ਲੰਗੇਰੀ ਵਿਖੇ ਮਨਾਇਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ

ਮਾਹਿਲਪੁਰ (ਦ ਸਟੈਲਰ ਨਿਊਜ਼)। ਗੁਰਦੁਆਰਾ ਸੰਤ ਬਾਬਾ ਧਿਆਨ ਦਾਸ ਜੀ ਧੂਣੇ ਵਾਲੇ ਲੰਗੇਰੀ ਵਿਖੇ ਸੰਤ ਬਾਬਾ ਗੁਰਦੇਵ ਸਿੰਘ ਜੀ ਮੁਖੀ ਸਾਹਿਬਜਾਦਾ ਬਾਬਾ ਫਤਹਿ ਸਿੰਘ ਤਰਨਾ ਦਲ ਵਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਧਾਰਮਿਕ ਸਮਾਗਮ ਕਰਵਾਏ ਗਏ।

Advertisements

ਜਿਸ ਵਿੱਚ ਸਭ ਤੋਂ ਪਹਿਲਾਂ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਪਰਦੀਪ ਕੌਰ ਸਪੁੱਤਰੀ ਸੰਤ ਬਾਬਾ ਰਣਜੀਤ ਸਿੰਘ ਹੁਸ਼ਿਆਰਪੁਰ, ਬਾਬਾ ਕੰਵਰਪਾਲ ਸਿੰਘ ਬਜਵਾੜਾ ਕਲਾਂ, ਬੀਬੀਆਂ ਦੇ ਪ੍ਰਭਾਤ ਫੇਰੀ ਜਥੇ ਸਮੇਤ ਸੰਤ ਬਾਬਾ ਗੁਰਦੇਵ ਸਿੰਘ ਜੀ ਵਲੋਂ ਕਥਾ ਕੀਰਤਨ ਰਾਹੀ ਸੰਗਤ ਨੂੰ ਨਿਹਾਲ ਕੀਤਾ ਗਿਆ।

ਇਸ ਮੌਕੇ ਮਹੰਤ ਮਨਜਿੰਦਰ ਸਿੰਘ, ਅਜਮੇਰ ਸਿੰਘ ਬਾਘਾ, ਜੱਸਾ ਸਿੰਘ, ਰਾਜਵੀਰ ਸਿੰਘ, ਕਰਨੈਲ ਸਿੰਘ, ਅਮਨਦੀਪ ਸਿੰਘ, ਰਾਜੂ ਸਿੰਘ, ਗੁਰਪਾਲ ਸਿੰਘ, ਮਨਜੋਤ ਸਿੰਘ, ਜਸਵੀਰ ਸਿੰਘ, ਦਰਸ਼ਨ ਸਿੰਘ, ਤਰਸੇਮ ਸਿੰਘ, ਗੁਰਪਾਲ ਸਿੰਘ ਮਾਹਿਲਪੁਰ ਸਮੇਤ ਸੰਗਤਾਂ ਵੱਡੀ ਗਿਣਤੀ ਵਿੱਚ ਹਾਜਰ ਸਨ।  ਇਸ ਮੌਕੇ ਚਾਹ ਪਕੌੜੇ ਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।

LEAVE A REPLY

Please enter your comment!
Please enter your name here