ ਨੇ ਅੱਗੇ ਕਿਹਾ ਪੰਜਾਬ ਦੀਆਂ ਵਿਰੋਧੀ ਰਾਜਸੀ ਧਿਰਾਂ ਬੌਖਲਾਹਟ ਵਿਚ ਆ ਗਈਆਂ ਹਨ ਤੇ ਏਨਾ ਦੇ ਲੀਡਰ ਗੱਠਜੋੜ ਦੀ ਸ਼ਕਤੀ ਨਾ ਸਹਾਰਦੇ ਹੋਏ ਬੇਤੁਕੀ ਤੇ ਹਾਸੋਹੀਣੀ ਬਿਆਨਬਾਜ਼ੀ ਕਰ ਰਹੇ ਜਿਸ ਦੀ ਤਾਜ਼ਾ ਇੱਕ ਧਾਰਨਾ ਹੈ ਲੁਧਿਆਣਾ ਤੋਂ ਕਾਂਗਰਸ ਦੇ ਐਮ.ਪੀ. ਰਵਨੀਤ ਸਿੰਘ ਬਿੱਟੂ ਜਿਸ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਦੀਆਂ ਪਵਿੱਤਰ ਸੀਟਾਂ ਅਕਾਲੀ ਦਲ ਨੇ ਬਸਪਾ ਨੂੰ ਦੇ ਦਿੱਤੀਆਂ ਹਨ ਇਸ ਬਿਆਨ ਤੋਂ ਏਨਾ ਲੀਡਰਾਂ ਦੀ ਘਬਰਾਹਟ ਨਜ਼ਰ ਆ ਰਹੀ ਹੈ।

Advertisements

ਇਸ ਮੌਕੇ ਤੇ ਲਾਲੀ ਬਾਜਵਾ ਤੇ ਸੁਮਿੱਤਰ ਸਿੰਘ ਸੀਕਰੀ ਨੇ ਇੱਕ ਦੂਜੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਪਾਰਟੀ ਵਰਕਰਾਂ ਨੂੰ ਵਧਾਈਆਂ ਦਿੱਤੀਆਂ ਅਤੇ ਪ੍ਰਣ ਕੀਤਾ ਕਿ ਦੋਹਾਂ ਪਾਰਟੀਆਂ ਦੇ ਵਰਕਰ ਬੂਥ ਲੈਵਲ ਤੇ ਕੰਮ ਕਰਕੇ ਹੁਸ਼ਿਆਰਪੁਰ ਦੀ ਸੀਟ ਜਿਤਾਉਣਗੇ । ਇਸ ਮੌਕੇ ਤੇ ਉਣਾ ਨਾਲ ਦਿਨੇਸ਼ ਕੁਮਾਰ ਪੱਪੂ, ਪਵਨ ਕੁਮਾਰ ਪ੍ਰਧਾਨ ਵਿਧਾਨ ਸਭਾ ਹੁਸ਼ਿਆਰਪੁਰ, ਵਿਜੈ ਮਲ ਬੈਂਸ, ਸਰਬਜੀਤ ਵਿਰਦੀ, ਜਸਵਿੰਦਰ ਸਿੰਘ, ਮਨਜੀਤ ਕੁਮਾਰ, ਬਲਵੀਰ ਕੁਮਾਰ, ਸੁੱਚਾ ਰਾਮ, ਸੰਜੀਵ ਕੁਮਾਰ, ਰਾਮ ਲਾਲ,ਪ੍ਰਭ ਬਾਜਵਾ, ਕੁਲਦੀਪ ਬਾਜਵਾ, ਹਰਭਜਨ ਧਾਲੀਵਾਲ, ਸਤਵਿੰਦਰ ਆਹਲੂਵਾਲੀਆ, ਸੁਖਵਿੰਦਰ ਸਿੰਘ, ਰਘਬੀਰ ਸਿੰਘ, ਜਤਿੰਦਰ ਅਠਵਾਲ, ਦਰਸ਼ਨ ਲੱਧੜ, ਮਨੀਸ਼ ਕੁਮਾਰ, ਗੁਰਪ੍ਰੀਤ ਸੋਨੀ, ਬਿੰਦਰ ਸਰੋਆ, ਨਸੀਬ ਚੰਦ ਪ੍ਰਧਾਨ ਸ਼੍ਰੀ ਗੁਰੂ ਰਵੀਦਾਸ ਸਭਾ ਹੁਸ਼ਿਆਰਪੁਰ, ਹੈਪੀ ਬੱਧਨ, ਚਰਨਜੀਤ ਸਿੰਘ ਚੰਨੀ ਆਦਿ ਅਨੇਕਾਂ ਵਰਕਰ ਮੌਜੂਦ ਸਨ।

LEAVE A REPLY

Please enter your comment!
Please enter your name here