ਪਿੰਡ ਨੌਸ਼ਹਿਰਾ ਪੱਤਣ ਵਿੱਚ 18 ਸਾਲਾਂ ਤੋਂ ਉੱਪਰ ਵਾਲਿਆਂ ਦਾ ਕੀਤਾ ਗਿਆ ਕਰੋਨਾ ਟੀਕਾਕਰਨ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਰਣਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਸੀ ਐੱਚ ਸੀ ਬੁੱਢਾਵੜ ਡਾਕਟਰ ਹਰਜੀਤ ਸਿੰਘ ਦੀ ਅਗਵਾਈ ਹੇਠ ਬਲਾਕ ਬੁੱਢਾਵੜ ਅਧੀਨ ਪੈਂਦੇ ਪਿੰਡ ਨੌਸ਼ਹਿਰਾ ਪੱਤਣ ਵਿਖੇ 18 ਸਾਲ ਤੋਂ ਉੱਪਰ ਵਾਲਿਆਂ ਨੂੰ ਕਰੋਨਾ ਵੈਕਸੀਨ ਦੀ ਪਹਿਲੀ ਡੋਜ ਲਗਾਈਂ ਗਈ ਅਤੇ ਜਿਹਨਾਂ ਲੋਕਾਂ ਨੂੰ ਪਹਿਲੀ ਡੋਜ ਲੱਗੀ ਨੂੰ 84 ਦਿਨ ਹੋ ਗਏ ਉਨ੍ਹਾਂ ਨੂੰ ਦੂਜੀ ਡੋਜ ਲਗਾਈਂ ਗਈ ਇਸ ਮੌਕੇ ਤੇ ਸੀ ਐੱਚ ਓ ਵਿਜੇ ਕੁਮਾਰੀ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਕਰੋਨਾ ਮਹਾਂਮਾਰੀ ਤੋਂ ਬਚਣ ਲਈ ਸਾਨੂੰ ਸਾਰਿਆਂ ਨੂੰ ਕਰੋਨਾ ਵੈਕਸੀਨ ਜ਼ਰੂਰ ਲਗਵਾਉਣੀ ਚਾਹੀਦੀ ਹੈ

Advertisements

ਜਿਨ੍ਹਾਂ ਜਲਦੀ ਹੋ ਸਕੇ ਤਾਂ ਜੋ ਅਸੀਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਅ ਸਕੀਏ ਸੀ ਐੱਚ ਓ ਵਿਜੇ ਕੁਮਾਰੀ ਨੇ ਦੱਸਿਆ ਕਿ ਅੱਜ 150 ਤੋਂ ਜ਼ਿਆਦਾ ਲੋਕਾਂ ਨੂੰ ਕਰੋਨਾ ਵੈਕਸੀਨ ਲਗਾਈਂ ਗਈ ਇਸ ਮੌਕੇ ਤੇ ਹੈਲਥ ਇੰਸਪੈਕਟਰ ਬੁੱਢਾਵੜ ਰਾਜਦੀਪ ਸਿੰਘ ਨੌਸ਼ਹਿਰਾ ਪੱਤਣ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਗਈਆਂ ਗਾਈਡਲਾਈਨਜ਼ ਦੀ ਪਾਲਣਾ ਕਰੋ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸੈਪਲਿੰਗ ਅਤੇ ਕਰੋਨਾ ਵੈਕਸੀਨ ਲਈ ਪੂਰਾ ਸਹਿਯੋਗ ਦਿਉਂ ਤਾਂ ਜੋ ਕਰੋਨਾ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕੇ ਇਸ ਮੌਕੇ , ਹੈਲਥ ਇੰਸਪੈਕਟਰ ਬੁਢਾਵੜ ਰਾਜਦੀਪ ਸਿੰਘ ਨੌਸ਼ਹਿਰਾ ਪੱਤਣ,, ਏ ਐਨ ਐਮ ਵਰਸ਼ਾ,, ਕਿਰਨ ,, ਆਸ਼ਾ ਵਰਕਰਾਂ ਅਤੇ ਪਿੰਡ ਦੇ ਸਰਪੰਚ ਬਲਵੀਰ ਸਿੰਘ ਅਤੇ ਪਿੰਡ ਵਾਸੀ ਆਦਿ ਹਾਜ਼ਰ ਸਨ

LEAVE A REPLY

Please enter your comment!
Please enter your name here