ਐਨ.ਐਸ.ਕਿਊ.ਐਫ. ਵੋਕੇਸ਼ਨਲ ਅਧਿਆਪਕ ਯੂਨੀਅਨ 23 ਜੂਨ ਨੂੰ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਮੋਤੀ ਮਹਿਲ ਦਾ ਕਰਨਗੇ ਘਿਰਾਓ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪਿਛਲੇ 11 ਦਿਨਾ ਤੋ ਸੱਤਾ ਕਾਬਜੀ ਸ਼ਹਿਰ ਪਟਿਆਲਾ ਵਿਖੇ ਆਪਣੀਆ ਮੰਗਾਂ ਨੂੰ ਲੈ ਕੇ ਪੱਕੇ ਧਰਨੇ ਤੇ ਬੈਠੇ ਐਨ.ਐਸ.ਕਿਊ.ਐਫ. ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਦਿਆਂ ਸਰਕਾਰ ਨੂੰ ਚੇਤਾਵਨੀ ਦਿੱਤੀ, ਇਸ ਮੌਕੇ ਯੂਨੀਅਨ ਸੂਬਾ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ, ਸੂਬਾ ਮੀਤ ਪ੍ਰਧਾਨ ਡਾ: ਨਵਨੀਤ ਕੁਮਾਰ,ਸੂਬਾ ਮੀਤ ਪ੍ਰਧਾਨ ਸਵਰਨਜੀਤ ਸਿੰਘ ਵਿਰਦੀ,ਸੂਬਾ ਵਿੱਤ ਸਕੱਤਰ ਅਮਨਦੀਪ ਸਿੰਘ, ਮੈਡਮ ਸਰਬਜੀਤ ਕੌਰ, ਮੈਡਮ ਰੁਪਿੰਦਰ ਕੌਰ ਅਤੇ ਮੈਂਬਰਾਂ ਨੇ ਪ੍ਰੈਸ ਕਾਨਫਰੰਸ ਵਿਚ ਸਰਕਾਰ ਦੀਆ ਇਹਨਾ ਐਨ.ਐਸ.ਕਿਊ.ਐਫ. ਅਧਿਆਪਕਾ ਪ੍ਰਤੀ ਮਾੜੀਆ ਨੀਤੀਆ,ਅਤੇ ਕੰਪਨੀਆਂ ਦੁਆਰਾ ਕਰਵਾਏ ਜਾ ਰਹੇ ਆਰਥਿਕ ਅਤੇ ਮਾਨਸਿਕ ਸੋਸ਼ਣ ਦੀ ਘੋਰ ਨਿੰਦਾ ਕੀਤੀ, ਦੱਸਿਆ ਕੀ ਪੰਜਾਬ ਸਰਕਾਰ ਪਿਛਲੇ ਸੱਤਾਂ ਸਾਲਾਂ ਤੋਂ ਇਹਨਾ ਅਧਿਆਪਕਾਂ ਨੂੰ ਕੰਪਨੀਆਂ ਦੇ ਲੇਬਲ ਅਧੀਨ ਭਰਤੀ ਕਰ ਤਹਿ ਤਨਖਾਹ 17000 ਦਸ ਕੇ 6-7 ਹਜਾਰ ਮਹੀਨਾਵਾਰ ਕਟੌਤੀ ਕਰ ਰਹੀ ਹੈ, ਇਥੇ ਹੀ ਨਹੀਂ ਬਲਕਿ ਹਰ ਵਾਰ ਖ਼ਜ਼ਾਨਾ ਖ਼ਾਲੀ ਦਾ ਹਵਾਲਾ ਦੇਣ ਵਾਲੀ ਸਰਕਾਰ ਪਿਛਲੇ 7 ਸਾਲਾਂ ਤੋਂ ਇਹਨਾ ਕੰਪਨੀਆਂ ਨੂੰ 42 ਤੋ 45 ਕਰੋੜ ਰੁਪਏ ਅਦਾ ਕਰ ਚੁੱਕੀ ਹੈ, ਪੰਜਾਬ ਸਕੂਲ ਸਿੱਖਿਆ ਬੋਰਡ ਵਿਚ 955 ਸਰਕਾਰੀ ਸਕੂਲਾਂ ਵਿਚ ਕਿੱਤਾ ਮੁਖੀ ਕੋਰਸ ਇਹਨਾ 1910 ਅਧਿਆਪਕਾਂ ਦੁਆਰਾ ਬੜੇ ਜੀ ਤਨਦੇਹੀ ਨਾਲ ਕਰਵਾਏ ਜਾ ਰਹੇ ਹਨ।

