ਵੱਖ-ਵੱਖ ਜਥੇਬੰਦੀਆਂ ਨੇ ਪਰਮਜੀਤ ਪੰਮੀ ਨੂੰ ਕੀਤਾ ਸਨਮਾਨਿਤ

ਮਾਹਿਲਪੁਰ (ਦ ਸਟੈਲਰ ਨਿਊਜ਼)। ਪੰਜਾਬ ਰੋਡਵੇਜ ਨਵਾਂਸਹਿਰ ਵਿੱਚ ਕੰਮ ਕਰਦੇ ਲਾਗਲੇ ਪਿੰਡ ਖੁਸ਼ਹਾਲਪੁਰ ਦੇ ਰਹਿਣ ਵਾਲੇ ਉਘੇ ਸਾਹਿਤਕਾਰ ਤੇ ਕਲਾਕਾਰ ਪਰਮਜੀਤ ਸਿੰਘ ਪੰਮੀ ਖੁਸ਼ਹਾਲਪੁਰੀ ਨੂੰ ਮਿਲਨ ਪੈਲਸ ਮਾਹਿਲਪੁਰ ਵਿਖੇ ਹੋਏ ਇੱਕ ਸਮਾਗਮ ਦੌਰਾਨ ਵੱਖ ਵੱਖ ਜਥੇਬੰਦੀਆਂ ਵੱਲੋ ਸਨਮਾਨਤ ਕੀਤਾ ਗਿਆ।

Advertisements

ਇਸ ਮੌਕੇ ਅਨਿਲ ਕੁਮਾਰ ਐਡੀਸ਼ਨਲ ਡਿਵੀਜ਼ਨਲ ਮੈਨੇਜਰ ਪੰਜਾਬ ਰੋਡਵੇਜ, ਤਰਲੋਚਨ ਸਿੰਘ ਪਨਿਆਲੀ ਕਰਮਚਾਰੀ ਦਲ, ਕੁਲਵਿੰਦਰ ਸਿੰਘ, ਦਵਿੰਦਰ ਸਿੰਘ ਥਾਂਦੀ, ਗੁਰਨਾਮ ਸਿੰਘ, ਜਸਵਿੰਦਰ ਸਿੰਘ, ਰਾਵਲ ਸਿੰਘ, ਏਟਕ ਆਗੂ ਦਵਿੰਦਰ ਸਿੰਘ, ਮਨਜੀਤ ਸਿੰਘ, ਪ੍ਰਵੀਨ ਕੁਮਾਰ, ਸਰਵਣ ਰਾਮ ਸੁਪਰਡੈਟ, ਰਾਮ ਜੀ ਦਾਸ, ਬਲਜਿੰਦਰ ਮਾਨ ਸੰਪਾਦਕ ਨਿੱਕੀਆਂ ਕਰੂੰਬਲਾਂ, ਜੇ.ਐਸ.ਸੋਢੀ, ਰੂਪ ਲਾਲ ਮਹੇ, ਐਸ.ਡੀ.ਕ੍ਰਿਸ਼ਨਾ ਰਾਉ, ਗੁਰਮੀਤ ਕੌਰ ਬੈਸ ਸਾਬਕਾ ਪਰਧਾਨ ਨਗਰ ਪੰਚਾਇਤ ਮਾਹਿਲਪੁਰ, ਅਮਨਦੀਪ ਬੈਸ, ਚਿੱਤਰਕਾਰ ਬੱਗਾ ਸਿੰਘ, ਮਨੋਹਰ ਸਿੰਘ ਲੌਗੀਆਂ, ਵਰਿੰਦਰ ਕੁਮਾਰ ਆਦਿ ਹਾਜ਼ਰ ਸਨ।

ਇਸ ਮੌਕੇ ਅਨਿਲ ਕੁਮਾਰ ਐਡੀਸ਼ਨਲ ਡਿਵੀਜ਼ਨਲ ਮੈਨੇਜਰ ਨੇ ਕਿਹਾ ਕਿ ਸਾਨੂੰ ਆਪਣੀ ਡਿਉੂਟੀ ਮਿਹਨਤ ਤੇ ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ, ਤਾ ਕਿ ਆਉਣ ਵਾਲੀ ਪੀੜੀ ਸਾਡੇ ਕੰਮਾਂ ਤੋ ਪ੍ਰੇਰਨਾ ਲੇ ਕੇ ਸਮਾਜ ਅਤੇ ਦੇਸ਼ ਨੂੰ ਤਰੱਕੀਆਂ ਵੱਲ ਲਿਜਾ ਸਕੇ। ਉਪਰੰਤ ਪੰਮੀ ਖੁਸ਼ਹਾਲਪੁਰੀ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here