ਸਿੱਖਿਆ ਵਿਭਾਗ ਦੇ ਮਨਿਸਟਰੀਅਲ ਸਟਾਫ ਦੇ ਪ੍ਰਧਾਨ ਵਰੁਣ ਕੁਮਾਰ ਵੱਲੋਂ ਪੀ.ਐਸ.ਐਮ.ਯੂ. ਯੂਨੀਅਨ ਦੇ ਜਿ਼ਲ੍ਹਾ ਪ੍ਰਧਾਨ ਮਨੋਹਰ ਨਾਲ ਕੀਤੀ ਮੀਟਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ ਦੇ ਜਿ਼ਲ੍ਹਾ ਪ੍ਰਧਾਨ ਵਰੁਣ ਕੁਮਾਰ ਵੱਲੋਂ ਪੀ.ਐਸ.ਐਮ.ਐਸ.ਯੂ. ਯੂਨੀਅਨ ਫਿਰੋਜ਼ਪੁਰ ਦੇ ਜਿ਼ਲ੍ਹਾ ਪ੍ਰਧਾਨ ਮਨੋਹਰ ਲਾਲ ਅਤੇ ਜਨਰਲ ਸਕੱਤਰ ਪਿੱਪਲ ਸਿੰਘ ਨਾਲ ਸਿੱਖਿਆ ਵਿਭਾਗ ਦੇ ਮਨਿਸਟਰੀਅਲ ਸਟਾਫ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਜਿਵੇਂ ਕਿ 1 ਕਲਰਕ ਤੋਂ 3-3 ਸਕੂਲ, ਕਲੈਰੀਕਲ ਕਾਡਰ ਅਤੇ ਸਟੈਨੋ ਕਾਡਰ ਦੀਆਂ ਪ੍ਰਮੋਸ਼ਨਾ ਨਾ ਹੋਣ ਸਬੰਧੀ ਜਾਣੂ ਕਰਵਾਇਆ ਗਿਆ। ਪੀ.ਐਸ.ਐਮ.ਯੂ. ਯੂਨੀਅਨ ਦੇ ਅਹੁੱਦੇਦਾਰਾਂ ਵੱਲੋਂ ਵਿਸ਼ਵਾਸ਼ ਦਿਵਾਇਆ ਗਿਆ ਕਿ ਉਹ ਸਿੱਖਿਆ ਵਿਭਾਗ ਦੇ ਮਨਿਸਟਰੀਅਲ ਸਟਾਫ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਸੂਬਾ ਪੱਧਰੀ ਯੂਨੀਅਨ ਨਾਲ ਤਾਲਮੇਲ ਕਰਕੇ ਜਲਦ ਹੀ ਉਕਤ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਵਾਇਆ ਜਾਵੇਗਾ।

Advertisements

ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਅਹੁੱਦੇਦਾਰ ਓਮ ਪ੍ਰਕਾਸ਼ ਰਾਣਾ, ਪ੍ਰਦੀਪ ਵਿਨਾਇਕ, ਜਗਸੀਰ ਸਿੰਘ ਭਾਂਗੜ ਅਤੇ ਵਿਜੈ ਕੁਮਾਰ ਆਦਿ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਇਸ ਸਮੇਂ ਸਿੱਖਿਆ ਵਿਭਾਗ ਦੇ ਕਰਮਜੀਤ ਸਿੰਘ, ਅਮਨ ਸ਼ਰਮਾ, ਸੁਖਚੈਨ ਸਿੰਘ ਸਟੈਨੋ, ਅਮਰਨਾਥ, ਮਨਿੰਦਰ ਸਿੰਘ, ਅਮਨਦੀਪ ਸ਼ਰਮਾ, ਰਛਪਾਲ ਸਿੰਘ, ਪ੍ਰਦੀਪ ਕੁਮਾਰ, ਦਿਨੇਸ਼ ਕੁਮਾਰ ਅਤੇ ਲਵਦੀਪ ਸਿੰਘ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here