ਸਰਕਾਰੀ ਮਿਡਲ ਸਕੂਲ ਕਾਮਲਵਾਲਾ ਖੁਰਦ ਲੜਕੀਆਂ ਦੀ ਸਿੱਖਿਆ ਲਈ ਬਣਿਆ ਵਰਦਾਨ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਸਰਕਾਰੀ ਹਾਈ ਸਕੂਲ ਕਾਮਲਵਾਲਾ ਖੁਰਦ ਬਲਾਕ ਫਿਰੋਜ਼ਪੁਰ-2  ਲੜਕੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਲੜਕੀਆਂ ਨਾ ਸਿਰਫ ਅੱਠਵੀਂ ਤੱਕ ਦੀ ਸਿੱਖਿਆ ਮੁਫਤ ਪ੍ਰਾਪਤ ਕਰ ਰਹੀਆਂ ਹਨ,ਸਗੋਂ ਅਧਿਆਪਕਾਂ ਦੀ ਮਿਹਨਤ ਨਾਲ ਉਹ ਤਰ੍ਹਾਂ ਤਰ੍ਹਾਂ ਦੇ ਵਜੀਫੇ ਪ੍ਰਾਪਤ ਕਰਕੇ ਆਪਣੇ ਸੁਨਹਿਰੀ ਭਵਿੱਖ ਲਈ ਹਾਇਰ ਐਜੂਕੇਸ਼ਨ ਦੇ ਨਾਲ ਨਾਲ ਜ਼ਿੰਦਗੀ ਦੇ ਅਨੇਕਾਂ ਸੁਪਨਿਆਂ ਨੂੰ ਪੂਰਾ ਕਰਨ ਦੀ ਉਡਾਣ ਭਰ ਰਹੀਆਂ। ਤਾਜ਼ਾ ਨੈਸ਼ਨਲ ਮੈਰਿਟ ਕਮ ਮੀਨਜ਼ ਸਕਾਲਰਸ਼ਿਪ ਪ੍ਰੀਖਿਆ ਵਿੱਚ ਇਸ ਵਾਰ ਕਾਮਲਵਾਲਾ ਖੁਰਦ ਦੀਆਂ 3 ਵਿਦਿਆਰਥਣਾਂ ਨੇ ਮੱਲਾਂ ਮਾਰੀਆਂ ਹਨ ।

Advertisements

ਇਹ ਵਜੀਫੇ ਹਾਸਲ ਕਰਦਿਆਂ ਆਪਣੀ ਉਚ ਯੋਗਤਾ ਦੀ ਪੂਰਤੀ ਕਰਨ ਦੇ ਨਾਲ ਆਪਣੇ ਰੁਚੀ ਅਨੁਸਾਰ ਆਪਣੇ ਚੰਗੇ ਭਵਿੱਖ ਦੀ ਤਿਆਰੀ ਕਰ ਸਕਦੀਆਂ ਹਨ ,ਉਹ ਬਹੁਤ ਖੁਸ਼ ਹਨ,ਬਾਗੋਬਾਗ ਹਨ ਕਿ ਉਹ ਅਧਿਆਪਕਾਂ ਦੀ ਮਿਹਨਤ ਸਦਕਾ ਅਸੀਂ ਇਹ ਵਜੀਫਾ ਹਾਸਲ ਕੀਤਾ ਹੈ । ਹਾਈ ਸਕੂਲ ਕਾਮਲਵਾਲਾ ਖੁਰਦ ਦੇ ਬੱਚੇ ਕਿਰਨਾ ਪੁੱਤਰੀ ਜਗਦੀਸ਼, ਕੋਮਲ ਪੁੱਤਰੀ ਤਰਸੇਮ ਅਤੇ ਸੰਜਨਾ ਪੁੱਤਰੀ ਕਾਬਲ ਵਿਦਿਆਰਥਣਾਂ ਨੂੰ ਚਾਰ ਸਾਲ ਤੱਕ  ਬਾਰਾਂ ਹਜਾਰ ਰੁਪਏ ਪ੍ਰਤੀ ਵਰ੍ਹਾ ਵਜ਼ੀਫ਼ੇ ਦੀ ਰਕਮ ਪ੍ਰਾਪਤ ਹੋਵੇਗੀ। ਇਸ ਮੌਕੇ ਪਿੰਡ ਵਾਸੀ, ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਰਾਣੀ ਅਤੇ ਪਿੰਡ ਦੇ ਸਰਪੰਚ ਸਰੋਜ ਰਾਣੀ ਨੇ ਸਮੂਹ ਸਟਾਫ ਅਤੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਟਾਫ ਦੀ ਪ੍ਰੇਰਨਾ ਨਾਲ ਵਿਦਿਆਰਥਣਾਂ ਬਹੁਤ ਮਿਹਨਤ ਕਰਦੀਆਂ ਹਨ ਅਤੇ ਇਸ ਤਰ੍ਹਾਂ ਵਜ਼ੀਫੇ ਪ੍ਰਾਪਤ ਕਰਦੀਆਂ ਹਨ, ਬੱਚੇ ਸਰਕਾਰੀ ਹਾਈ ਸਕੂਲ ਕਾਮਲਵਾਲਾ ਖੁਰਦ ਵਿਖੇ ਦਾਖ਼ਲ ਹੋ ਕੇ  ਸਿੱਖਿਆ ਦੇ ਖੇਤਰ ਵਿੱਚ ਉੱਚੇ ਮੁਕਾਮ ਹਾਸਿਲ ਕਰ ਰਹੇ ਹਨ ।

