ਪੰਜਾਬ ਸਟੇਟ ਸਟੈਨੋ ਕਾਡਰ ਐਸੋਸ਼ੀਏਸ਼ਨ ਦੀ ਹੱਕੀ ਮੰਗਾਂ ਸੰਬੰਧੀ ਹੋਈ ਬੈਠਕ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਟੇਟ ਸਟੈਨੋ ਕਾਡਰ ਐਸੋਸ਼ੀਏਸ਼ਨ ਵੱਲੋਂ ਸੂਬਾ ਪੱਧਰੀ ਮੀਟਿੰਗ ਬੂਟਾ ਸਿੰਘ ਸੂਬਾ ਪ੍ਰਧਾਨ ਦੀ ਰਹਿਨੁਮਾਈ ਹੇਠ ਲੁਧਿਆਣਾ ਵਿਖੇ ਆਪਣੀ ਹੱਕੀ ਮੰਗਾਂ ਲਈ ਕੀਤੀ ਗਈ। ਜਿਸ ਵਿੱਚ ਵੱਖ—ਵੱਖ ਜਿ਼ਲਿ੍ਹਆਂ ਦੇ ਸਮੂਹ ਵਿਭਾਗਾਂ ਦੇ ਸਟੈਨੋ ਕਾਡਰ ਸਾਥੀਆਂ ਨੇ ਸ਼ਮੂਲੀਅਤ ਕੀਤੀ। ਇਸ ਸਬੰਧੀ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਵਿਜੈ ਕੁਮਾਰ ਜਨਰਲ ਸਕੱਤਰ ਅਤੇ ਸੁਖਚੈਨ ਸਿੰਘ ਜੁਆਂਇੱਟ ਸਕੱਤਰ ਵੱਲੋਂ ਸਟੈਨੋ ਕਾਡਰ ਨਾਲ ਹੋ ਰਹੇ ਧੱਕੇ ਸਬੰਧੀ ਅਤੇ ਆਪਣੀ ਹੱਕੀ ਮੰਗਾਂ ਸਬੰਧੀ ਮੀਟਿੰਗ ਵਿੱਚ ਸਮੂਹ ਸਾਥੀਆਂ ਨੂੰ ਜਾਣੂ ਕਰਵਾਇਆ ਗਿਆ। ਸਟੈਨੋ ਕਾਡਰ ਦੀਆਂ ਹੱਕੀ ਮੰਗਾਂ ਹੇਠ ਅਨੁਸਾਰ ਹਨ ਸਟੈਨੋ ਕਾਡਰ ਸਾਥੀਆਂ ਦਾ ਪ੍ਰਮੋਸ਼ਨ ਚੈਨਲ ਬਹੁਤ ਘੱਟ ਹੈ।

Advertisements

ਪ੍ਰਮੋਸ਼ਨ ਚੈਨਲ ਵਧਾਇਆ ਜਾਵੇ। 15-03-15 ਦੇ ਗਜਟ ਨੋਟੀਫਿਕੇਸ਼ਨ ਵਿੱਚ ਬਣਦੀ ਸੋਧ ਕਰਵਾ ਕੇ ਸਟੈਨੋਟਾਈਪਿਸਟ ਨੂੰ ਸੀਨੀਅਰ ਸਹਾਇਕ ਦੀ ਪਦਉੱਨਤੀ ਲਈ ਵਿਚਾਰਿਆ ਜਾਵੇ, ਜਿਵੇਂ ਕਲਰਕ ਤੋਂ ਜੂਨੀਅਰ ਸਹਾਇਕ ਦੀ ਪਲੇਸਮੈਂਟ ਦੇ ਕੇ 3200 ਤੋਂ 3600/ ਗਰੇਡ ਪੇਅ ਕਰ ਦਿੱਤੀ ਜਾਂਦੀ ਹੈ, ਉਸੇ ਤਰਾਂ ਸਟੈਨੋ-ਟਾਈਪਿਸਟ ਕਰਮਚਾਰੀਆਂ ਨੂੰ ਵੀ ਉਹਨਾਂ ਦੀ ਪੰਜ ਸਾਲ ਦੀ ਸਰਵਿਸ ਪੂਰੀ ਹੋਣ ਉਪਰੰਤ ਸਟੈਨੋ ਤੋਂ ਜੂਨੀਅਰ ਸਕੇਲ ਸਟੈਨੋਗ੍ਰਾਫਰ ਦੀ ਪਲੇਸਮੈਂਟ ਦਿੱਤੀ ਜਾਵੇ, ਸਟੈਨੋ ਕਾਡਰ ਦੀਆਂ ਪ੍ਰਮੋਸ਼ਨਾਂ ਵੀ ਬਿਨ੍ਹਾਂ ਵਿਭਾਗੀ ਟੈਸਟ ਤੋਂ ਸੀਨੀਆਰਤਾ-ਕਮ-ਮੈਰਿਟ ਦੇ ਆਧਾਰ ਤੇ ਕੀਤੀਆਂ ਜਾਣ। ਮੀਟਿੰਗ ਵਿੱਚ ਸੁਰਿੰਦਰ ਸਿੰਘ, ਰਾਜਨ ਸਿੰਗਲਾ, ਬਲਕੌਰ ਸਿੰਘ, ਗੁਰਲਾਭ ਸਿੰਘ, ਨਛੱਤਰ ਸਿੰਘ, ਜਗਜੀਵਨ ਸਿੰਘ, ਸੁਖਜਿੰਦਰ ਕੌਰ, ਰਜਿੰਦਰ ਕੌਰ, ਪ੍ਰਵੀਨ ਕੁਮਾਰ, ਬਲਜੀਤ ਸਿੰਘ ਅਤੇ ਹੋਰ ਵੀ ਬਹੁਤ ਸਾਥੀ ਹਾਜ਼ਰ ਸਨ। ਜੱਥੇਬੰਦੀ ਵੱਲੋਂ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਸਾਡੀਆਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

LEAVE A REPLY

Please enter your comment!
Please enter your name here