ਕਿਸਾਨਾਂ ਵੱਲੋਂ ਵਰ੍ਹਦੇ ਮੀਂਹ ਵਿੱਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦਾ ਕਾਲੇ ਝੰਡਿਆਂ ਨਾਲ ਕੀਤਾ ਜ਼ੋਰਦਾਰ ਵਿਰੋਧ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਅਚਨਚੇਤ ਸਵੇਰੇ ਸੰਯੁਕਤ ਕਿਸਾਨ ਮੋਰਚੇ ਦੀਆਂ ਧਿਰਾਂ ਨੂੰ ਪਤਾ ਲੱਗਾ ਕਿ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਪੀ ਡਬਲਿਊ ਡੀ ਰੈਸਟ ਹਾਊਸ ਵਿੱਚ ਆ ਰਹੇ ਹਨ ਤਾਂ ਉਸੇ ਸਮੇਂ ਕਿਸਾਨ ਆਗੂਆਂ ਨੇ ਮੋਰਚੇ ਦੀਆਂ ਸਾਰੀਆਂ ਧਿਰਾਂ ਨਾਲ ਵਿਚਾਰ ਕਰਕੇ ਉਸ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕਰਨ ਦਾ ਐਕਸ਼ਨ ਉਲੀਕ ਲਿਆ, ਮੌਸਮ ਦੀ ਖ਼ਰਾਬੀ ਦੇ ਬਾਵਜੂਦ ਅਜੇ ਕਿਸਾਨ ਧਿਰਾਂ ਇਕੱਠੀਆਂ ਹੋ ਰਹੀਆਂ ਸਨ ਉਸੇ ਸਮੇਂ ਮੰਤਰੀ ਦੇ ਆਉਣ ਦਾ ਪਤਾ ਲੱਗਣ ਤੇ ਥਾਣਾ ਸਦਰ ਦੇ ਚੌਕ ਵਿਚ ਕਾਲੀਆਂ ਝੰਡੀਆਂ ਨਾਲ ਜ਼ੋਰਦਾਰ ਵਿਰੋਧ ਕਰ ਕੇ ਮੰਤਰੀ ਦੇ ਕਾਫ਼ਲੇ ਨੂੰ ਰੋਕਣ ਦਾ ਯਤਨ ਕੀਤਾ।

Advertisements

ਤੁਰੰਤ ਹੀ ਕਿਸਾਨਾਂ ਨੇ ਉਸਦੀ ਅਰਥੀ ਬਣਾ ਕੇ ਪੁਲੀਸ ਦੀਆਂ ਰੋਕਾ ਤੋੜ ਕੇ ਅੱਗੇ ਵੱਧਦਿਆਂ ਪੀਡਬਲਿਊਡੀ ਰੈਸਟ ਹਾਊਸ ਵੱਲ ਨੂੰ ਮਾਰਚ ਕੀਤਾ, ਰਸਤੇ ਵਿੱਚ ਵੱਡੀ ਗਿਣਤੀ ਪੁਲੀਸ ਨੇ ਪੁਲੀਸ ਬਸ ਤੇ ਬੈਰੀਕੇਡ ਰੋਕਾਂ ਲਗਾ ਕੇ ਰੋਸ ਮਾਰਚ ਕਰਦੇ ਕਿਸਾਨਾਂ ਨੂੰ ਰੋਕ ਲਿਆ। ਅੰਦੋਲਨਕਾਰੀ ਕਿਸਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ “ਸੋਮ ਪ੍ਰਕਾਸ਼- ਗੋ ਬੈਕ” ” ਮੋਦੀ ਸਰਕਾਰ -ਮੁਰਦਾਬਾਦ” “ਕਾਲੇ ਕਾਨੂੰਨ- ਰੱਦ ਕਰੋ” “ਸੰਯੁਕਤ ਕਿਸਾਨ ਮੋਰਚਾ- ਜ਼ਿੰਦਾਬਾਦ” ਅੰਤ ਸੋਮ ਪ੍ਰਕਾਸ਼ ਦੀ ਅਰਥੀ ਫੂਕ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ।

ਇਸ ਮੌਕੇ ਗੁਰਦੀਪ ਸਿੰਘ ਖੁਣਖੁਣ, ਕਾਮਰੇਡ ਗੁਰਮੇਸ਼ ਸਿੰਘ, ਗੁਰਨਾਮ ਸਿੰਘ ਸਿੰਗੜੀਵਾਲ, ਮਾਸਟਰ ਓਮ ਸਿੰਘ ਸਟਿਆਣਾ, ਰਣਜੀਤ ਸਿੰਘ ਕਾਹਰੀ, ਕਾ. ਗੰਗਾ ਪ੍ਰਸ਼ਾਦ, ਪ੍ਰੇਮ ਲਤਾ, ਰਾਜਿੰਦਰ ਕੌਰ ਚੋਹਕਾ, ਸੁਰਿੰਦਰ ਕੌਰ, ਕਮਲਜੀਤ ਸਿੰਘ ਰਾਜਪੁਰ ਭਾਈਆ, ਸਤਨਾਮ ਸਿੰਘ ਪੁਰਹੀਰਾਂ, ਪਰਮਿੰਦਰ ਸਿੰਘ ਲਾਚੋਵਾਲ, ਰਣਧੀਰ ਸਿੰਘ ਅਸਲ ਪੁਰ, ਜਗਦੀਸ਼ ਸਿੰਘ ਚੋਹਕਾ, ਸ਼ਾਮ ਸਿੰਘ ਮੋਨਾ ਕਲਾਂ, ਮੰਗਤ ਸਿੰਘ, ਦਲਵੀਰ ਸਿੰਘ ਜਸਬੀਰ ਸਿੰਘ ਚੱਕੋਵਾਲ ਅਤੇ ਕਰਨੈਲ ਸਿੰਘ ਢੱਡੇ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here