Advertisements

ਸਿੱਟੇ ਵਜੋਂ ਸੈਂਕੜੇ ਹੀ ਵਿਦਿਆਰਥੀ ਸਵੈ ਰੋਜ਼ਗਾਰ, ਮਲਟੀਨੈਸ਼ਨਲ ਕੰਪਨੀਆਂ ਵਿਚ ਬਹੁਤ ਹੀ ਚੰਗੀ ਤਨਖਾਹ ਤੇ ਨੌਕਰੀਆਂ ਕਰ ਰਹੇ ਹਨ, ਪੰਜਾਬ ਸਰਕਾਰ ਇਹ ਅੰਕੜਿਆਂ ਨੂੰ ਘਰ ਘਰ ਨੋਕਰੀ ਵਿਚ ਸ਼ਾਮਿਲ ਕਰ ਵਾਹ ਵਾਹ ਖਟ ਰਹੀ ਹੈ, ਪਰ ਜਿਨ੍ਹਾਂ ਬਦੌਲਤ ਇਹ ਸੰਭਵ ਹੋ ਰਿਹਾ ਹੈ ਓਹਨਾ ਨੂੰ ਭੀਖ ਮੰਗ ਕੇ ਸਰਕਾਰੀ ਖਜਾਨੇ ਭਰਨ, ਆਪਣੇ ਖੂਨ ਨਾਲ ਸਰਕਾਰ ਨੂੰ ਦੁਹਾਈ ਪੱਤਰ ਭੇਜਣ,ਬੂਟ ਪਾਲਿਸ਼ਾਂ, ਅਰਥੀ ਫੂਕ ਮੁਜ਼ਾਹਰੇ,ਰੋਸ ਰੈਲੀਆਂ ਕਰਨ ਅਤੇ ਨਿੱਤ ਰੋਜ ਸੜਕਾਂ ਤੇ ਰਾਤਾ ਕੱਟਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ, ਵਾਰ ਵਾਰ ਦੁਹਾਈ ਪਾਉਣ ਤੇ ਸਰਕਾਰ ਨੇ ਹਵਾਈ ਮੀਟਿੰਗਾਂ ਦਿੱਤੀਆ ਜੋਂ ਕਿ ਸਰਕਾਰੀ ਲਾਲੀਪੋਪ ਸਾਬਿਤ ਹੋਈਆਂ ਹਰ ਵਾਰ ਲਾਰੇ ਲਗਾਏ ਜਾ ਰਹੇ ਹਨ, ਹੁਣ ਇਹਨਾਂ ਅਧਿਆਪਕਾਂ ਨੂੰ ਕੰਪਨੀਆਂ ਰਾਹੀਂ ਧਮਕੀ ਭਰੇ ਸੰਦੇਸ਼ ਭੇਜੇ ਜਾ ਰਹੇ ਹਨ।

ਪਿਛਲੇ ਦਿਨੀਂ ਅਧਿਆਪਕਾ ਨੇ ਵਾਈ ਪੀ ਐਸ ਚੌਕ ਪਟਿਆਲਾ ਦਾ ਘਿਰਾਵ ਕਰਨ ਤੇ ਮਿਤੀ 18 ਜੂਨ ਦੀ ਮੀਟਿੰਗ ਦਿੱਤੀ ਸੀ। ਮੁਲਤਵੀ ਕਰ ਦੋਬਾਰਾ 22 ਜੂਨ ਨੂੰ ਕਰਨ ਦਾ ਭਰੋਸਾ ਦਿੱਤਾ ਹੈ। ਇਸ ਤੇ ਯੂਨੀਅਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਮੀਟਿੰਗ ਵਿੱਚ ਸਰਕਾਰ ਨੇ ਓਹਨਾ ਦੀਆ ਮੰਗਾਂ ਨਹੀਂ ਮੰਨੀਆਂ ਤਾਂ ਉਹ ਮਿਤੀ 23 ਜੂਨ ਨੂੰ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਪਰਿਵਾਰਾਂ ਸਮੇਤ ਭਾਰੀ ਇਕੱਠ ਕਰ ਮੋਤੀ ਮਹਿਲ ਦਾ ਘਿਰਾਓ ਕਰਨਗੇ।

LEAVE A REPLY

Please enter your comment!
Please enter your name here