ਇਸ ਸਕੂਲ ਤੋਂ ਸਿੱਖਿਆ ਹਾਸਲ ਕਰ ਕੇ ਵਿਦਿਆਰਥੀ ਉਚੇਰੀ ਪੜ੍ਹਾਈ ਕਰ ਰਹੀ ਹੈ ਅਤੇ ਕੋਈ ਸਰਕਾਰੀ ਕਾਲਜ ਤੋਂ ਅਗਲੀ ਸਿੱਖਿਆ ,ਕੋਈ ਬੀ. ਟੈਕ ਕਰਦੀ ਹੈ ਅਤੇ ਕੋਈ ਮੈਰੀਟੋਰੀਅਸ ਸਕੂਲ ਤੋਂ ਸਿੱਖਿਆ ਪ੍ਰਾਪਤ ਕਰ ਰਹੀ ਹੈ। ਸਕੂਲ ਇੰਚਾਰਜ ਅਵਤਾਰ ਸਿੰਘ ਪੁਰੀ, ਸਕੂਲ ਸਟਾਫ ਸੀਮਾ ਜੈਨ, ਆਰਤੀ, ਸ. ਹਰਨੇਕ ਸਿੰਘ ਅਤੇ ਮਿਸ ਦੀਕਸ਼ਾ ਜੈਨ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਜ਼ੀਫਾ ਪ੍ਰਾਪਤ ਕਰਨ ਤੋਂ ਬਾਅਦ ਕੁੜੀਆਂ ਕੋਲ  ਅਗਲੀ ਪੜ੍ਹਾਈ ਲਈ ਕੁਝ ਫੰਡ ਇਕੱਠਾ ਹੋ ਜਾਂਦਾ ਹੈ ਅਤੇ ਉਹ ਆਸਾਨੀ ਨਾਲ ਕਾਲਜਾਂ ਵਿੱਚ ਦਾਖ਼ਲਾ ਲੈ ਸਕਦੀਆਂ ਹਨ। ਹੁਸ਼ਿਆਰ ਵਿਦਿਆਰਥੀਆਂ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਵਜ਼ੀਫ਼ਾ ਸਕੀਮ  ਸੱਚਮੁੱਚ ਕਾਮਲਵਾਲਾ ਖੁਰਦ ਪਿੰਡ ਦੀਆਂ ਵਿਦਿਆਰਥਣਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ ਖ਼ਰਬੂਜ਼ੇ ਨੂੰ ਦੇਖ ਕੇ ਖਰਬੂਜ਼ਾ ਰੰਗ ਫੜਦਾ ਹੈ ,ਕੁਝ ਕੁੜੀਆਂ ਦੇ ਮਗਰ ਉਨ੍ਹਾਂ ਦੀਆਂ ਭੈਣਾਂ ਅਤੇ ਹੋਰ ਪਿੰਡ ਦੀਆਂ ਕੁੜੀਆਂ ਵੀ ਮਿਹਨਤ ਕਰ ਕੇ ਅੱਗੇ ਵਧ ਰਹੀਆਂ ਹਨ । ਇਲਾਕੇ ਵਿੱਚ ਸਕੂਲ ਨੇ ਇਕ ਮਿਸਾਲ ਕਾਇਮ ਕਰ ਦਿੱਤੀ ਹੈ। ਇਸ ਤਰ੍ਹਾਂ ਇਹ ਅੱਗੇ ਵਧ ਰਹੀਆਂ ਕੁੜੀਆਂ ਆਉਣ ਵਾਲੀਆਂ ਹੋਰ ਪੀਡ਼੍ਹੀਆਂ ਲਈ ਭਵਿੱਖ ਵਿੱਚ ਚਾਨਣ ਮੁਨਾਰੇ ਦਾ ਕੰਮ ਕਰ ਰਹੇ ਹਨ। ਸਿੱਖਿਆ ਵਿਭਾਗ ਪੰਜਾਬ ਨੂੰ ਮਾਣ ਹੈ ਕਿ ਮਿਹਨਤੀ ਅਧਿਆਪਕ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਦਿਨ ਰਾਤ ਇਕ ਕਰ ਰਹੇ ਹਨ।

LEAVE A REPLY

Please enter your comment!
Please enter your name here